ਜੱਜ ਰੁਪਿੰਦਰਜੀਤ ਚਹਿਲ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਤੀਜੇ ਭੁਪਿੰਦਰ ਸਿੰਘ (Bhupinder Singh Honey) ਉਰਫ਼ ਹਨੀ ਅਤੇ ਉਸ ਦੇ ਸਹਿਯੋਗੀ ਕੁਦਰਤ ਦੀਪ ਸਿੰਘ ਖ਼ਿਲਾਫ਼ 3 ਅਤੇ 4 ਐਕਟ ਦੀਆਂ ਧਾਰਾਵਾਂ ਤਹਿਤ ਕਥਿਤ ਨਾਜਾਇਜ਼ ਮਾਈਨਿੰਗ (illegal mining case.) ਦਾ ਮਾਮਲੇ ‘ਚ ਦੋਸ਼ ਤੈਅ ਕੀਤੇ ਹਨ।

ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 3 ਫਰਵਰੀ ਨੂੰ ਭੁਪਿੰਦਰ ਅਤੇ ਕੁਦਰਤ ਦੀਪ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਸਾਲ 31 ਮਾਰਚ ਨੂੰ ਦੋਵਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਭੁਪਿੰਦਰ ਫਿਲਹਾਲ ਜ਼ਮਾਨਤ ‘ਤੇ ਬਾਹਰ ਹੈ। ਡਾਇਰੈਕਟੋਰੇਟ ਨੇ ਇਸ ਸਾਲ ਅਪ੍ਰੈਲ ਵਿੱਚ ਇਸ ਮਾਮਲੇ ਵਿੱਚ ਸਾਬਕਾ ਚੰਨੀ ਤੋਂ ਵੀ ਪੁੱਛਗਿੱਛ ਕੀਤੀ ਸੀ।ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 1 ਨਵੰਬਰ ਤੈਅ ਕੀਤੀ ਹੈ।

ਚਾਰਜਸ਼ੀਟ ਵਿੱਚ ਈਡੀ ਨੇ ਕਿਹਾ ਕਿ ਦੋਸ਼ੀ ਕੁਦਰਤਦੀਪ ਸਿੰਘ ਨੂੰ ਰੇਤ ਦੀ ਮਾਈਨਿੰਗ ਦੀਆਂ ਥਾਵਾਂ ਅਲਾਟ ਕੀਤੀਆਂ ਗਈਆਂ ਸੀ, ਅਤੇ ਇਹ ਵੀ ਕਿਹਾ ਕਿ ਉਸਨੇ ਅਤੇ ਭੁਪਿੰਦਰ ਨੇ ਮਾਈਨਿੰਗ ਦੀ ਮਨਜ਼ੂਰੀ ਦੀ ਤੈਅ ਲਿਮਿਟ ਨੂੰ ਪਾਰ ਕੀਤਾ, ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਗਈ। ਨਾਲ ਹੀ ਚਾਰਜਸ਼ੀਟ ‘ਚ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਡਾਇਰੈਕਟੋਰੇਟ ਨੇ ਇਸ ਸਾਲ ਜਨਵਰੀ ਵਿੱਚ ਕੀਤੀ ਗਈ ਤਲਾਸ਼ੀ ਤੋਂ 10 ਕਰੋੜ ਰੁਪਏ ਬਰਾਮਦ ਕੀਤੇ ਸੀ। ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਇਹ ਰਕਮ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਣ ਦੀ ਸੰਭਾਵਨਾ ਹੈ।