ਮੈਂ ਮਰਿਆਦਾ ਨਾਲ ਕਰਵਾਇਆ ਦੂਜਾ ਵਿਆਹ!, ਪੰਜਾਬ ‘ਚ 1 ਲੱਖ ਲੋਕ ਕਰਵਾ ਚੁੱਕੇ, ਮੈਂ ਕਰਵਾ ਲਿਆ ਤਾਂ ਕੀ ਗੁਨਾਹ ਕੀਤਾ: ਪਠਾਨਮਾਜਰਾ (ਵੀਡੀਓ) – ਗੁਰਮੀਤ ਸਿੰਘ ਪਠਾਨਮਾਜਰਾ ਜੋ ਕਿ ਬੀਤੇ ਦਿਨੀਂ ਆਪਣੇ ਦੂਜੇ ਵਿਆਹ ਕਾਰਨ ਕਾਫੀ ਚਰਚਾਵਾਂ ‘ਚ ਰਹੇ ਸੀ। ਉਨ੍ਹਾਂ ਵੱਲੋਂ ਇਕ ਹੋਰ ਵਿਵਾਦਤ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਇਕ ਲੱਖ ਤੋਂ ਵੀ ਵੱਧ ਲੋਕ ਦੂਜਾ ਵਿਆਹ ਕਰਵਾ ਚੁਕੇ ਹਨ ਮੈਂ ਕਰਵਾ ਲਿਆ ਤਾਂ ਕੀ ਗੁਨਾਹ ਕੀਤਾ। ਮੇਰਾ ਵਿਆਹ ਮਰਿਆਦਾ ਨਾਲ ਹੋਇਆ ਵਿਆਹ ਹੈ ਜੋ ਕਿ ਗਲਤ ਨਹੀਂ।

ਗੁਰਮੀਤ ਸਿੰਘ ਪਠਾਨਮਾਜਰਾ ਜੋ ਕਿ ਬੀਤੇ ਦਿਨੀਂ ਆਪਣੇ ਦੂਜੇ ਵਿਆਹ ਕਾਰਨ ਕਾਫੀ ਚਰਚਾਵਾਂ ‘ਚ ਰਹੇ ਸੀ। ਉਨ੍ਹਾਂ ਵੱਲੋਂ ਇਕ ਹੋਰ ਵਿਵਾਦਤ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਇਕ ਲੱਖ ਤੋਂ ਵੀ ਵੱਧ ਲੋਕ ਦੂਜਾ ਵਿਆਹ ਕਰਵਾ ਚੁਕੇ ਹਨ ਮੈਂ ਕਰਵਾ ਲਿਆ ਤਾਂ ਕੀ ਗੁਨਾਹ ਕੀਤਾ। ਮੇਰਾ ਵਿਆਹ ਮਰਿਆਦਾ ਨਾਲ ਹੋਇਆ ਵਿਆਹ ਹੈ ਜੋ ਕਿ ਗਲਤ ਨਹੀਂ।

ਪ੍ਰੋ-ਪੰਜਾਬ ਟੀ.ਵੀ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਮੇਰਾ ਦੂਜਾ ਵਿਆਹ ਮਰਿਆਦਾ ਨਾਲ ਹੋਇਆ ਇਕ ਵਿਆਹ ਸੀ ਕਿਉਂਕਿ ਮੇਰੀ ਦੂਜੀ ਪਤਨੀ ਤੇ ਉਸ ਦੇ ਪਰਿਵਾਰ ਨੂੰ ਪਤਾ ਸੀ ਕਿ ਮੇਰਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਹੈ ਤੇ ਇਹ ਮੇਰਾ ਦੂਜਾ ਵਿਆਹ ਹੈ। ਦੂਜੀ ਪਤਨੀ ਵੱਲੋਂ ਪਠਾਨਮਾਜਰਾ ਨੂੰ ਪੰਥ ‘ਚੋਂ ਛੇਕੇ ਜਾਣ ਦੇ ਬਿਆਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਇਸ ਘਟੀਆ ਔਰਤ ਨੂੰ ਪੰਥ ‘ਚੋਂ ਛੇਕਣਾ ਚਾਹੀਦਾ ਹੈ ਕਿਉਂਕਿ ਇਸ ਨੇ ਜੋ ਆਪਣੇ ਪਤੀ ਦੀ ਵੀਡੀਓ ਵਾਇਰਲ ਕਰਨ ਦਾ ਘਿਨੋਣਾ ਕੰਮ ਕੀਤਾ ਹੈ ਉਹ ਕੋਈ ਵੀ ਚੰਗੀ ਔਰਤ ਕਦੇ ਵੀ ਨਾ ਕਰਦੀ। ਇਸ ਲਈ ਮੈਨੂੰ ਨਹੀਂ ਇਸ ਔਰਤ ਨੂੰ ਪੰਥ ‘ਚੇ ਛੇਕੇ ਜਾਣਾ ਚਾਹੀਦਾ ਹੈ।

ਮੇਰੇ ਪਿੰਡ ‘ਚ ਕਈਆਂ ਨੇ ਕਰਵਾਏ 2 ਵਿਆਹ – ਪੰਜਾਬ ਦਾ ਕੋਈ ਲੀਡਰ ਦੁੱਧ ਧੋਤਾ ਨਹੀਂ – ਵੜਿੰਗ ਦੇ ਪਿਓ ਨੇ 3 ਤੇ ਬਾਜਵਾ ਦੇ ਪਿਓ ਨੇ ਕਰਵਾਏ 2 ਵਿਆਹ ਧਰਮਿੰਦਰ ਤੇ ਪਟਨਾ ਸਾਹਿਬ ਦੇ ਜੱਥੇਦਾਰ ਨੇ ਰੱਖੀਆਂ 2 ਘਰ ਆਲੀਆਂ – ਮੈਂ ਅਜੇ ਵੀ ਸਾਰੇ ਸਮਾਜ ਨਾਲੋਂ ਚੰਗਾ – ਪਠਾਣ ਮਾਜਰਾ #Punjab #RajaWarring #PartapSinghBajwa #PunjabCongress #HarmeetSinghPathanmajra #Interview #AamAadmiParty