NRI ਮੁੰਡੇ ਦੇ ਵਿਆਹ ਲਈ ਹੋਟਲ ’ਚ ਜਨਰਲ ਵਰਗ ਦੀਆਂ ਕੁੜੀਆਂ ਦਾ ਰੱਖ ਦਿੱਤਾ ਸੁੰਦਰਤਾ ਮੁਕਾਬਲਾ। ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਰਹੇ ਅਜਿਹੇ ਸਮਾਗਮ ਬਾਰੇ ਤੁਹਾਡੀ ਕੀ ਹੈ ਸੋਚ?
#PunjabSpectrum #LatestNews #PunjabNews #Updates #NRI #Beautycompetition #Bathinda #Poster

ਹਾਲ ਹੀ ‘ਚ ਇੱਕ ਪੋਸਟ ਵਾਇਰਲ ਹੋਈ ਸੀ ਜਿਸ ‘ਚ ਪ੍ਰਬੰਧਕਾਂ ਵਲੋਂ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾਉਣ ਦੀ ਗੱਲ ਕੀਤੀ ਗਈ ਸੀ। ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਵਾਇਰਲ ਪੋਸਟਰ ਪੰਜਾਬ ਦੇ ਬਠਿੰਡਾ (Bathinda) ਦਾ ਦੱਸਿਆ ਜਾ ਰਿਹਾ ਹੈ। ਪੋਸਟਰ ‘ਤੇ ਲਿੱਖੇ ਕੰਟੈਂਟ ਕਰਕੇ ਇਹ ਵਾਇਰਲ ਹੋ ਗਿਆ ਅਤੇ ਇਸ ਨੂੰ ਲੈ ਕੇ ਹੁਣ ਇੱਕ ਆਡੀਓ ਸਾਹਮਣੇ ਆਈ ਹੈ।

ਵਾਇਰਲ ਆਡੀਓ ‘ਚ ਨਿਹੰਗ ਸਿੰਘ ਨੇ ਪ੍ਰਬੰਧਕ ਨੂੰ ਫੋਨ ਕਰਕੇ ਖੂਬ ਖਰੀਆਂ ਖਰੀਆਂ ਸੁਣਾਇਆ। ਵਾਇਰਲ ਫੋਨ ਆਡੀਓ ‘ਚ ਨਿਹੰਗ ਪਰਮਜੀਤ ਸਿੰਘ ਅਕਾਲੀ ਪ੍ਰਬੰਧਕ ਨਾਲ ਗੱਲ ਕਰ ਰਹੇ ਹਨ ਅਤੇ ਪ੍ਰਬੰਧਕ ਵਾਰ ਵਾਰ ਇਸ ‘ਤੇ ਮੁਆਫੀ ਮੰਗ ਰਿਹਾ ਹੈ। ਪ੍ਰਬੰਧਕ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਪ੍ਰਬੰਧਕ ਦਾ ਨਿਹੰਗ ਸਿੰਘ ਨੂੰ ਕਹਿੰਦਾ ਹੈ ਕਿ ਗਲਤੀ ਹੋ ਗਈ ਤਾਂ ਅੱਗਿਓ ਨਿਹੰਗ ਸਿੰਘ ਕਹਿੰਦੇ ਹਨ ਕਿ ਗਲਤੀ ਅਤੇ ਗੁਨਾਹ ‘ਚ ਫਰਕ ਹੁੰਦਾ ਹੈ।ਨਿਹੰਗ ਸਿੰਘ- ਹੁਣ ਤਾਂ ਤੂੰ ਗਲਤੀ ਮਨੇਗਾ ਹੀ, ਡਾਂਗ ਜੋ ਦਿਖਦੀ ਤੈਨੂੰ। ਕੀ ਮਤਲਬ ਹੈ ਇਸ ਦਾ, ਪਹਿਲਾਂ ਤਾਂ ਮਤਲਬ ਦੱਸ ਇਸ ਦਾ। ‘ਕੁੜੀਆਂ ਦਾ ਮੁਕਾਬਲ’ ਕੀ ਕਰਨਾ ਚਾਹੁੰਦੇ ਸੀ।

ਪ੍ਰਬੰਧਕ- ਮੇਰਾ ਭਰਾ ਕੈਨੇਡਾ ਹੈ ਜੀ, ਉਸ ਲਈ ਰਿਸ਼ਤਾ ਲੱਭ ਰਹੇ ਹਾਂ। ਨਿਹੰਗ ਸਿੰਘ- ਰਿਸ਼ਤਾ ਲੱਭਣ ਦਾ ਇਹ ਕੀ ਤਰੀਕਾ, ਤੂੰ ਕੁੜੀਆਂ ਦੀ ਨੁਮਾਇਸ਼ ਕਰਨੀ ਸੀ। ਤੂੰ ਆਪਣੀਆਂ ਧੀਆਂ ਦੀ ਕਰੇਗਾ ਨੁਮਾਇਸ਼ ਇਸ ਤਰ੍ਹਾਂ ਬਾਜ਼ਾਰ ‘ਚ। ਤੂੰ ਰਹਿੰਦਾ ਕਿੱਥੇ,, ਦੱਸ ਦਈਏ ਕਿ ਸਾਰੀ ਆਡੀਓ ‘ਚ ਨਿਹੰਗ ਸਿੰਘ ਦੇ ਸਵਾਲਾਂ ਤੋਂ ਘਬਰਾਇਆ ਪ੍ਰਬੰਧਕ ਲਗਾਤਾਰ ਮਾਫੀ ਮੰਗਦਾ ਹੀ ਸੁਣਾਈ ਦੇ ਰਿਹਾ ਹੈ।