Interpol Sends Back India’s Red Notice Request Against Khalistani Gurpatwant Singh Pannun – Why Interpol rejected India’s Red Corner Notice request for Khalistan Gurpatwant Singh Pannun ਜਾਣੋ ਇੰਟਰਪੋਲ ਨੇ ਪੰਨੂੰ ਅੱਤਵਾਦੀ ਮੰਨਣ ਤੋਂ ਕਿਉਂ ਇਨਕਾਰ ਕੀਤਾ? ਇੰਟਰਪੋਲ ਤੇ ਵੀ ਕੀਤਾ ਖਾਲਿਸਤਾਨੀਆਂ ਨੇ ਕਬਜ਼ਾ?
ਇੰਟਰਪੋਲ ਦੀ 90ਵੀਂ ਮਹਾਸਭਾ ਦੀ ਮੀਟਿੰਗ ਤੋਂ ਠੀਕ ਪਹਿਲਾਂ ਇਸਦੇ ਸਕੱਤਰ ਜਨਰਲ ਜਰਗੇਨ ਸਟਾਕ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਕਰਨ ਦੇ ਫੈਸਲੇ ’ਤੇ ਸਫਾਈ ਦਿੱਤੀ ਹੈ। ਉਨ੍ਹਾਂ ਦੇ ਮੁਤਾਬਕ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਇੰਟਰਪੋਲ ਦੇ ਨਿਯਮ ਤੇ ਕਾਇਦੇ ਹਨ ਤੇ ਇਸਦੇ ਤਹਿਤ ਕਿਸੇ ਵੀ ਸਿਆਸੀ, ਫ਼ੌਜੀ, ਧਾਰਮਿਕ ਜਾਂ ਨਸਲੀ ਮਾਮਲੇ ’ਚ ਇਹ ਨੋਟਿਸ ਨਹੀਂ ਕੀਤਾ ਜਾਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਦੀ ਪ੍ਰਗਤੀ ਮੈਦਾਨ ’ਚ ਇੰਟਰਪੋਲ ਦੀ ਮਹਾਸਭਾ ਦਾ ਉਦਘਾਟਨ ਕਰਨਗੇ। ਜਦਕਿ ਇਸ ਚਾਰ ਦਿਨਾ ਸੰਮੇਲਨ ’ਚ ਸਮਾਪਤੀ ਭਾਸ਼ਣ ਅਮਿਤ ਸ਼ਾਹ ਦੇਣਗੇ। ਧਿਆਨ ਦੇਣ ਦੀ ਗੱਲ ਹੈ ਕਿ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੂੰ ਅੱਤਵਾਦ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਅੱਤਵਾਦੀ ਐਲਾਨਣ ਤੇ ਐੱਨਆਈਏ ਵਲੋਂ ਉਸਦੇ ਖਿਲਾਫ਼ ਚਾਰਜਸ਼ੀਟ ਦੇਬ ਾਅਦ ਅਦਾਲਤ ਤੋਂ ਭਗੋਡ਼ਾ ਐਲਾਨੇ ਜਾਣ ਦੇਬਾਅਦ ਭਾਰਤ ਨੇ ਇੰਟਰਪੋਲ ਤੋਂ ਉਸਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ। ਪਰ ਲਗਪਗ ਇਕ ਸਾਲ ਦੇ ਇੰਤਜ਼ਾਰ ਦੇ ਬਾਅਦ ਇੰਟਰਪੋਲ ਨੇ ਭਾਰਤ ਦੀ ਅਪੀਲ ਨੂੁੰ ਠੁਕਰਾ ਦਿੱਤਾ ਸੀ।
ਆਮ ਸਭਾ ਦੀ ਬੈਠਕ ਤੋਂ ਠੀਕ ਪਹਿਲਾਂ ਦਿੱਲੀ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜਰਗੇਨ ਸਟਾਕ ਨੇ ਕਿਹਾ ਕਿ ਰੈੱਡ ਕਾਰਨਰ ਨੋਟਿਸ ਨੂੰ ਲੈ ਕੇ ਕਾਫ਼ੀ ਭਰਮ ਦੀ ਸਥਿਤੀ ਹੈ। ਉਨ੍ਹਾਂ ਸਾਫ਼ ਕੀਤਾ ਕਿ ਰੈੱਡ ਕਾਰਨਰ ਨੋਟਿਸ ਕਿਸੇ ਵੀ ਮੁਲਜ਼ਮ ਲਈ ਗ੍ਰਿਫ਼ਤਾਰੀ ਵਾਰੰਟ ਨਹੀਂ ਹੈ ਤੇ ਉਹ ਕਿਸੇ ਵੀ ਸਬੰਧਤ ਦੇਸ਼ ਨੂੰ ਗ੍ਰਿਫ਼ਤਾਰੀ ਲਈ ਮਜਬੂਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਰੈੱਡ ਕਾਰਨਰ ਨੋਟਿਸ ਨਹੀਂ ਕੀਤੇ ਜਾਣ ਨਾਲ ਕਿਸੇ ਦੇਸ਼ ’ਚ ਨਾਰਾਜ਼ਗੀ ਹੋ ਸਕਦੀ ਹੈ, ਪਰ ਇੰਟਰਪੋਲ ਸਾਰੇ ਮੈਂਬਰ ਦੇਸ਼ਾਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਇਸ ’ਤੇ ਫੈਸਲਾ ਲੈਂਦਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਇੰਟਰਪੋਲ ਦੀ ਖੁਦਮੁਖਤਾਰੀ ਤੇ ਨਿਰਪੱਖਤਾ ਬਣਾਏ ਰੱਖਣਾ ਲਾਜ਼ਮੀ ਹੈ। ਇੰਟਰਪੋਲ ਦੇ ਸਕੱਤਰ ਜਨਰਲ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਤੇ ਡਰੱਗਸ ਤਸਕਰੀ ਦੇ ਖਿਲਾਫ਼ ਆਪ੍ਰੇਸ਼ਨ ’ਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਮੁਤਾਬਕ, ਭਾਰਤ ਇਸੇ ਸਾਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਇੰਟਰਪੋਲ ਤੋਂ ਡਾਟਾਬੇਸ ਦਾ ਹਿੱਸਾ ਬਣਿਆ ਸੀ ਤੇ ਉਸਦੇ ਬਾਅਦ ਇਸਦੇ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ’ਚ ਗੁਣਾਤਮਕ ਬਦਲਾਅ ਆਇਆ ਹੈ। ਉਨ੍ਹਾਂ ਦੇ ਮੁਤਾਬਕ, ਭਾਰਤ ਦੇ ਜੁਡ਼ਨ ਦੇ ਬਾਅਦ ਪੂਰੀ ਦੁਨੀਆ ’ਚ ਜਿਨਸੀ ਸ਼ੋਸ਼ਣ ਦੇ ਸ਼ਿਕਾਰ 30 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ 30 ਹਜ਼ਾਰ ਤੋਂ ਬੱਚਿਆਂ ਦੀ ਪਛਾਣ ਕੀਤੀ ਜਾ ਸਕੀ ਹੈ। ਧਿਆਨ ਦੇਣ ਦੀ ਗੱਲ ਹੈ ਕਿ ਭਾਰਤ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਖਿਲਾਫ਼ ਇੰਟਰਪੋਲ ਦੇ ਗਲੋਬਲ ਆਪ੍ਰੇਸ਼ਨ ਚੱਕਰ ਦੀ ਅਗਵਾਈ ਕਰ ਰਿਹਾ ਹੈ। ਇਸੇ ਤਰ੍ਹਾਂ ਡਰੱਗਸ ਤਸਕਰਾਂ ਦੇ ਖਿਲਾਫ਼ ਚਲਾਏ ਜਾ ਰਹੇ ਆਪ੍ਰੇਸ਼ਨ ਲਾਇਨਫਿਸ਼ ਦੇ ਤਹਿਤ ਭਾਰਤ ਵੱਡੀ ਮਾਤਰਾ ’ਚ ਡਰੱਗਸ ਦੀ ਖੇਪ ਜ਼ਬਤ ਕਰਨ ’ਚ ਸਫਲ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਆਨਲਾਈਨ ਫਰਾਡ ਨੂੰ ਦੁਨੀਆ ਦੀ ਸਭ ਤੋਂ ਵੱਡੀ ਚੁਣੌਤੀ ਦੱਸਦੇ ਹੋਏ ਇੰਟਰਪੋਲ ਦੇ ਸਕੱਤਰ ਜਨਰਲ ਨੇ ਇਸਦੇ ਖਿਲਾਫ਼ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਇਕਜੁੱਟ ਕੋਸ਼ਿਸ਼ ਕਰਨ ਦੀ ਲੋਡ਼ ਦੱਸੀ।