ਸਲਮਾਨ ਖਾਨ ਕਰਦਾ ਹੈ ਨਸ਼ੇ – ਯੋਗ ਗੁਰੂ ਰਾਮਦੇਵ #LatestNews #PunjabNews #Updates #SalmanKhan #BabaRamdev #AamirKhan

ਪਤੰਜਲੀ ਆਯੁਰਵੇਦ ਕੰਪਨੀ ਦੇ ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ (Baba Ramdev) ਆਪਣੇ ਬਿਆਨਾਂ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਯੋਗ ਗੁਰੂ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਉੱਪਰ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਉਸ ਵੀਡੀਓ ਵਿੱਚ ਬਾਬਾ ਰਾਮਦੇਵ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਵੱਡੇ-ਵੱਡੇ ਫਿਲਮੀ ਸਿਤਾਰੇ ਨਸ਼ੇ ਕਰਦੇ ਹਨ ਅਤੇ ਪੂਰੀ ਫਿਲਮ ਇੰਡਸਟਰੀ ਇਸ ਦੀ ਲਪੇਟ ‘ਚ ਹੈ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਸਲਮਾਨ ਖਾਨ ਵੀ ਡਰੱਗਜ਼ ਲੈਂਦੇ ਹਨ। ਆਮਿਰ ਦਾ ਪਤਾ ਨਹੀਂ ਹੈ। ਉਨ੍ਹਾਂ ਨੇ ਬਾਲੀਵੁੱਡ ਅਭਿਨੇਤਰੀਆਂ ‘ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਰੱਬ ਹੀ ਮਾਲਕ ਹੈ।

ਬਾਬਾ ਰਾਮਦੇਵ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਲਮਾਨ ਖਾਨ ਦਾ ਬੇਟਾ ਡਰੱਗਜ਼ ਲੈਂਦੇ ਹੋਏ ਫੜਿਆ ਗਿਆ ਸੀ। ਬਾਬਾ ਰਾਮਦੇਵ ਨੇ ਦੋ ਵਾਰ ਸਲਮਾਨ ਦਾ ਨਾਂ ਲਿਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਕਿਹਾ ਕਿ ਉਹ ਸਲਮਾਨ ਨਹੀਂ, ਸ਼ਾਹਰੁਖ ਦਾ ਬੇਟਾ ਹੈ। ਇਸ ਤੋਂ ਬਾਅਦ ਬਾਬਾ ਰਾਮਦੇਵ ਨੇ ਕਿਹਾ ਕਿ ਸ਼ਾਹਰੁਖ ਦਾ ਬੱਚਾ ਡਰੱਗ ਲੈਂਦਾ ਫੜਿਆ ਗਿਆ ਸੀ, ਸਲਮਾਨ ਵੀ ਡਰੱਗ ਲੈਂਦੇ ਹਨ।