ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ’ਤੇ ਐਫ.ਆਈ.ਆਰ. ਦਰਜ

86

ਚੰਡੀਗੜ੍ਹ, 22 ਜਨਵਰੀ, 2022:ਪੰਜਾਬ ਦੇ ਸਾਬਕਾ ਡੀ.ਜੀ.ਪੀ., ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਪਤੀ ਸ੍ਰੀ ਮੁਹੰਮਦ ਮੁਸਤਫ਼ਾ ’ਤੇ ਉਨ੍ਹਾਂ ਵੱਲੋਂ ਇਕ ਚੋਣ ਜਲਸੇ ਵਿੱਚ ਦਿੱਤੀ ਗਈ ਇਕ ਵਿਵਾਦਿਤ ਤਕਰੀਰ ਨੂੰ ਲੈ ਕੇ ਐਫ.ਆਈ.ਆਰ.ਦਰਜ ਕਰ ਦਿੱਤੀ ਗਈ ਹੈ।

ਇਹ ਐਫ.ਆਈ.ਆਰ. ਥਾਣਾ ਸਿਟੀ ਮਲੇਰਕੋਟਲਾ ਵਿੱਚ ਐਤਵਾਰ ਨੂੂੰ ਧਾਰਾ 153-ਏ ਆਈ.ਪੀ.ਸੀ.ਅਤੇ ਰੀਪਰੈਸੈਂਟੇਸ਼ਨ ਆਫ਼ ਪੀਪਲ ਐਕਟ 1950, 1951, 1989 ਦੀ ਧਾਰਾ 125 ਤਹਿਤ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਮੁਸਤਫ਼ਾ ਵੱਲੋਂ ਦਿੱਤੀ ਗਈ ਇਕ ਤਕਰੀਰ ਨੂੰ ਇਕ ਫ਼ਿਰਕੇ ਦੇ ਖਿਲਾਫ਼ ਅਤੇ ਧਮਕੀ ਭਰਪੂਰ ਰਵੱਈਆ ਮੰਨਿਆ ਜਾ ਰਿਹਾ ਹੈ ਹਾਲਾਂਕਿ ਸ੍ਰੀ ਮੁਸਤਫ਼ਾ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਭਾਸ਼ਾ ਇਕ ਫ਼ਿਰਕੇ ਦੇ ਖਿਲਾਫ਼ ਨਹੀਂ ਸਗੋਂ ਮਾੜੇ ਅਨਸਰਾਂ ਦੇ ਖਿਲਾਫ਼ ਵਰਤੀ ਹੈ।

ਇਸ ਗੱਲ ਨੂੰ ਮੁੱਦਾ ਬਣਾ ਕੇ ਭਾਜਪਾ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਨਾ ਕੇਵਲ ਸਾਬਕਾ ਡੀ.ਜੀ.ਪੀੈ. ਨੂੰ ਸਗੋਂ ਕਾਂਗਰਸ ਪਾਰਟੀ ਨੂੰ ਵੀ ਵੱਡੇ ਪੱਧਰ ’ਤੇ ਘੇਰ ਰਹੀਆਂ ਹਨ।