ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਸਿਰਸਾਗੰਜ ਖੇਤਰ ’ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਕੁੜੀ ਦਾ ਕੰਕਾਲ ਦੋ ਸਾਲ ਬਾਅਦ ਉਸ ਦੇ ਪ੍ਰੇਮੀ ਦੇ ਘਰ ਅੰਦਰੋਂ ਜ਼ਮੀਨ ਦੀ ਖੋਦਾਈ ਕਰ ਕੇ ਕੱਢਿਆ ਗਿਆ। ਪੁਲਸ ਅਧਿਕਾਰੀ ਅਨਿਵੇਸ਼ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ 21 ਨਵੰਬਰ 2020 ਨੂੰ ਲਾਪਤਾ ਹੋਈ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਸਿਰਸਾਗੰਜ ਖੇਤਰ ’ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਕੁੜੀ ਦਾ ਕੰਕਾਲ ਦੋ ਸਾਲ ਬਾਅਦ ਉਸ ਦੇ ਪ੍ਰੇਮੀ ਦੇ ਘਰ ਅੰਦਰੋਂ ਜ਼ਮੀਨ ਦੀ ਖੋਦਾਈ ਕਰ ਕੇ ਕੱਢਿਆ ਗਿਆ। ਪੁਲਸ ਅਧਿਕਾਰੀ ਅਨਿਵੇਸ਼ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ 21 ਨਵੰਬਰ 2020 ਨੂੰ ਲਾਪਤਾ ਹੋਈ 20 ਸਾਲਾ ਖੁਸ਼ਬੂ ਨੂੰ ਉਸ ਦੇ ਪ੍ਰੇਮੀ ਹੀ ਗੌਰਵ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਅਤੇ ਉਸ ਦੀ ਲਾਸ਼ ਆਪਣੇ ਹੀ ਘਰ ਦੇ ਕਮਰੇ ’ਚ ਫਰਸ਼ ਪੁੱਟ ਕੇ ਦਫ਼ਨਾ ਦਿੱਤੀ ਸੀ।

ਪੁਲਸ ਅਧਿਕਾਰੀ ਮੁਤਾਬਕ ਸ਼ਨੀਵਾਰ ਨੂੰ ਪੁਲਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ਕਰ ਕੇ ਕੁੜੀ ਦਾ ਕੰਕਾਲ ਬਰਾਮਦ ਕੀਤਾ। ਉਨ੍ਹਾਂ ਨੇ ਦੱਸਿਆ ਕਿ 20 ਨਵੰਬਰ 2020 ਨੂੰ ਸਿਰਸਾਗੰਜ ਥਾਣਾ ਖੇਤਰ ਦੇ ਕਿਠੌਥ ਪਿੰਡ ਵਾਸੀ ਭੀਕਮ ਸਿੰਘ ਦੀ ਧੀ ਖੁਸ਼ਬੂ ਘਰ ਤੋਂ ਗਾਇਬ ਹੋ ਗਈ ਸੀ। ਇਸ ਮਾਮਲੇ ’ਚ ਗੌਰਵ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਗੌਰਵ ਵੀ ਲਾਪਤਾ ਸੀ। ਪੁਲਸ ਗੌਰਵ ਅਤੇ ਖੁਸ਼ਬੂ ਨੂੰ ਪਿਛਲੇ ਦੋ ਸਾਲਾਂ ਤੋਂ ਤਲਾਸ਼ ਰਹੀ ਸੀ। ਪੁਲਸ ਅਧਿਕਾਰੀ ਕੁਮਾਰ ਮੁਤਾਬਕ ਸ਼ਨੀਵਾਰ ਦੀ ਦੁਪਹਿਰ ਨੂੰ ਪੁਲਸ ਨੇ ਗੌਰਵ ਨੂੰ ਗ੍ਰਿਫ਼ਤਾਰ ਕਰ ਲਿਆ।

ਪੁੱਛ-ਗਿੱਛ ’ਚ ਪ੍ਰੇਮੀ ਦੋਸ਼ੀ ਗੌਰਵ ਨੇ ਦੱਸਿਆ ਕਿ ਖੁਸ਼ਬੂ ਨੇ ਉਸ ’ਤੇ ਵਿਆਹ ਦਾ ਦਬਾਅ ਬਣਾਇਆ ਸੀ, ਇਸ ਲਈ ਉਸ ਨੇ 21 ਨਵੰਬਰ 2020 ਨੂੰ ਜ਼ਹਿਰ ਦੇ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਕਮਰੇ ਦਾ ਫਰਸ਼ ਪੁੱਟ ਕੇ ਦਫ਼ਨਾ ਕੇ ਉਸ ਦੇ ਉੱਪਰ ਸਾਮਾਨ ਰੱਖ ਦਿੱਤਾ। ਕਤਲ ਮਗਰੋਂ ਉਹ ਪਰਿਵਾਰ ਸਮੇਤ ਫਰਾਰ ਹੋ ਗਿਆ। ਕੁਮਾਰ ਮੁਤਾਬਕ ਪੁਲਸ ਨੇ ਗੌਰਵ ਦੀ ਨਿਸ਼ਾਨਦੇਹੀ ’ਤੇ ਘਰ ’ਚੋਂ ਖੁਸ਼ਬੂ ਦਾ ਕੰਕਾਲ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੌਰਵ ਅਤੇ ਉਸ ਦੇ ਪਿਤਾ ਮੁੰਨਾ ਲਾਲ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।