ਕੇਰਲਾ ਵਿੱਚ RSS ਅਤੇ ਚਰਚ ਗੱਲਬਾਤ ਦੇ ਕਈ ਗੇੜਾਂ ਤੋਂ ਬਾਅਦ ਈਸਾਈਆਂ ਦੀ ਨਵੀਂ ਜਥੇਬੰਦੀ Save Our Nation India ਦੇ ਨਾਂ ‘ਤੇ ਖਡ਼੍ਹੀ ਕੀਤੀ ਜਾ ਰਹੀ ਹੈ। ਬਹਾਨਾ ਬਣਾਇਆ ਗਿਆ ਕਿ ਨਵੀਂ ਜਥੇਬੰਦੀ ਪਹਿਲਾਂ ਡਰੱਗਜ਼ ਦੇ ਮੁੱਦੇ ‘ਤੇ ਕੰਮ ਕਰੇਗੀ। ਇਸ ਗੱਠਜੋੜ ਦਾ ਪਹਿਲਾ ਨਿਸ਼ਾਨਾ ਕੇਰਲਾ ‘ਚ ਕਾਮਰੇਡਾਂ ਦੀ ਸਰਕਾਰ ਹੋਵੇਗੀ।

ਪਰ ਕੀ ਆਰ ਐਸ ਐਸ ਨੂੰ ਨਹੀਂ ਦਿਸਦਾ ਕਿ ਪੰਜਾਬੀ ਹਿੰਦੂਆਂ ਦੇ ਬੱਚੇ ਵੀ ਨਸ਼ੇ ਨਾਲ ਮਰ ਰਹੇ ਨੇ । ਇਥੇ ਆਰ ਐਸ ਐਸ ਨੇ ਨਸ਼ਾ ਰੋਕਣ ਵਾਸਤੇ ਕੀ ਕੀਤਾ ?

ਸਿੱਖਾਂ ਦੀ ਲੱਗਭੱਗ ਹਰੇਕ ਧਿਰ ‘ਤੇ ਪੰਜਾਬ ਦੇ ਕਾਮਰੇਡ ਆਰ ਐਸ ਐਸ ਨਾਲ ਸਬੰਧ ਹੋਣ ਦਾ ਦੋਸ਼ ਲਾਉਂਦੇ ਨੇ। ਤੇ ਦੂਜੇ ਪਾਸੇ ਪਾਖੰਡੀ ਪਾਸਟਰਾਂ ਖਿਲਾਫ ਇਕ ਸ਼ਬਦ ਨਹੀਂ ਬੋਲਦੇ। ਕੀ ਹੁਣ ਇਹ ਪਾਖੰਡੀ ਪਾਸਟਰਾਂ ਖਿਲਾਫ ਬੋਲਣਗੇ ?

ਕੀ ਹੁਣ ਵੀ ਇਨਾਂ ਨੂੰ ਸਮਝ ਨਹੀਂ ਆਈ ਕਿ ਪਾਖੰਡੀ ਪਾਸਟਰ ਇਸਾਈਅਤ ਦਾ ਪ੍ਰਚਾਰ ਨਹੀਂ ਕਰ ਰਹੇ ਸਗੋਂ ਆਰ ਐਸ ਐਸ ਦੇ ਮੋਢਿਆਂ ‘ਤੇ ਚੜ ਕੇ ਸਿਖਾਂ ਦੀ ਹਸਤੀ ਨੂੰ ਚੈੰਲਜ ਕਰਨ ਵਾਸਤੇ ਆ ਰਹੇ ਨੇ ? ਪੰਜਾਬ ‘ਚ ਪਾਖੰਡੀ ਪਾਸਟਰਾਂ ਦੇ ਚੇਲੇ ਭਾਜਪਾ ਨੂੰ ਹੀ ਵੋਟ ਪਾਉਣਗੇ। ਲਿਖ ਕੇ ਲੈ ਲਉ। ਜੋ ਕੇਰਲਾ ‘ਚ ਹੋ ਰਿਹਾ ਉਹੀ ਪੰਜਾਬ ‘ਚ ਹੋਊ।

