ਅੰਮ੍ਰਿਤਸਰ ‘ਚ ਨਹੀਂ ਰੁੱਕ ਰਿਹਾ ਨ ਸ਼ੇ ਦਾ ਕ ਹਿ ਰ, ਹੁਣ ਇਕ ਹੋਰ ਨਵੀਂ ਵੀਡੀਓ ਆਈ ਸਾਹਮਣੇ – ਲੱਤ ‘ਤੇ ਚਿੱਟੇ ਦਾ ਟੀਕਾ ਲਗਾ ਰਹੇ ਨੌਜਵਾਨਾਂ ਦੀ ਵੀਡੀਓ ਹੋਈ ਵਾਇਰਲ, ਪੰਜਾਬ ‘ਚ ਨਸ਼ੇ ਦੀ ਸਪਲਾਈ ਲਗਾਤਾਰ ਜਾਰੀ?

ਅੰਮ੍ਰਿਤਸਰ ‘ਚ ਨਸ਼ੇ ‘ਚ ਰੁਲਦੀ ਪੰਜਾਬ ਦੀ ਜਵਾਨੀ ਦੀ ਇਕ ਹੋਰ ਵੀਡੀਓ ਦੇਖਣ ਨੂੰ ਮਿਲੀ ਹੈ। ਹੁਣ ਚੰਮਰੰਗ ਰੋਡ ਦੀ ਇਕ ਵੀਡੀਓ ਦੇਖਣ ਨੂੰ ਮਿਲੀ ਹੈ ਜਿਥੇ ਨੌਜਵਾਨਾਂ ਵੱਲੋਂ ਨਸ਼ੇ ਦਾ ਸੇਵਨ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਸ਼ੜਕ ਵਿਚਾਲੇ ਕੁਝ ਲੋਕ ਸ਼ਰੇਆਮ ਨਸ਼ੇ ਦੀ ਟੀਕੇ ਲਗਾ ਰਹੇ ਹਨ। ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ 3 ਤੋਂ 4 ਲੋਕ ਸੜਕ ‘ਤੇ ਖੜ੍ਹੇ ਹਨ ਤੇ ਇਕ ਨੌਜਵਾਨ ਦੂਸਰੇ ਨੂੰ ਨਸ਼ੇ ਦਾ ਟੀਕਾ ਭਰ ਕੇ ਦੇ ਰਿਹਾ ਹੈ ਤੇ ਬਾਅਦ ‘ਚ ਇਸ ਟੀਕੇ ਨੂੰ ਲਗਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਪਹਿਲਾਂ ਵੀ ਅਜਿਹੀਆਂ ਕਈ ਤਸਵੀਰਾਂ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲੀਆਂ ਹਨ। ਜਿਸ ‘ਤੇ ਬਹੁਤ ਵਾਰ ਸਰਕਾਰ ਵੱਲੋਂ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਇਸ ਨਸ਼ੇ ਦੇ ਕਾਰੋਬਾਰ ‘ਤੇ ਹਾਲੇ ਤੱਕ ਕੋਈ ਰੋਕਥਾਮ ਦੇਖਣ ਨੂੰ ਨਹੀਂ ਮਿਲੀ ਹੈ ਇਹ ਉਸੇ ਤਰ੍ਹਾਂ ਧੜਲੀ ਨਾਲ ਹਾਲੇ ਵੀ ਜਾਰੀ ਹੈ। ਜਿਸਦੀ ਅਸਲੀਅਤ ਇਸ ਨਵੀਂ ਵੀਡੀਓ ‘ਚ ਆਮ ਹੀ ਦੇਖਣ ਨੂੰ ਮਿਲ ਰਹੀ ਹੈ।