ਭਾਰਤ ਤੇ ਪਾਕਿਸਤਾਨ ਦਰਮਿਆਨ ਟੀ20 ਵਿਸ਼ਵ ਕੱਪ 2022 ਦਾ ਮੁਕਾਬਲਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਬਾਬਰ ਆਜ਼ਮ ਬਿਨਾ ਖਾਤਾ ਖੋਲੇ ਅਰਸ਼ਦੀਪ ਸਿੰਘ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ।ਪਾਕਿਸਤਾਨ ਦੀ ਦੂਜੀ ਵਿਕਟ ਵਿਕਟਕੀਪਰ ਮੁਹੰਮਦ ਰਿਜ਼ਵਾਨ ਦੇ ਤੌਰ ‘ਤੇ ਡਿੱਗੀ। ਦੱਸ ਦਈਏ ਕਿ ਅਰਸ਼ਦੀਪ ਸਿੰਘ ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਹੋਇਆ। ਉਸਨੂੰ ਇੱਕ ਮੈਚ ਦੌਰਾਨ ਹੋਈ ਭਾਰਤ ਟੀਮ ਦੀ ਹਾਰ ਲਈ ਕਾਫੀ ਕੁੱਝ ਸਹਿਣ ਕਰਨਾ ਪਿਆ ਪਰ ਅੱਜ ਉਸ ਵੱਲੋਂ ਮੈਚ ‘ਚ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।


ਭਾਰਤ ਤੇ ਪਾਕਿਸਤਾਨ ਦਰਮਿਆਨ ਟੀ20 ਵਿਸ਼ਵ ਕੱਪ 2022 ਦਾ ਮੁਕਾਬਲਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਬਾਬਰ ਆਜ਼ਮ ਬਿਨਾ ਖਾਤਾ ਖੋਲੇ ਅਰਸ਼ਦੀਪ ਸਿੰਘ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ।ਪਾਕਿਸਤਾਨ ਦੀ ਦੂਜੀ ਵਿਕਟ ਵਿਕਟਕੀਪਰ ਮੁਹੰਮਦ ਰਿਜ਼ਵਾਨ ਦੇ ਤੌਰ ‘ਤੇ ਡਿੱਗੀ। ਰਿਜ਼ਵਾਨ 4 ਦੌੜਾਂ ਬਣਾ ਭੁਵਨੇਸ਼ਵਰ ਦੀ ਗੇਂਦ ‘ਤੇ ਅਰਸ਼ਦੀਪ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ


ਪਾਕਿਸਤਾਨ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਇਫਤਿਖਾਰ ਅਹਿਮਦ 51 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋਏ। ਪਾਕਿਸਤਾਨ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸ਼ਾਦਾਬ ਖਾਨ 5 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋਇਆ। ਪਾਕਿਸਤਾਨ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਹੈਦਰ ਅਲੀ 2 ਦੌੜਾਂ ਬਣਾ ਹਾਰਦਿਕ ਪੰਡਯਾ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਪਾਕਿਸਤਾਨ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਮੁਹੰਮਦ ਨਵਾਜ਼ 9 ਦੌੜਾਂ ਬਣਾ ਹਾਰਦਿਕ ਪੰਡਯਾ ਵਲੋਂ ਆਊਟ ਹੋ ਗਿਆ। ਪਾਕਿਸਤਾਨ ਦੀ ਸਤਵੀਂ ਵਿਕਟ ਆਸਿਫ ਅਲੀ ਦੇ ਤੌਰ ‘ਤੇ ਡਿੱਗੀ। ਆਸਿਫ 2 ਦੌੜਾਂ ਬਣਾ ਅਰਸ਼ਦੀਪ ਦਾ ਸ਼ਿਕਾਰ ਬਣਿਆ। ਖਬਰ ਲਿਖੇ ਜਾਣ ਸਮੇਂ ਤਕ ਪਾਕਿਸਤਾਨ ਨੇ 7 ਵਿਕਟਾਂ ਦੇ ਨੁਕਸਾਨ ‘ਤੇ 120 ਦੌੜਾਂ ਬਣਾ ਲਈਆਂ ਸਨ।


ਹੈੱਡ ਟੂ ਹੈੱਡ – ਦੋਵੇਂ ਟੀਮਾਂ ਦਰਮਿਆਨ ਟੀ20 ਵਿਸ਼ਵ ਕੱਪ ਦੌਰਾਨ ਕੁਲ 6 ਮੁਕਾਬਲੇ ਖੇਡੇ ਗਏ ਹਨ, ਜਿਸ ‘ਚ 5 ‘ਚ ਭਾਰਤ ਨੇ ਜਿੱਤ ਦਰਜ ਕੀਤੀ ਹੈ ਜਦਕਿ ਪਾਕਿਸਤਾਨ ਨੂੰ ਇਕ ਵਾਰ ਜਿੱਤ ਮਿਲੀ ਹੈ।


