ਵਿਦੇਸ਼ ਭੱਜਿਆ ਗੈਂਗਸਟਰ Deepak Tinu, ਪੁਲਿਸ ਨੂੰ ਚਕਮਾ ਦੇ ਕੇ ਦੇਸ਼ ਛੱਡ ਕੇ ਫਰਾਰ ਹੋਇਆ ਗੈਂਗਸਟਰ ਟੀਨੂੰ! ਕਿੱਥੇ ਗਿਆ

ਪੰਜਾਬ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। news18 ਪੰਜਾਬ ਨੂੰ ਖਾਸ ਜਾਣਕਾਰੀ ਮਿਲੀ ਹੈ ਕਿ ਦੀਪਕ ਟੀਨੂੰ ਭਾਰਤ ਛੱਡ ਕੇ ਚਲਾ ਗਿਆ ਹੈ। ਟੀਨੂੰ ਪਹਿਲਾਂ ਮਾਰੀਸ਼ਸ ਦੇਸ਼ ਗਿਆ ਅਤੇ ਫਿਰ ਅਫਰੀਕਾ ਚਲਾ ਗਿਆ। ਉੱਚ ਪੱਧਰੀ ਪੁਲਿਸ ਸੂਤਰਾਂ ਅਨੁਸਾਰ ਦੀਪਕ ਟੀਨੂੰ ਅਫਰੀਕਾ ਪਹੁੰਚ ਗਿਆ ਹੈ, ਜਿੱਥੋਂ ਉਸਨੂੰ ਵਾਪਸ ਪੰਜਾਬ ਲਿਆਉਣਾ ਆਸਾਨ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੋਲਡੀ ਬਰਾੜ ਵੀ ਆਪਣਾ ਟਿਕਾਣਾ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਬੈਠ ਗਿਆ ਹੈ, ਇਸ ਲਈ ਹੁਣ ਪੁਲਿਸ ਨੂੰ ਕਾਫੀ ਜੱਦੋਜਹਿਦ ਕਰਨੀ ਪਵੇਗੀ।

ਕਾਬਲੇਗੌਰ ਹੈ ਕਿ ਦੀਪਕ ਟੀਨੂੰ ਭਗੌੜਾ ਮਾਮਲੇ ‘ਚ ਬਰਖਾਸਤ ਕੀਤੇ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੀਤੇ ਦਿਨ ਗੈਂਗਸਟਰ ਟੀਨੂੰ ਨੂੰ ਭਜਾਉਣ ਵਿੱਚ ਮਦਦਗਾਰ ਦੋਸ਼ੀ ਰਾਜਿੰਦਰ ਸਿੰਘ ਕੁਲਦੀਪ ਸਿੰਘ ਅਤੇ ਰਾਜਵੀਰ ਸਿੰਘਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ। ਪਰ ਪੁਲੀਸ ਨੇ ਇਹ ਮਾਮਲਾ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ ਕਿ ਇਨ੍ਹਾਂ ਨੂੰ ਕਦੋਂ ਪੇਸ਼ ਕੀਤਾ ਜਾਵੇਗਾ।