ਇਹ ਗੱਲ ਕਾਮਰੇਡ ਵੀ ਸਮਝ ਲੈਣ ਤੇ ਪੰਜਾਬੀ ਹਿੰਦੂ ਵੀ। ਕੀ ਪੰਜਾਬ ‘ਚ ਸਿਰਫ ਸਿੱਖਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ? ਨਹੀਂ । ਸਿੱਖਾਂ ਤੋਂ ਕਿਤੇ ਜਿਆਦਾ ਗਰੀਬ ਹਿੰਦੂਆਂ ਦਾ ਹੋ ਰਿਹਾ। ਪਰ ਪੰਜਾਬ ਵਿੱਚ ਆਰ ਐਸ ਐਸ ਤੇ ਭਾਜਪਾ ਇਸ ਬਾਰੇ ਚੁੱਪ ਹੈ। ਕਿਉਂ ਕਿ ਪੰਜਾਬੀ ਹਿੰਦੂ ਜਿੰਨਾ ਮਰਜੀ ਦਿੱਲੀ ਦਾ ਮੋਹ ਕਰ ਲੈਣ । ਪੰਜਾਬੀ ਹਿੰਦੂ ਦਾ ਦਿੱਲੀ ਨੂੰ ਕੋਈ ਮੋਹ ਨਹੀੰ ਹੈ। ਇਸੇ ਕਰਕੇ ਪੰਜਾਬ ਭਾਜਪਾ ਤੇ ਆਰ ਐਸ ਐਸ ਪਾਖੰਡੀ ਪਾਸਟਰਾਂ ਬਾਰੇ ਚੁੱਪ ਨੇ। ਜੋ ਕੰਮ ਕੇਰਲਾ ‘ਚ ਘੁੰਡ ਚੱਕ ਕੇ ਹੋ ਰਿਹਾ ਉਹੀ ਕੰਮ ਪੰਜਾਬ ‘ਚ ਘੁੰਡ ਕੱਢ ਕੇ ਹੋ ਰਿਹਾ।

ਸੰਘ ਅਤੇ ਇਸ ਦੀਆਂ ਜਥੇਬੰਦੀਆਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਧਰਮ ਪਰਿਵਰਤਨ ਬਾਰੇ ਰੌਲਾ ਪਾ ਰਹੀਆਂ ਸਨ। ਉਹ ਵੱਡੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਆਗੂਆਂ ਦਾ ਧਿਆਨ ਇਸ ਗੱਲ ਵੱਲ ਦੁਆ ਰਹੇ ਸਨ। ਕਈ ਤਾਂ ਤਾਅਨੇ ਮਾਰਦੇ ਸਨ। ਪਰ ਜਿਵੇਂ ਹੀ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ ਇਹ ਸਿੱਖ ਬਨਾਮ ਪਾਸਟਰ ਮੁੱਦਾ ਬਣਿਆ ਤਾਂ ਸੰਘੀ ਸੰਗਠਨ ਇਕਦਮ ਚੁੱਪ ਕਰ ਗਏ ਹਨ। ਪਿਛਲੇ ਡੇਢ ਦੋ ਮਹੀਨਿਆਂ ਤੋਂ ਉਨ੍ਹਾਂ ਵੱਲੋਂ ਕੋਈ ਆਵਾਜ਼ ਨਹੀਂ ਆਈ।

ਸੰਘੀ ਸੰਗਠਨਾਂ ਦੇ ਵੱਡੇ ਆਗੂਆਂ ਦੀ ਮੁਕੰਮਲ ਚੁੱਪ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ।

ਹੋਰ ਘੱਟ ਗਿਣਤੀਆਂ ਦੀਆਂ ਜਥੇਬੰਦੀਆਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ ‘ਤੇ ਥੋੜ੍ਹੀ ਜਿਹੀ ਗੱਲ ‘ਤੇ ਵੀ ਸਖ਼ਤੀ ਕਰ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਫੰਡਿੰਗ ‘ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਪਰ ਪੰਜਾਬ ਵਿੱਚ ਕੰਮ ਕਰ ਰਹੇ ਪਾਸਟਰਾਂ ਦੇ ਮਾਮਲੇ ਵਿੱਚ ਕੋਈ ਪੜਤਾਲ ਨਹੀਂ ਹੁੰਦੀ। ਇਹ ਚੁੱਪ ਕਾਫੀ ਕੁਝ ਸਮਝਾਉਂਦੀ ਹੈ। ।