ਭਾਰਤੀਆਂ ਵਿਰੁੱਧ ਨਸਲੀ ਹਿੰ ਸਾ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ ਦੇ ਸਮੇਂ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਭਾਰਤੀਆਂ ਨੂੰ ਨਿਸ਼ਾਨਾ (targeting Indians) ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹੁਣ ਆਸਟ੍ਰੇਲੀਆ (Australia) ਤੋਂ ਨਸਲੀ ਹਿੰ ਸਾ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੜ੍ਹਦੇ 28 ਸਾਲਾ ਵਿਦਿਆਰਥੀ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ।

ਸਿਡਨੀ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ‘ਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਸ਼ੁਭਮ ਗਰਗ ‘ਤੇ ਕਥਿਤ ਤੌਰ ‘ਤੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਚਾਕੂ ਨਾਲ 11 ਵਾਰ ਕੀਤੇ ਗਏ। ਇਹ ਘਟਨਾ ਬੀਤੀ 6 ਅਕਤੂਬਰ ਦੀ ਹੈ। ਹਸਪਤਾਲ ਵਿੱਚ ਦਾਖ਼ਲ ਸ਼ੁਭਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸ਼ੁਭਮ ਆਸਟ੍ਰੇਲੀਆ ਵਿੱਚ ਆਪਣੀ ਪੀਐਚਡੀ ਕਰ ਰਿਹਾ ਹੈ।

ਪਰਿਵਾਰ ਨੇ ਇਸ ਨੂੰ ਨਸਲੀ ਹਿੰਸਾ ਦੱਸਿਆ

ਖ਼ਬਰਾਂ ਮੁਤਾਬਕ ਸ਼ੁਭਮ ਦੇ ਪਰਿਵਾਰ ਨੇ ਇਸ ਨੂੰ ‘ਨਸਲੀ’ ਹਮਲਾ ਦੱਸਿਆ ਹੈ। ਸ਼ੁਭਮ ਦਾ ਪਰਿਵਾਰ ਆਗਰਾ ਵਿੱਚ ਰਹਿੰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ 7 ਦਿਨਾਂ ਤੋਂ ਆਸਟ੍ਰੇਲੀਆ ਜਾਣ ਲਈ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਤੱਕ ਵੀਜ਼ਾ ਨਹੀਂ ਲੱਗ ਸਕਿਆ ਹੈ। ਆਈਆਈਟੀ ਮਦਰਾਸ ਤੋਂ ਬੈਚਲਰ ਆਫ਼ ਟੈਕਨਾਲੋਜੀ ਅਤੇ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ, ਸ਼ੁਭਮ ਪਿਛਲੇ ਸਤੰਬਰ ਵਿੱਚ ਆਸਟ੍ਰੇਲੀਆ ਗਿਆ ਸੀ।