4 ਸਾਲਾ ਬੱਚੀ ਨੂੰ ਵਰਗਲਾ ਕੇ ਅਗਵਾ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਪੁਲੀਸ ਨੇ ਸੀਸੀਟੀਵੀ ਫੁਟੇਜ ਕੀਤੀ ਜਾਰੀ – ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸੀਸੀਟੀਵੀ ਫੁਟੇਜ ਖੰਗਾਲਣ ਦੇ ਬਾਵਜੂਦ ਪੁਲੀਸ ਹੱਥ ਨਹੀਂ ਆਇਆ ਬੱਚੀ ਨੂੰ ਅਗਵਾ ਕਰਨ ਵਾਲੇ ਅਣਪਛਾਤੇ ਵਿਅਕਤੀ ਦਾ ਕੋਈ ਸੁਰਾਗ਼

ਜਗਰਾਉਂ, 16 ਅਕਤੂਬਰ 2022 – ਥਾਣਾ ਸਿਟੀ ਪੁਲੀਸ ਨੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਅਗਵਾ ਕਰਨ ਦੇ ਮਾਮਲੇ ਵਿੱਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਫਿਲਹਾਲ ਹਾਲੇ ਤੱਕ ਪੁਲੀਸ ਨੂੰ 4 ਸਾਲਾ ਬੱਚੀ ਨੂੰ ਅਗਵਾ ਕਰਨ ਵਾਲੇ ਅਣਪਛਾਤੇ ਵਿਅਕਤੀ ਬਾਰੇ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ ਹੈ।

ਪਰ ਪੁਲੀਸ ਇਸ ਮਾਮਲੇ ਵਿੱਚ ਕੋਈ ਵੀ ਕੋਰ ਕਸਰ ਨਾ ਛੱਡਦੀ ਹੋਈ ਬੱਚੀ ਨੂੰ ਅਗਵਾ ਕਰਨ ਵਾਲੇ ਉਸ ਅਣਪਛਾਤੇ ਵਿਅਕਤੀ ਦੀ ਤਲਾਸ਼ ਵਿਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਖੰਗਾਲਣ ਵਿਚ ਲੱਗੀ ਹੈ। ਅੱਜ ਵੀ ਸਥਾਨਕ ਥਾਣਾ ਸਿਟੀ ਪੁਲੀਸ ਵੱਲੋਂ ਡਿਸਪੋਜ਼ਲ ਰੋਡ ਸ਼ੇਰਪੁਰਾ ਰੋਡ ਬੱਸ ਸਟੈਂਡ ਰੋਡ ਰਾਏਕੋਟ ਰੋਡ ਤੋਂ ਇਲਾਵਾ ਸ਼ਹਿਰ ਦੇ ਕਈ ਵੱਖ ਵੱਖ ਥਾਵਾਂ ਦੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਖੰਗਾਲੇ ਗਏ ਤਾਂ ਕਿ ਬੱਚੀ ਨੂੰ ਅਗਵਾ ਕਰਨ ਵਾਲੇ ਉਸ ਅਣਪਛਾਤੇ ਵਿਅਕਤੀ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਪੁਲੀਸ ਉਸ ਨੂੰ ਕਾਬੂ ਕਰ ਉਸ ਦੇ ਚੁੰਗਲ ਵਿੱਚੋਂ ਉਸ 4ਸਾਲਾ ਬੱਚੀ ਨੂੰ ਛੁਡਾ ਕੇ ਉਸ ਦੇ ਮਾਪਿਆਂ ਤੱਕ ਸਹੀ ਸਲਾਮਤ ਪਹੁੰਚਾ ਸਕੇ।

ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਪੁਲੀਸ ਦੇ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ 4 ਸਾਲਾ ਬੱਚੀ ਦੇ ਪਿਤਾ ਕਾਲੂ ਵੱਲੋਂ ਪੁਲੀਸ ਮਨੁੱਖ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਪਹਿਲਵਾਨ ਢਾਬਾਂ ਦੀ ਨੇੜੇ ਪੈਂਦੀਆਂ ਝੁੱਗੀਆਂ ਦਾ ਰਹਿਣ ਵਾਲਾ ਹੈ ਅਤੇ ਉਸਦੇ ਚਾਰ ਸਾਲਾ ਬੱਚੀ ਨੇੜੇ ਦੇ ਪ੍ਰਾਇਮਰੀ ਸਕੂਲ ਵਿਖੇ ਬਣੀ ਆਂਗਣਵਾੜੀ ਵਿਚ ਪੜ੍ਹਦੀ ਹੈ।14 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਵੀ ਮੇਰੀ 4 ਸਾਲਾ ਬੱਚੀ ਹਰ ਰੋਜ਼ ਦੀ ਤਰ੍ਹਾਂ ਸਕੂਲੇ ਪੜ੍ਹਾਈ ਕਰਨ ਤੋਂ ਬਾਅਦ ਆ ਕੇ ਆਪਣੇ ਘਰ ਦੇ ਨੇੜੇ ਹੀ ਬੱਚਿਆਂ ਦੇ ਨਾਲ ਖੇਡ ਰਹੀ ਸੀ ਤਾਂ ਦੁਪਹਿਰ ਸਵਾ ਕੁ 3 ਵਜੇ ਦੇ ਕਰੀਬ ਕੋਈ ਅਣਪਛਾਤਾ ਵਿਅਕਤੀ ਮੇਰੀ ਬੱਚੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਜਿਸ ਦੀ ਅਸੀਂ ਆਪਣੇ ਤੌਰ ਤੇ ਕਾਫੀ ਭਾਲ ਕੀਤੀ ਪਰ ਸਾਨੂੰ ਆਪਣੀ ਚਾਰ ਸਾਲਾ ਬੱਚੀ ਪਰ ਕੁਝ ਵੀ ਪਤਾ ਨਹੀਂ ਲੱਗਿਆਂ।

ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਬੋਪਾਰਾਏ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏਐਸਆਈ ਬਲਰਾਜ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਉਸੇ ਵਕਤ ਬੱਚੀ ਦੀ ਭਾਲ ਸ਼ੁਰੂ ਕਰਨ ਦੇ ਨਾਲ ਨਾਲ ਉਸ ਇਲਾਕੇ ਦੇ ਆਸੇ ਪਾਸੇ ਦੇ ਲੱਗੇ ਕੈਮਰਿਆਂ ਦੇ ਸੀਸੀਟੀਵੀ ਫੁਟੇਜ ਵੀ ਦੇਖੇ ਗਏ ਜਿਨ੍ਹਾਂ ਦੇ ਆਧਾਰ ਤੇ ਪੁਲਸ ਨੂੰ ਪਤਾ ਲੱਗਿਆ ਕਿ ਜੋ ਅਣਪਛਾਤਾ ਵਿਅਕਤੀ ਬੱਚੀ ਨੂੰ ਆਪਣੀਆਂ ਗੱਲਾਂ ਵਿਚ ਵਰਗਲਾ ਕੇ ਆਪਣੇ ਨਾਲ ਅਗਵਾ ਕਰ ਲਿਆ ਗਿਆ ਹੈ ਉਸ ਨੇ ਨੀਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦੇ ਪਿਤਾ ਵੱਲੋਂ ਪੁਲੀਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਜਿਸ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਬੱਚੀ ਨੂੰ ਅਗਵਾ ਕੀਤਾ ਗਿਆ ਹੈ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਹੀ ਝੁੱਗੀਆਂ ਦੇ ਆਸੇ ਪਾਸੇ ਗੇੜੇ ਹੋਰ ਵਿਅਕਤੀਆਂ ਵੱਲੋਂ ਵੀ ਵੇਖਿਆ ਗਿਆ ਸੀ ।ਜਿਸ ਦੀ ਤਸਵੀਰ ਪੁਲਿਸ ਵੱਲੋਂ ਮੀਡੀਆ ਨੂੰ ਜਾਰੀ ਕਰ ਦਿੱਤੀ ਗਈ ਹੈ ਤਾਂ ਕੀ ਅਖ਼ਬਾਰਾਂ ਦੀਆਂ ਖ਼ਬਰਾਂ ਵੇਖਣ ਤੋਂ ਬਾਅਦ ਸ਼ਹਿਰ ਵਾਸੀ ਵੀ ਬੱਚੀ ਨੂੰ ਅਗਵਾ ਕਰਨ ਵਾਲੇ ਉਸ ਅਣਪਛਾਤੇ ਵਿਅਕਤੀ ਬਾਰੇ ਜਾਣ ਸਕਣ ਅਤੇ ਜੇਕਰ ਇਸ ਬਾਰੇ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਇਸ ਮਾਮਲੇ ਬਾਰੇ ਜਾਣਕਾਰੀ ਪੁਲੀਸ ਵੱਲੋਂ ਜਾਰੀ ਕੀਤੇ ਗਏ 98158-00464, 82848-00909, 98726-00708 01624-223253,85560-19100 ਇਨ੍ਹਾਂ ਨੰਬਰਾਂ ਤੇ ਸਾਂਝੀ ਕਰਕੇ ਪੁਲੀਸ ਦੀ ਉਸ ਬੱਚੀ ਦੀ ਭਾਲ ਵਿਚ ਮਦਦ ਕਰਨ ਪਾਕਿ ਜਲਦੀ ਉਸ ਅਣਪਛਾਤੇ ਵਿਅਕਤੀ ਨੂੰ ਕਾਬੂ ਕਰ ਉਸ ਦੇ ਚੁੰਗਲ ਵਿੱਚੋਂ ਬੱਚੀ ਨੂੰ ਛੁਡਾ ਕੇ ਉਸ ਦੇ ਪਰਿਵਾਰ ਤੱਕ ਸਹੀ ਸਲਾਮਤ ਪਹੁੰਚਾਇਆ ਜਾ ਸਕੇ। #LatestNews #PunjabNews #Updates #CCTV #Ludhiana #PunjabPolice