ਕਪੂਰਥਲਾ ਤੋਂ ‘ਆਪ’ ਆਗੂ ਮੰਜੂ ਰਾਣਾ ਨੇ ਸਰੀਰਕ ਸੋਸ਼ਣ ਖਿਲਾਫ਼ ਕੀਤੀ ਸ਼ਿਕਾਇਤ – 3 ਵਿਅਕਤੀਆਂ ‘ਤੇ ਕਰਵਾਇਆ ਪਰਚਾ ਦਰਜ- ਪਰਚੇ ‘ਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਜ਼ਿਕਰ
ਨਾਮਜ਼ਦ ਵਿਅਕਤੀਆਂ ਵੱਲੋਂ ਸਾਬਕਾ ਮੰਤਰੀ ਤੋਂ ਪੈਸੇ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਇਲਜ਼ਾਮ #AAP #leaderManjuRana #Kapurthala #RanaGurjitSingh #formerminister

ਜਲੰਧਰ: ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਮੰਜੂ ਰਾਣਾ ਨੇ ਸਰੀਰਕ ਸੋਸ਼ਣ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਐਫਆਈਆਰ ਵਿੱਚ 3 ਵਿਅਕਤੀਆਂ ਦੇ ਨਾਮ ਦਰਜ ਹਨ ਪਰ ਇਸ ਤੋਂ ਇਲਾਵਾ ਪਰਚੇ ਵਿੱਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ। ਇਹ ਪਰਚਾ ਜਲੰਧਰ ਦੇ ਡਿਵੀਜ਼ਨ ਨੰਬਰ 5 ਵਿੱਚ ਦਰਜ ਕਰਵਾਇਆ ਹੈ।

ਮੰਜੂ ਰਾਣਾ ਨੇ ਪਰਚੇ ਵਿੱਚ ਜਿਹੜੇ ਤਿੰਨ ਵਿਅਕਤੀਆ ਦੇ ਨਾਮ ਲਿਖਵਾਏ ਹਨ ਉਹ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਕੋਲੋਂ ਪੈਸੇ ਲੈ ਕੇ ਮੇਰੇ ਉੱਤੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਹਨ। ਦੱਸ ਦੇਈਏ ਕਿ ਮੰਜੂ ਰਾਣਾ ਨੇ ਪਹਿਲਾ ਵੀ ਰਾਣਾ ਗੁਰਜੀਤ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ।

ਆਮ ਆਦਮੀ ਪਾਰਟੀ ਦੀ ਆਗੂ ਮੰਜੂ ਰਾਣਾ ਜਲੰਧਰ ਦੀ ਰਹਿਣ ਵਾਲੀ ਹੈ। ਉਹ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਹੈ ਅਤੇ ਸਥਾਈ ਲੋਕ ਅਦਾਲਤ ਦੀ ਸਾਬਕਾ ਚੇਅਰਮੈਨ ਵੀ ਸੀ। ਜੱਜ ਵਜੋਂ ਆਪਣੇ ਕਾਰਜਕਾਲ ਦੌਰਾਨ ਉਹ ਹੁਸ਼ਿਆਰਪੁਰ, ਦਸੂਹਾ, ਫਤਹਿਗੜ੍ਹ ਸਾਹਿਬ, ਮੋਗਾ ਸਮੇਤ ਹੋਰ ਥਾਵਾਂ ‘ਤੇ ਤਾਇਨਾਤ ਰਹੇ।