ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪਲਿਸ ਤੇ ਪੰਜਾਬ ਸਰਕਾਰ ਦੌਵੇਂ ਹੀ ਵਿਵਾਦਾਂ ਦੇ ਘੇਰੇ ‘ਚ ਹਨ। ਪੰਜਾਬ ਪੁਲਿਸ ਲਈ ਤਾਂ ਵਿਵਾਦਾਂ ‘ਚ ਰਹਿਣਾ ਹੁਣ ਇਕ ਆਮ ਜਿਹੀ ਗੱਲ ਹੋ ਗਈ ਹੈ। ਨਿਤ ਕੋਈ ਨਾ ਕੋਈ ਵਿਵਾਦ ਇਸ ਨਾਲ ਆ ਕੇ ਜੁੜ ਹੀ ਜਾਂਦਾ ਹੈ। ਹੁਣ ਪੰਜਾਬ ਪੁਲਿਸ ਇਕ ਵਾਰ ਚਰਚਾ ਹੈ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪਲਿਸ ਤੇ ਪੰਜਾਬ ਸਰਕਾਰ ਦੌਵੇਂ ਹੀ ਵਿਵਾਦਾਂ ਦੇ ਘੇਰੇ ‘ਚ ਹਨ। ਪੰਜਾਬ ਪੁਲਿਸ ਲਈ ਤਾਂ ਵਿਵਾਦਾਂ ‘ਚ ਰਹਿਣਾ ਹੁਣ ਇਕ ਆਮ ਜਿਹੀ ਗੱਲ ਹੋ ਗਈ ਹੈ। ਨਿਤ ਕੋਈ ਨਾ ਕੋਈ ਵਿਵਾਦ ਇਸ ਨਾਲ ਆ ਕੇ ਜੁੜ ਹੀ ਜਾਂਦਾ ਹੈ। ਹੁਣ ਪੰਜਾਬ ਪੁਲਿਸ ਇਕ ਵਾਰ ਚਰਚਾ ਹੈ। ਇਸ ਵਾਰ ਸੀ ਏ ਸਟਾਫ ਮੋਗਾ ਦੇ ਇੰਚਾਰਜ ਕਿੱਕਰ ਸਿੰਘ ਨਾਲ ਨਵਾਂ ਵਿਵਾਦ ਆ ਜੁੜਿਆ ਹੈ। ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ‘ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਹਨ ਦੇ ਨਾਲ ਹਥ ਮਿਲਾ ਰਹੇ ਹਨ ਤੇ ਉਸਨੂੰ ਥਾਪੀ ਦੇ ਰਹੇ ਹਨ। ਹਾਲਾਂਕਿ ਇਹ ਵੀਡੀਓ ਪੁਰਾਣਾ ਵੀ ਹੋ ਸਕਦਾ ਹੈ। ਇਹ ਨਵਾਂ ਹੈ ਜਾਂ ਪੁਰਾਣਾ ਇਸਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੀਆਈਏ ਸਟਾਫ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਵੀ ਇੱਕ ਕੁਤਾਹੀ ਕੀਤੀ ਸੀ ਪਰ ਉਸ ਮਗਰੋਂ ਵੀ ਪੁਲੀਸ ਨੇ ਕੋਈ ਸਬਕ ਨਹੀਂ ਲਿਆ। ਇੱਥੇ ਹੀ ਬਸ ਨਹੀਂ ਮਰਹੂਮ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਪੁਲੀਸ ਅਤੇ ਗੈਂਗਸਟਰਾਂ ਦੇ ਸੰਬੰਧਾਂ ਤੇ ਸਵਾਲ ਚੁੱਕਦੇ ਆ ਰਹੇ ਹਨ ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲੀਸ ਅਤੇ ਪੰਜਾਬ ਸਰਕਾਰ ਜਾਂ ਸੂਬੇ ਦੇ ਆਲ੍ਹਾ ਪੁਲਸ ਅਧਿਕਾਰੀ ਇਸ ਮਾਮਲੇ ‘ਤੇ ਕੀ ਐਕਸ਼ਨ ਲੈਂਦੇ ਹਨ।