ਮੈਚ ਦੌਰਾਨ ਮੀਂਹ ਅੜਿੱਕਾ ਪਾ ਸਕਦਾ ਹੈ। ਮੈਚ ਦੌਰਾਨ ਮੀਂਹ ਦੀ ਸੰਭਾਵਨਾ 80 ਫੀਸਦੀ ਹੈ। ਪਰ ਭਾਰਤ-ਪਾਕਿ ਪ੍ਰਸ਼ੰਸਕ ਮੈਚ ਦੌਰਾਨ ਮੀਂਹ ਨਾ ਪੈਣ ਦੀ ਦੁਆਵਾਂ ਕਰ ਰਹੇ ਹੋਣਗੇ।

ਭਾਰਤ-ਪਾਕਿਸਤਾਨ ਦੇ ਮੈਚ ਬਾਰੇ ਸੰਭਾਵਨਾ ਹੈ ਰਿਸ਼ਭ ਪੰਤ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਦੂਜੇ ਪਾਸੇ ਮੁਹੰਮਦ ਸ਼ੰਮੀ ਅਤੇ ਹਰਸ਼ ਪਟੇਲ ‘ਚ ਸਿਰਫ ਇਕ ਨੂੰ ਹੀ ਮੌਕਾ ਮਿਲੇਗਾ। ਇਹ ਲਗਭਗ ਤੈਅ ਹੈ ਕਿ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਵੀ ਪੰਤ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੇਗੀ। ਕਪਤਾਨ ਰੋਹਿਤ ਸ਼ਰਮਾ ਮਾਹਿਰ ਵਿਕਟਕੀਪਰ ਵਜੋਂ ਦਿਨੇਸ਼ ਕਾਰਤਿਕ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨਾ ਪਸੰਦ ਕਰਨਗੇ। ਦੂਜੀ ਵੱਡੀ ਗੱਲ ਅਰਸ਼ਦੀਪ ਸਿੰਘ ਅਤੇ ਭੁਵਨੇਸ਼ਵਰ ਕੁਮਾਰ ਤੋਂ ਬਾਅਦ ਤੀਜੇ ਤੇਜ਼ ਗੇਂਦਬਾਜ਼ ਦੀ ਸਥਿਤੀ ਹੋਵੇਗੀ।


ਟੀਮ ‘ਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਲੈਣ ਵਾਲੇ ਮੁਹੰਮਦ ਸ਼ੰਮੀ ਅਤੇ ਆਲਰਾਊਂਡਰ ਹਰਸ਼ਲ ਪਟੇਲ ‘ਚੋਂ ਕਿਸੇ ਇਕ ਨੂੰ ਮੌਕਾ ਮਿਲ ਸਕਦਾ ਹੈ। ਹਰਸ਼ਲ ਪਟੇਲ ਸੱਟ ਤੋਂ ਵਾਪਸੀ ਦੇ ਬਾਅਦ ਤੋਂ ਫਾਰਮ ਨਾਲ ਜੂਝ ਰਿਹਾ ਹੈ। ਹਾਲਾਂਕਿ, ਉਸਨੇ ਪੱਛਮੀ ਆਸਟ੍ਰੇਲੀਆ ਇਲੈਵਨ ਅਤੇ ਆਸਟ੍ਰੇਲੀਆ ਦੇ ਖਿਲਾਫ ਪਿਛਲੇ ਦੋ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। WA-XI ਦੇ ਖਿਲਾਫ ਭਾਰਤ ਦੇ ਹਾਰਨ ਵਾਲੇ ਮੈਚ ਵਿੱਚ, ਉਹ ਪ੍ਰਦਰਸ਼ਨ 2/27 ਰਿਹਾ ਸੀ।

ਟੀਮਾਂ :- ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ


ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸ਼ਾਨ ਮਸੂਦ, ਹੈਦਰ ਅਲੀ, ਮੁਹੰਮਦ ਨਵਾਜ਼, ਸ਼ਾਦਾਬ ਖਾਨ, ਇਫਤਿਖਾਰ ਅਹਿਮਦ, ਆਸਿਫ ਅਲੀ, ਸ਼ਾਹੀਨ ਅਫਰੀਦੀ, ਹਰਿਸ ਰਾਊਫ, ਨਸੀਮ ਸ਼ਾਹ