ਰੂਸ ਅਤੇ ਕ੍ਰੀਮੀਆ ਨੂੰ ਜੋੜਨ ਵਾਲੇ ਪੁਲ ‘ਤੇ ਧਮਾਕਾ ਹੋਣ ਦੀ ਖ਼ਬਰ ਹੈ। ਰੂਸੀ ਮੀਡੀਆ ਦੇ ਅਨੁਸਾਰ, ਸ਼ਨੀਵਾਰ ਤੜਕੇ ਮੁੱਖ ਤੌਰ ‘ਤੇ ਰੂਸ ਅਤੇ ਕ੍ਰੀਮੀਆ ਨੂੰ ਜੋੜਨ ਵਾਲੇ ਕੇਰਚ ਬ੍ਰਿਜ ‘ਤੇ ਇੱਕ ਮਾਲ ਗੱਡੀ ਦੇ ਈਂਧਨ ਟੈਂਕ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦੇ ਨਾਲ ਹੀ ਯੂਕਰੇਨੀ ਮੀਡੀਆ ਨੇ ਇਸ ਨੂੰ ਧਮਾਕਾ ਕਰਾਰ ਦਿੱਤਾ ਹੈ। ਹਾਲਾਂਕਿ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਘਟਨਾ ਤੋਂ ਬਾਅਦ ਸੜਕ ਅਤੇ ਰੇਲ ਪੁਲ ‘ਤੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਇਹ ਪੁਲ 2018 ਵਿੱਚ ਖੋਲ੍ਹਿਆ ਗਿਆ ਸੀ ਅਤੇ ਇਸਨੂੰ ਕ੍ਰੀਮੀਆ ਨੂੰ ਰੂਸ ਦੇ ਆਵਾਜਾਈ ਨੈੱਟਵਰਕ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਸੀ। ਏਜੰਸੀ ਨੇ ਇਕ ਖੇਤਰੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕ੍ਰੀਮੀਅਨ ਪੁਲ ਦੇ ਇਕ ਹਿੱਸੇ ‘ਤੇ ਇਕ ਈਂਧਨ ਟੈਂਕ ‘ਚ ਅੱਗ ਲੱਗ ਗਈ, ਜਿਸ ਨਾਲ ਪੁਲ ‘ਤੇ ਲੰਬੀਆਂ ਅੱਗਾਂ ਲੱਗ ਗਈਆਂ।

ਯੂਕਰੇਨ ਦੇ ਮੀਡੀਆ ਨੇ ਦਾਅਵਾ ਕੀਤਾ ਕਿ ਅੱਜ ਸਵੇਰੇ ਕਰੀਬ 6 ਵਜੇ ਪੁਲ ‘ਤੇ ਧਮਾਕਾ ਹੋਇਆ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪੋਸਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਪੁਲ ਦਾ ਕੁਝ ਹਿੱਸਾ ਪਾਣੀ ‘ਚ ਡਿੱਗ ਗਿਆ ਹੈ। ਪੁਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਨੂੰ ਪੁਤਿਨ ਸਰਕਾਰ ਦੇ ਪ੍ਰਤੀਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਜਿਸ ਸਾਬ੍ਹ ਨਾਲ ਰੂਸ ਯੂਕਰੇਨ ਜੰਗ ਆਪਣਾ ਖਤਰਨਾਕ ਰੂਪ ਲੈਂਦੀ ਜਾ ਰਹੀ ਐ ਓਮੇਂ ਹੀ ਰੂਸ ਵੱਲੋਂ ਟੈਕਟੀਕਲ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦਾ ਖਦਸ਼ਾ ਵਧਦਾ ਜਾ ਰਿਹਾ ਹੈ ।
ਪਿਛਲੇ ਹਫਤੇ ਰੂਸ ਵੱਲੋਂ ਆਪਣੀ ਪਰਮਾਣੂ ਰੇਲ ਨੂੰ ਐਕਟਿਵ ਕਰ ਦਿੱਤਾ ਗਿਆ ਜੋ ਸੋਵੀਅਤ ਯੂਨੀਅਨ ਦੇ ਦੌਰ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ । ਪਰਮਾਣੂ ਰੇਲ ਦਾ ਮਤਲਬ ਹੈ ਰੂਸ ਦੀ ਫੌਜ ਵਾਸਤੇ ਪਰਮਾਣੂ ਬੰਬਾਂ ਦੀ ਤਬਾਹੀ ਤੋਂ ਬਾਅਦ ਲੜਨ ਵਾਲਾ ਇਕਿਉਪਮੈਂਟ, ਇਨਫੈਂਟਰੀਂ ਵੀਕਲ, ਕੱਪੜੇ ਅਤੇ ਹੋਰ ਲੋੜੀਦਾ ਸਮਾਨ ਜਿਸ ਨਾਲ ਇਲਾਕੇ ਵਿਚ ਫੈਲੀ ਰੇਡੀਏਸ਼ਨ ਦੇ ਮਹੌਲ ਵਿਚ ਲੜਿਆ ਜਾ ਸਕੇ ।
ਇਸ ਜੰਗ ਵਿਚ ਅੱਜ ਇਕ ਵੱਡੀ ਈਵੈਂਟ ਹੋਈ ਜਦ ਰੂਸ ਅਤੇ ਕਰੀਮੀਆਂ ਨੂੰ ਜੋੜ੍ਹਨ ਵਾਲਾ ਪੁਲ ਇਕ ਧਮਾਕੇ ਵਿਚ ਤਬਾਹ ਹੋ ਗਿਆ । ਕਿਹਾ ਜਾਂਦਾ ਕੇ ਇਸ ਪੁਲ ਨੂੰ ਦੋਬਾਰਾ ਬਨਾਉਣ ਵਾਸਤੇ ਅੰਦਾਜਨ ਪੌਣੇ ਕ ਚਾਰ ਬਿਲੀਅਨ ਡਾਲਰ ਦਾ ਖਰਚਾ ਬਣਦਾ ਹੈ ਅਤੇ ਕਈ ਸਾਲ ਲਗ ਜਾਣਗੇ ।ਇਸ ਪੁਲ ਦੇ ਤਬਾਹ ਹੋਣ ਨਾਲ ਇਹ ਜੰਗ ਹੋਰ ਵੀ ਗੂਹੜ੍ਹੀ ਹੋਵੇਗੀ ਕਿਉਕੇ ਰੂਸ ਵਾਸਤੇ ਕਰੀਮੀਆਂ ਓਸਦੀ ਸਾਹ ਰਗ ਤੋਂ ਘੱਟ ਨਹੀ ਹੈ । ਸਰਦੀਆਂ ਵਿਚ ਜਦ ਰੂਸ ਦੀਆਂ ਸਾਰੀਆਂ ਬੰਦਰਗਾਹਾਂ ਜੰਮ ਜਾਂਦੀਆਂ ਹਨ ਤਾਂ ਕਰੀਮੀਆਂ ਇਕੋ ਇਕ ਪੋਰਟ ਹੈ ਜੋ ਸਰਦੀਆਂ ਵਿਚ ਵੀ ਕੰਮ ਕਰਦਾ ਰਹਿੰਦਾ ਹੈ ਸੋ ਹੁਣ ਰੂਸ ਵਾਸਤੇ ਹਲਾਤ ਕਰੋ ਜਾਂ ਮਰੋ ਵਾਲੇ ਬਣ ਚੁੱਕੇ ਹਨ ਕਿਉਕੇ ਮਰਦਾ ਹੋਇਆ ਰੂਸ ਕਈਆਂ ਨੂੰ ਨਾਲ ਲੈ ਡੁੱਬੇਗਾ ।ਰਹਿੰਦੀ ਕਸਰ ਸੈਂਮ ਅੰਕਲ ਅਰਗੇ ਉੰਗਲ ਲਾਉਣ ਨੂੰ ਪਿੱਛੇ ਨੀ, ਜਿੰਨਾ ਨੇ ਪਿਛਲੇ ਹਫਤੇ ਰੂਸ ਤੋਂ ਯੂਰਪ ਨੂੰ ਜਾਂਦੀ ਗੈਸ ਸਪਲਾਈ ਲਾਇਨ “ਨੌਰਡ ਸਟਰੀਂਮ” ਤਬਾਹ ਕਰ ਦਿੱਤੀ । ਵੈਸੇ ਸੈਂਮ ਅੰਕਲ ਹੋਣੀ ਮੰਨੇ ਤਾਂ ਨਹੀ ਪਰ ਕਿਹਾ ਏਹੀ ਜਾਂਦਾ ਕੇ ਇਹ ਸੈਂਮ ਅੰਕਲ ਹੁਣਾ ਦੀ ਹੀ ਘਤਿੱਤ ਹੈ ਤਾਂ ਕੇ ਯੂਰਪ ਨੂੰ ਰੂਸੀ ਗੈਸ ਦੇ ਨਸ਼ੇ ਚੋਂ ਬਾਹਰ ਕੱਢਿਆ ਜਾਵੇ । ਯੂਰਪ ਦਾ ਨਸ਼ਾ ਵੀ ਜਮਾਂ ਸਰਦੀਆਂ ਵਿਚ ਆ ਕੇ ਬੰਦ ਕੀਤਾ ਗਿਆ ਹੈ ਜਿਸਨੇ ਅਸਲੀ ਰੰਗ ਦਿਖਾਉਣੇ ਨੇ ਅਗਲੇ ਪੰਜ ਛੇ ਮਹੀਨੇ ਜਦ ਜਰਮਨੀ ਸਮੇਤ ਰੂਸੀ ਗੈਸ ਦੇ ਵਰਤੋਕਾਰ ਠੰਡ ਵਿਚ ਠਰਨਗੇ ਅਤੇ ਅਮਰੀਕਨ ਤੇਲ ਅਤੇ ਗੈਸ ਕੰਪਨੀਆਂ ਪੈਸਾ ਕਮਾਉਣਗੀਆ ਬਾਕੀ ਇਸਦਾ ਕਾਰੋਬਾਰਾਂ ਅਤੇ ਫੈਕਟਰੀਆਂ ਤੇ ਅਸਰ ਦੁੱਗਣਾ ਹੋਵੇਗਾ ਕਿਉਕੇਂ ਜਰਮਨੀ ਕਾਰਾਂ ਅਤੇ ਟਰੱਕਾਂ ਦਾ ਵੱਡਾ ਨਿਰਮਾਤਾ ਹੈ ਬਲਕੇ ਨਾਰਥ ਅਮਰੀਕਾ ਨੂੰ ਆਉਣ ਵਾਲੇ ਆਟੋ ਪਾਰਟਸ ਵੱਡੇ ਪੱਧਰ ਤੇ ਜਰਮਨੀ ਸਮੇਤ ਯੂਰਪੀ ਮੁਲਕਾਂ ਵਿਚ ਬਣਦੇ ਹਨ ਅਤੇ ਓਥੇ ਦੀ ਇੰਡਸਟਰੀ ਪੂਰੇ ਤੌਰ ਤੇ ਗੈਸ ਉੱਪਰ ਨਿਰਭਰ ਹੈ ਹੀਟਿੰਗ, ਕੁਕਿੰਗ ਤੋਂ ਲੈ ਕੇ ਬਿਜਲੀ ਬਨਾਉਣ ਵਾਲੇ ਪਲਾਂਟਾ ਤਕ ।- Mohinderpal Singh Brar