ਬਟਾਲਾ ਵਿੱਚ ਖਾਕੀ ਇੱਕ ਵਾਰ ਮੁੜ ਦਾਗਦਾਰ ਹੁੰਦੀ ਵਿਖਾਈ ਦਿੱਤੀ ਹੈ। ਇਥੇ ਦੋ ਪੁਲਿਸ ਮੁਲਾਜ਼ਮਾਂ ਦਬੰਗਈ ਕਰਦੀਆਂ ਵਿਖਾਈ ਦਿੱਤੀਆਂ ਹਨ, ਜਿਨ੍ਹਾਂ ਨੇ ਦੋ ਕੁੜੀਆਂ ਦੀ ਕੁੱਟਮਾਰ ਕੀਤੀ ਹੈ। ਜਾਣਕਾਰੀ ਅਨੁਸਾਰ ਦੋਵੇਂ ਕੁੜੀਆਂ ਪਾਰਕ ਵਿੱਚ ਬੈਠੀਆਂ ਹੋਈਆਂ ਸਨ, ਜਦੋਂ ਦੋਵੇਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਹ ਵੀ ਪਤਾ ਲੱਗਿਆ ਹੈ ਕਿ ਇਹ ਇਥੇ ਪਾਰਕ ਵਿੱਚ ਮੁੰਡੇ ਕੁੜੀਆਂ ਬੈਠੇ ਗਲਤ ਹਰਕਤਾਂ ਕਰ ਰਹੇ ਸਨ, ਜਿਸ ਕਾਰਨ ਇਹ ਘਟਨਾ ਵਾਪਰੀ।

ਘਟਨਾ ਸਮਾਧ ਰੋਡ ‘ਤੇ ਪਾਰਕ ਦੀ ਹੈ, ਜਿਥੇ ਇਹ ਕੁੜੀਆਂ ਬੈਠੀਆਂ ਹੋਈਆਂ ਸਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ

ਇਹ ਵੀ ਪਤਾ ਲੱਗਿਆ ਹੈ ਕਿ ਇਹ ਇਥੇ ਪਾਰਕ ਵਿੱਚ ਮੁੰਡੇ ਕੁੜੀਆਂ ਬੈਠੇ ਗਲਤ ਹਰਕਤਾਂ ਕਰ ਰਹੇ ਸਨ, ਜਿਸ ਕਾਰਨ ਇਹ ਘਟਨਾ ਵਾਪਰੀ। ਘਟਨਾ ਸਮਾਧ ਰੋਡ ‘ਤੇ ਪਾਰਕ ਦੀ ਹੈ, ਜਿਥੇ ਇਹ ਕੁੜੀਆਂ ਬੈਠੀਆਂ ਹੋਈਆਂ ਸਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