ਦੇਸ਼ ਭਰ ਵਿਚ “ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਲਈ” ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ
ਨਵੀਂ ਦਿੱਲੀ: ਦੇਸ਼ ਭਰ ਵਿਚ “ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਲਈ” ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਦੇ ਵੀਡੀਓ ਇਕ ਨਿੱਜੀ ਚੈਨਲ ਅਤੇ ਚੈਨਲ ਦੇ ਮੁੱਖ ਸੰਪਾਦਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝੇ ਕੀਤੇ ਹਨ। ਸੁਰੇਸ਼ ਚਵਹਾਣਕੇ ਨੇ ਬੁੱਧਵਾਰ 29 ਦਸੰਬਰ ਨੂੰ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿਚ ਇਕ ਅਣਪਛਾਤੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਇਕ ਸਕੂਲ ਦੇ ਵਿਦਿਆਰਥੀਆਂ ਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ “ਲੜੋ, ਮਰੋ, ਅਤੇ ਜੇ ਲੋੜ ਪਈ ਤਾਂ ਮਾਰੋ” ਦੀ ਸਹੁੰ ਚੁਕਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
हिंदुस्थान में जगह जगह ली जा रही #हिंदुराष्ट्र_की_शपथ
यूपी के सोनभद्र में स्कूली बच्चों ने शपथ लेकर हिंदू विरोधियों को ललकारा #एक_सपना_हिन्दूराष्ट्र#एक_ही_सपना_हिन्दुराष्ट्र #एक_सपना_हिन्दूराष्ट्र
pic.twitter.com/cIo9QVQeVH— Suresh Chavhanke “Sudarshan News” (@SureshChavhanke) December 29, 2021
ਨਿਊਜ਼ ਚੈਨਲ ਨੇ ਮੰਗਲਵਾਰ 28 ਦਸੰਬਰ ਨੂੰ ਯੂਪੀ ਦੇ ਰੁਪੈਡੀਹਾ ਅਤੇ ਨਾਗਪੁਰ ਵਿਚ ਅਜਿਹੇ ਸਹੁੰ ਚੁੱਕ ਸਮਾਗਮ ਦੇ ਦੋ ਵੀਡੀਓ ਸਾਂਝੇ ਕੀਤੇ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਦਿੱਲੀ ਵਿਚ ਹਿੰਦੂ ਯੁਵਾ ਵਾਹਿਨੀ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਅਜਿਹੀ ਹੀ ਸਹੁੰ ਚੁਕਾਈ ਗਈ, ਜਿਸ ਦੀਆਂ ਵੀਡੀਓਜ਼ 22 ਦਸੰਬਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ
छत्तीसगढ़ में आयोजित श्रीमद्भागवत ज्ञान यज्ञ में ली गई #हिंदुराष्ट्र_की_शपथ
व्यासपीठ पर विराजे व्यास महाराज और उपस्थित श्रोताओं ने बारिश में भीगते, ओलावृष्टि के बाद भी कहा #एक_ही_सपना_हिन्दुराष्ट्र
जय सनातन। ????@SureshChavhanke जी के साथ जुड़ा राष्ट्र pic.twitter.com/UpvwbZwEO5— Sudarshan News Chhattisgarh (@SudarshanNewsCG) December 29, 2021
ਇਸ ਦੌਰਾਨ ਸਹੁੰ ਚੁਕਾਈ ਗਈ, “ਅਸੀਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰਨ ਦਾ ਵਾਅਦਾ ਕਰਦੇ ਹਾਂ। ਅਸੀਂ ਇਸ ਲਈ ਲੜਾਂਗੇ, ਇਸ ਲਈ ਮਰਾਂਗੇ, ਅਤੇ ਜੇ ਲੋੜ ਪਈ ਤਾਂ ਇਸ ਲਈ ਮਾਰਾਂਗੇ, ਪਰ ਅਸੀਂ ਇੱਕ ਪਲ ਲਈ ਵੀ ਪਿੱਛੇ ਨਹੀਂ ਹਟਾਂਗੇ, ਭਾਵੇਂ ਕੁਝ ਵੀ ਹੋਵੇ। ਸਾਡੇ ਪੁਰਖੇ, ਅਧਿਆਪਕ, ਭਾਰਤ ਮਾਤਾ ਸਾਨੂੰ ਇੰਨੀ ਤਾਕਤ ਦੇਵੇ ਕਿ ਅਸੀਂ ਆਪਣੇ ਸੰਕਲਪ ਨੂੰ ਪੂਰਾ ਕਰ ਸਕੀਏ। ਉਹ ਸਾਨੂੰ ਜਿੱਤ ਦੇਵੇ।”
