ਇਹ ਕਾਰ 2 ਮੀਟਰ ਦੀ ਦੂਰੀ ‘ਤੇ ਕੀਤੇ ਗਏ 15 ਕਿਲੋ ਦੇ ਟੀਐਨਟੀ ਧਮਾਕੇ ਨੂੰ ਵੀ ਸਹਿ ਸਕਦੀ ਹੈ। ਕਾਰ ਦੀਆਂ ਖਿੜਕੀਆਂ ‘ਤੇ ਅੰਦਰੋਂ ਪੌਲੀਕਾਰਬੋਨੇਟ ਕੋਟਿੰਗ ਹੈ। ਇਸ ਦੇ ਨਾਲ ਹੀ ਅੰਡਰ-ਬਾਡੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ‘ਚ ਹੁਣ ਇੱਕ ਨਵੀਂ ਕਾਰ ਸ਼ਾਮਲ ਹੋ ਗਈ ਹੈ। ਇਹ ਕਾਰ Mercedes-Maybach S 650 Guard ਹੈ। ਇਹ ਬਹੁਤ ਸੁਰੱਖਿਅਤ ਕਾਰ ਹੈ। ਰਿਪੋਰਟਾਂ ਮੁਤਾਬਕ ਨਾ ਤਾਂ ਕਾਰ ‘ਤੇ ਗੋਲੀ ਦਾ ਕੋਈ ਅਸਰ ਹੁੰਦਾ ਹੈ ਤੇ ਨਾ ਹੀ ਬੰਬ ਧਮਾਕੇ ਦਾ। ਇਸ ਨੂੰ ਪੀਐਮ ਮੋਦੀ ਦੇ ਦੌਰੇ ਦੌਰਾਨ ਸੁਰੱਖਿਆ ਨੂੰ ਹੋਰ ਵਧਾਉਣ ਲਈ ਲਿਆਂਦਾ ਗਿਆ ਹੈ।

ਪੀਐਮ ਮੋਦੀ ਨੂੰ ਹਾਲ ਹੀ ‘ਚ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਨਵੀਂ ਮਰਸੀਡੀਜ਼ ਮੇਬੈਕ ਐਸ 650 ‘ਚ ਦੇਖਿਆ ਗਿਆ ਸੀ। ਇੱਥੇ ਉਹ ਭਾਰਤ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਆਏ ਸਨ। ਕਿਹਾ ਜਾਂਦਾ ਹੈ ਕਿ ਕਾਰ VR10-ਲੇਵਲ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਸੁਰੱਖਿਆ ਦਾ ਸਭ ਤੋਂ ਉੱਚਾ ਪੱਧਰ ਹੈ ਜੋ ਕਿਸੇ ਵੀ ਪ੍ਰੋਡਕਸ਼ਨ ਕਾਰ ‘ਚ ਪਾਈ ਜਾਂਦੀ ਹੈ। ਇਹ ਕਾਰ AK-47 ਰਾਈਫਲ ਨਾਲ ਕੀਤੇ ਗਏ ਹਮਲੇ ਨੂੰ ਵੀ ਨਾਕਾਮ ਕਰ ਦੇਵੇਗੀ।

15 ਕਿਲੋਗ੍ਰਾਮ ਟੀਐਨਟੀ ਬੰਬ ਧਮਾਕਾ ਝੱਲ ਸਕਦੀ ਕਾਰ

ਇਹ ਕਾਰ 2 ਮੀਟਰ ਦੀ ਦੂਰੀ ‘ਤੇ ਕੀਤੇ ਗਏ 15 ਕਿਲੋ ਦੇ ਟੀਐਨਟੀ ਧਮਾਕੇ ਨੂੰ ਵੀ ਸਹਿ ਸਕਦੀ ਹੈ। ਕਾਰ ਦੀਆਂ ਖਿੜਕੀਆਂ ‘ਤੇ ਅੰਦਰੋਂ ਪੌਲੀਕਾਰਬੋਨੇਟ ਕੋਟਿੰਗ ਹੈ। ਇਸ ਦੇ ਨਾਲ ਹੀ ਅੰਡਰ-ਬਾਡੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਧਮਾਕੇ ਦੌਰਾਨ ਵੀ ਇਸ ਦੇ ਅੰਦਰ ਬੈਠਾ ਵਿਅਕਤੀ ਸੁਰੱਖਿਅਤ ਰਹੇ। ਇੰਨਾ ਹੀ ਨਹੀਂ, ਹਮਲੇ ਜਾਂ ਐਮਰਜੈਂਸੀ ਦੀ ਸਥਿਤੀ ‘ਚ ਕਾਰ ਦੇ ਕੈਬਿਨ ‘ਚ ਇੱਕ ਵੱਖਰੀ ਏਅਰ ਸਪਲਾਈ ਵੀ ਦਿੱਤੀ ਜਾ ਸਕਦੀ ਹੈ।

ਰਿਪੋਰਟਾਂ ਦੇ ਅਨੁਸਾਰ ਕਾਰ ‘ਚ 6.0-ਲੀਟਰ ਟਵਿਨ ਟਰਬੋ V12 ਇੰਜਨ ਹੈ, ਜੋ 516 bhp ਮੈਕਸਿਮਮ ਪਾਵਰ ਤੇ 900 Nm ਪਿਕਅਪ ਟਾਰਕ ਜਨਰੇਟ ਕਰਨ ‘ਚ ਸਮਰੱਥ ਹੈ। ਕਾਰ ਦੀ ਟਾਪ ਸਪੀਡ 160 kmph ਦੱਸੀ ਜਾ ਰਹੀ ਹੈ। ਕਾਰ ‘ਚ ਸਪੈਸ਼ਲ ਰਨ-ਫਲੈਟ ਟਾਇਰ ਹਨ ਤਾਂ ਜੋ ਨੁਕਸਾਨ ਜਾਂ ਪੰਕਚਰ ਹੋਣ ਦੀ ਸਥਿਤੀ ‘ਚ ਵੀ ਨਹੀਂ ਰੁਕਣਗੇ ਅਤੇ ਕਾਰ ਚੱਲਦੀ ਰਹੇਗੀ।

ਦੱਸ ਦੇਈਏ ਕਿ ਪੀਐਮ ਮੋਦੀ ਦੇ ਕਾਫ਼ਲੇ ‘ਚ BMW 7 Series High-Security Edition, Land Rover Range Rover Vogue ਅਤੇ Toyota Land Cruiser ਵਰਗੀਆਂ ਕਾਰਾਂ ਵੀ ਹਨ।