ਅਮ੍ਰਿਤਪਾਲ ਸਿੰਘ ਬਾਰੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਦਾ ਆਇਆ ਸਪੱਸ਼ਟੀਕਰਨ – ਉਨ੍ਹਾਂ ਨੇ ਫੇਸਬੁੱਕ ਤੇ ਲਿਖਿਆ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🚩 ਸਮੂਚੀ ਸਾਧ ਸੰਗਤ ਨੂੰ ਇਕ ਬੇਨਤੀ ਅਰਜ਼ੋਈ ਹੈ ਜੀ ਕੀ, ਸੋਸ਼ਲ ਮੀਡੀਆ ਚੈਨਲ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨਾਲ ਗੱਲਬਾਤ ਜਾ ਇੰਟਰਵਿਊ ਨਹੀਂ ਹੋਈ ਹੈ, ਇਹੋ ਜਿਹੀਆਂ ਸੋਸ਼ਲ ਮੀਡੀਆ ਖਬਰਾ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ, ਚੈਨਲ ਵਾਲੇ ਵੀਰਾ ਨੂੰ ਵੀ ਬੇਨਤੀ ਹੈ, ਅੱਗੇ ਤੋਂ ਅੱਗੇ ਸ਼ੇਅਰ ਨਾ ਕਰੋ|

🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਸਾਰੀ ਸਾਧ ਸੰਗਤ ਨੂੰ, ਇਕ ਜ਼ਰੂਰੀ ਗੱਲ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਕਿ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਨਿੱਤ ਨਵੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ ਪਰ ਵਾਹਿਗੁਰੂ ਜੀ ਦੀ ਕਿਰਪਾ ਆ ਤੇ ਮਨ ਅਡੋਲ ਹੈ। ਮੈਨੂੰ ਕੁਝ ਸਮਾਂ ਪਹਿਲਾਂ ਸੁਣਨ ਨੂੰ ਆ ਰਿਹਾ ਸੀ ਕਿ ਤੈਨੂੰ ਕੋਰਟ ‘ਚ ਵੜਨ ਜੋਗਾ ਨੀ ਛੱਡਾਂਗੇ ਨਹੀਂ ਤਾਂ ਸਾਡੇ ਕਹਿਣ ਮੁਤਾਬਿਕ ਕੰਮ ਕਰ, ਸਾਡੇ ਕਹਿਣੇ ‘ਚ ਚੱਲ। ਹੁਣ ਉਹ ਗੱਲਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ, ਮੈਂ ਬਤੌਰ ਬਾਰ ਐਸੋਸੀਏਸ਼ਨ ਦਾ ਸੈਕਟਰੀ ਸੀ, ਪਰ ਬਿਨਾਂ ਸੁਣਵਾਈ, ਬਿਨਾਂ ਗਵਾਹੀ, ਬਿਨਾਂ ਕਿਸੇ ਸਬੂਤ ਦੇ ਚੱਲ ਰਹੀ ਇਲੈਕਸ਼ਨ ਪਟੀਸ਼ਨ ਮੇਰੇ ਖਿਲਾਫ਼ ਸਾਜਿਸ਼ ਦੇ ਤਹਿਤ ਮਨਜੂਰ ਕਰ ਦਿੱਤੀ ਗਈ ਹੈ। ਅਗਲੀ ਗੱਲ ਸੁਣਨ ਨੂੰ ਇਹ ਮਿਲੀ ਹੈ ਕਿ ਹੁਣ ਵਕਾਲਤ ਕਰਨ ਜੋਗਾ ਵੀ ਨਹੀਂ ਛੱਡਾਂਗੇ, ਕਈਆਂ ਨੂੰ ਲੱਗ ਰਿਹਾ ਹੋਵੇਗਾ ਕਿ ਅਸੀਂ ਪਤਾ ਨਹੀਂ ਕਿੱਡਾ ਕੁ ਵੱਡਾ ਮਾਅਰਕਾ ਮਾਰ ਲਿਆ, ਪਰ ਮੈਂ ਗੁਰੂ ਤੋਂ ਡਰਕੇ ਕਹਿਨਾ ਹਾਂ ਕਿ ਤੁਸੀਂ ਜੋ ਕਰਨਾ ਕਰ ਲਓ । ਸੱਚ ਨਾਲ ਖੜੇ ਸੀ ✊ ਸੱਚ ਨਾਲ ਹੀ ਖੜੇ ਹਾਂ ✊ ਸੱਚ ਨਾਲ ਹੀ ਖੜੇ ਰਹਾਂਗੇ ✊…… 👉🏻ਇਹ ਸਾਡੀ ਹੋਂਦ ਦੀ ਲੜਾਈ ਆ