Breaking News
Home / Punjab / ਸਾਬਕਾ ਆਈ.ਜੀ. ਰਣਬੀਰ ਸਿੰਘ ਖੱਟੜਾ ਦੇ ਬੇਟੇ ਸਤਬੀਰ ਸਿੰਘ ਖੱਟੜਾ ‘ਸ਼ੂਗਰਫ਼ੈੱਡ’ ਦੇ ਚੇਅਰਮੈਨ ਨਿਯੁਕਤ

ਸਾਬਕਾ ਆਈ.ਜੀ. ਰਣਬੀਰ ਸਿੰਘ ਖੱਟੜਾ ਦੇ ਬੇਟੇ ਸਤਬੀਰ ਸਿੰਘ ਖੱਟੜਾ ‘ਸ਼ੂਗਰਫ਼ੈੱਡ’ ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ, 29 ਦਸੰਬਰ, 2021:ਪੰਜਾਬ ਦੀ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਪੁਲਿਸ ਦੇ ਸਾਬਕਾ ਆਈ.ਜੀ. ਰਣਬੀਰ ਸਿੰਘ ਖੱਟੜਾ ਦੇ ਬੇਟੇ ਸਤਬੀਰ ਸਿੰਘ ਖੱਟੜਾ ਨੂੰ ‘ਸ਼ੂਗਰਫ਼ੈੱਡ’ ਦਾ ਚੇਅਰਮੈਨ ਨਿਯੁਕਤ ਕੀਤਾ ਹੈ।

ਇਸ ਸੰਬੰਧੀ ਹੁਕਮ ਅੱਜ ਜਾਰੀ ਕੀਤੇ ਗਏ ਹਨ। ਸ: ਖੱਟੜਾ ਤੋਂ ਪਹਿਲਾਂ ਸਾਬਕਾ ਐਮ.ਪੀ. ਸ: ਅਮਰੀਕ ਸਿੰਘ ਆਲੀਵਾਲ ‘ਸ਼ੂਗਰਫ਼ੈਡ’ ਦੇ ਚੇਅਰਮੈਨ ਹਨ ਪਰ ਉਹ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

ਜ਼ਿਕਰਯੋਗ ਹੈ ਕਿ ਸ: ਸਤਬੀਰ ਸਿੰਘ ਖੱਟੜਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਰਹੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਹਲਕੇ ਦੇ ਹਲਕਾ ਇੰਚਾਰਜ ਸਨ।

ਸ:ਸਤਬੀਰ ਸਿੰਘ ਖੱਟੜਾ ਨੇ ਇਸੇ ਸਾਲ 21 ਅਕਤੂਬਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਸਰਗਰਮ ਸਿਆਸਤ ਤੋਂ ਲਾਂਭੇ ਹੋ ਰਹੇ ਹਨ। ਉਹਨਾਂ ਨੇ ਇਸ ਦਾ ਕਾਰਨ ਇਹ ਦਿੱਤਾ ਸੀ ਕਿ ਉਹਨਾਂ ਦੇ ਪਿਤਾ ਸ: ਰਣਬੀਰ ਸਿੰਘ ਖੱਟੜਾ ਦੀ ਰਿਪੋਰਟ ’ਤੇ ਕੁਝ ਲੋਕਾਂ ਵੱਲੋਂ ਸਵਾਲ ਉਠਾਏ ਜਾਣ ਕਾਰਨ ਉਨ੍ਹਾਂ ਦਾ ਹਿਰਦਾ ਦੁਖ਼ੀ ਹੋਇਆ ਹੈ।

Check Also

ਸ਼ਿਵ ਸੈਨਾ ਵਲੋਂ ਨਵਜੋਤ ਸਿੱਧੂ ਖਿਲਾਫ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ

ਖਰੜ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਦੌਰਾਨ ਗੁੱਗਾ ਜ਼ਾਹਰ ਪੀਰ …

%d bloggers like this: