ਲੁੱਟ-ਖੋਹ ਦੇ ਮਾਮਲੇ ਚ ਪੁਲਿਸ ਅਫਸਰ ਸਾਥੀਆ ਸਮੇਤ ਕਾਬੂ ,ਕਤਲ ਦੇ ਦੋਸ਼ ਚ ਪੰਜਾਬੀ ਗ੍ਰਿਫਤਾਰ
ਬਰੈਂਪਟਨ ,ੳਨਟਾਰੀਉ: ਪੀਲ ਪੁਲਿਸ ਅਫਸਰ ਸੁਖਦੇਵ ਸੰਘਾ ਲੰਘੀ 29 ਜਨਵਰੀ ਦੇ ਇੱਕ ਲੁੱਟ- ਖੋਹ ਨਾਲ ਸਬੰਧਤ ਘਟਨਾ ਜੋ ਕਵੀਨ ਮੈਰੀ ਡਰਾਈਵ ਅਤੇ ਸੈਂਡਲਵੁੱਡ ਪਾਰਕਵੇਅ ਡਰਾਈਵ ਖੇਤਰ ਵਿੱਚ ਵਾਪਰੀ ਸੀ ਚ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ, ਇਸ ਮਾਮਲੇ ਚ ਪੁਲਿਸ ਨੇ ਤਿੰਨ ਜਣੇ ਹੋਰ ਗ੍ਰਿਫਤਾਰ ਕੀਤੇ ਗਏ ਹਨ ਜਿੰਨਾ ਚ ਬਰੈਂਪਟਨ ਵਾਸੀ ਕਰਨਵੀਰ ਸੰਘਾ , ਸੁਖਦੀਪ ਕੰਦੋਲਾ ਅਤੇ ਮਾਰਖਮ ਵਾਸੀ ਬੀਬੀ ਜੈਸਮੀਨ ਬਾਸੀ ਸ਼ਾਮਲ ਹਨ। ਇੰਨਾ ਦੀ ਬਰੈਂਪਟਨ ਦੀ ਅਦਾਲਤ ਚ 12 ਦਸੰਬਰ ਦੀ ਪੇਸ਼ੀ ਪਈ ਹੈ। ਇਸਤੋਂ ਇਲਾਵਾ ਇੱਕ ਵੱਖਰੇ ਮਾਮਲੇ ਚ ਲਾਵਾਲ ਕਿਉਬਕ ਚ ਆਪਣੇ ਦੋ ਬੱਚਿਆ ਦੇ ਕਤਲ ਦੇ ਦੋਸ਼ ਚ ਪੁਲਿਸ ਵੱਲੋ ਕਮਲਜੀਤ ਅਰੋੜਾ (45) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਪੁਲਿਸ ਇਸ ਮਾਮਲੇ ਚ ਹੋਰ ਤਫਤੀਸ਼ ਕਰ ਰਹੀ ਹੈ।
ਕੁਲਤਰਨ ਸਿੰਘ ਪਧਿਆਣਾ
ਕੈਨੇਡਾ ਦੇ ਵੱਖ-ਵੱਖ ਸੂਬਿਆਂ ( ਪ੍ਰੋਵਿਨਸਾ) ਚ ਬਹੁਤ ਸਾਰੇ ਢੋਂਗੀ ,ਲੁਟੇਰੇ ਤੇ ਭੇਖੀ ਕਿਸਮ ਦੇ ਲੋਕ ਵਿਜਟਰ,ਵਰਕ ਜਾ ਹੋਰ ਆਰਜੀ ਵੀਜੇ ਦੇ ਤੌਰ ਤੇ ਆ ਰਹੇ ਹਨ ਤੇ ਆਮ ਲੋਕਾ ਦੀ ਜੋਤਿਸ਼, ਭਵਿੱਖ ਦੱਸਣ ,ਵਸ਼ੀਕਰਨ ਜਾ ਹੋਰਨਾ ਢੰਗਾ ਰਾਹੀ ਵੱਡੀ ਲੁੱਟ ਵੀ ਕਰ ਰਹੇ ਹਨ । ਇਹੋ ਜਿਹੇ ਚਾਲਾਕ ਲੋਕਾ ਤੋਂ ਬਚਣ ਦੀ ਲੋੜ ਹੈ ਤੇ ਇੰਨਾ ਅਲਾਮਤਾ ਨੂੰ ਕੈਨੇਡਾ ਦੀ ਧਰਤੀ ਤੋ ਦੂਰ ਵੀ ਰੱਖਿਆ ਜਾਣਾ ਚਾਹੀਦਾ ਹੈ ਕਿਉਕਿ ਪਹਿਲਾ ਹੀ ਲੋਕ ਬਹੁਤ ਸਾਰੀਆ ਮਾਨਸਿਕ ਪ੍ਰੇਸ਼ਾਨੀਆ ਚੋਂ ਲੰਘ ਰਹੇ ਹੁੰਦੇ ਹਨ ਤੇ ਇਹ ਲੋਕ ਉਨਾ ਨੂੰ ਹੋਰ ਆਰਥਿਕ ਪ੍ਰੇਸ਼ਾਨੀਆ ਚ ਧੱਕ ਜਾਂਦੇ ਹਨ।
ਅਮਰੀਕਾ ਦੀ ਨਾਮਵਰ ਬੋਸਟਨ ਯੂਨੀਵਰਸਿਟੀ ਦੀ ਰਿਸਰਚ ਟੀਮ ਵੱਲੋ ਕਰੋਨਾ ਦੇ ਇੱਕ ਇਹੋ ਜਿਹੇ ਵੈਰੀਐੰਟ ਨੂੰ ਲੈਬੋਰੇਟਰੀ ਚ ਤਿਆਰ ਕੀਤਾ ਗਿਆ ਹੈ ਜਿਸ ਨਾਲ ਮੌਤ ਦੀ ਦਰ 80% ਹੈ, ਰਿਸਰਚ ਟੀਮ ਵੱਲੋ ਉਮੀਕਰੋਨ ਵੈਰੀਐੰਟ ਦੀ ਸਪਾਇਕ ਪ੍ਰੋਟੀਨ ਨੂੰ ਅਸਲ ਵੁਹਾਨ(ਚੀਨ) ਵੈਰੀਐੰਟ ਨਾਲ ਮਿਲਾ ਇਸ ਬੇਹੱਦ ਖਤਰਨਾਕ ਵੈਰੀਐੰਟ ਨੂੰ ਤਿਆਰ ਕੀਤਾ ਗਿਆ ਹੈ ਜੇਕਰ ਇਹ ਲੈਬੋਰੇਟਰੀ ਚੋ ਬਾਹਰ ਚਲਾ ਜਾਵੇ ਤਾਂ ਦੁਨੀਆ ਭਰ ਚ ਬੇਹੱਦ ਤਬਾਹੀ ਮਚਾ ਸਕਦਾ ਹੈ। ਦੱਸਣਯੋਗ ਹੈ ਕਿ ਲੋਕ ਹੁਣ ਇਸ ਗੱਲ ਲਈ ਵੀ ਸਵਾਲ ਕਰ ਰਹੇ ਹਨ ਕਿ ਇੰਨੇ ਖਤਰਨਾਕ ਵੈਰੀਐੰਟ ਨੂੰ ਤਿਆਰ ਕਰਨ ਦੀ ਆਖਿਰ ਕੀ ਲੋੜ ਪੈ ਗਈ ਸੀ ?
-ਬਰਨਬੀ ਦੇ ਪਾਰਕ ‘ਚ ਔਰਤ ਪੁਲਿਸ ਅਧਿਕਾਰੀ ਦਾ ਚਾਕੂ ਮਾਰ ਕੇ ਕਤਲ -ਸ਼ੈਰਿਫ ਸੰਦੀਪ ਧਾਲੀਵਾਲ ਦੇ ਕਾਤਲ ਨੇ ਖੁਦ ਮੰਗੀ ਮੌਤ ਦੀ ਸਜ਼ਾ -ਅਮਰੀਕਾ ‘ਚ ਹਿੰਦੂ ਕੱਟੜਪੰਥੀਆਂ ਵਿਰੁੱਧ ਮਤਾ ਪਾਸ
-ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੇ ਕਿਸਾਨ ਦੀ ਮੌਤ