नागपुर में हिंदुओं ने दोहराई #हिंदुराष्ट्र_की_शपथ आप भी करे खुलकर समर्थन #HinduRashtra #एक_ही_सपना_हिन्दुराष्ट्र @TeamHinduOrg
pic.twitter.com/KSQdiWite4 https://t.co/bANlT1bIcB
— KD भाई प्रदेश मंत्री HYV (@KDGurja70889753) December 29, 2021
ਯੂਪੀ ਦੇ ਸੋਨਭੱਦਰ ਜ਼ਿਲ੍ਹੇ ਦੇ ਨਹਿਰੂ ਪਾਰਕ ਵਿਖੇ ਸਕੂਲੀ ਬੱਚਿਆਂ ਨੂੰ ਸਹੁੰ ਚੁਕਾਈ ਗਈ ਅਤੇ ਇਸ ਨੂੰ ਨਿੱਜੀ ਚੈਨਲ ਦੇ ਰਿਪੋਰਟਰ ਨੇ ਰਿਕਾਰਡ ਕੀਤਾ। ਇਸ ਦੀ ਸਮਾਪਤੀ ‘ਭਾਰਤ ਮਾਤਾ ਕੀ ਜੈ’, ‘ਵੰਦੇ ਮਾਤਰਮ’ ਅਤੇ ‘ਜੈ ਹਿੰਦ’ ਦੇ ਨਾਅਰਿਆਂ ਨਾਲ ਹੋਈ। ਸਕੂਲੀ ਵਰਦੀਆਂ ਪਹਿਨੇ ਬੱਚੇ ਸਕੂਲ ਸਮੇਂ ਤੋਂ ਬਾਅਦ ਪਾਰਕ ਵਿਚ ਇਕੱਠੇ ਹੋ ਗਏ ਸਨ। ਆਪਣੇ ਮਾਤਾ-ਪਿਤਾ ਸਮੇਤ ਪਾਰਕ ਵਿਚ ਆਏ ਕੁਝ ਬੱਚੇ ਵੀ ਸਹੁੰ ਚੁੱਕ ਸਮਾਗਮ ਦਾ ਹਿੱਸਾ ਸਨ।
– चंदौली में ली गई छत्रपति शिवाजी महाराज की #हिंदुराष्ट्र_की_शपथ
– @SureshChavhanke जी द्वारा दिल्ली में ली गई इसी शपथ पर हो रहा है संग्राम
– देशभर से आ रही आवाज #एक_ही_सपना_हिन्दुराष्ट्र pic.twitter.com/dK5WxqrYIt— Sudarshan News (@SudarshanNewsTV) December 29, 2021
ਵੀਡੀਓ ਕਲਿੱਪ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਨਭੱਦਰ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਕਿਹਾ ਕਿ ਸਬੰਧਤ ਪੁਲਸ ਅਧਿਕਾਰੀ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਵੀਡੀਓ ਵਿਚ ਇਕ ਅਣਪਛਾਤੇ ਵਿਅਕਤੀ ਨੂੰ ਭਾਰਤ-ਨੇਪਾਲ ਸਰਹੱਦ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਰੁਪੈਡੀਹਾ ਵਿਚ 12 ਲੋਕਾਂ ਨੂੰ ਸਹੁੰ ਚੁਕਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਂਝੇ ਕੀਤੇ ਗਏ ਇਕ ਹੋਰ ਵੀਡੀਓ ਵਿਚ ਨਾਗਪੁਰ ਵਿਚ ਇੱਕ ਅਣਪਛਾਤੀ ਔਰਤ ਨੂੰ ਕਈ ਲੋਕਾਂ ਨੂੰ ਸਹੁੰ ਚੁਕਾਉਂਦੇ ਹੋਏ ਦੇਖਿਆ ਗਿਆ।
गुरुजी हम आपके साथ है
एक देश एक कानून हिंदुराष्ट्र
सावरकर राष्ट्रपिता
वंदे मातरम
भारत माता की जय
बस पीछे नही हटना गुरुजी चाहे प्राण क्यो न चले जाएं #हिंदुराष्ट्र की #हिंदुराष्ट्र_की_शपथ दिलाते दिलाते ठीक हैजय मोदी
तय योगी— somu sabri (@sabriboy001) December 29, 2021
ਇਸ ਦੌਰਾਨ ਸੁਪਰੀਮ ਕੋਰਟ ਦੇ 76 ਵਕੀਲਾਂ ਨੇ 26 ਦਸੰਬਰ ਨੂੰ ਭਾਰਤ ਦੇ ਚੀਫ਼ ਜਸਟਿਸ ਐਨ.ਵੀ.ਰਮਨਾ ਨੂੰ ਪੱਤਰ ਲਿਖ ਕੇ ਸੁਪਰੀਮ ਕੋਰਟ ਨੂੰ ਦਿੱਲੀ ਵਿੱਚ ਹਿੰਦੂ ਯੁਵਾ ਵਾਹਿਨੀ ਅਤੇ ਹਰਿਦੁਆਰ ਵਿੱਚ ਯਤੀ ਨਰਸਿਮਹਾਨੰਦ ਵੱਲੋਂ ਦੋ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਮੁਸਲਮਾਨਾਂ ਨੂੰ ਜੜ੍ਹੋਂ ਪੁੱਟਣ ਲਈ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਖੁੱਲ੍ਹੇ ਸੱਦੇ ’ਤੇ ਐਕਸ਼ਨ ਲੈਣ ਲਈ ਕਿਹਾ ਗਿਆ ਸੀ।