ਰਿਸ਼ੀ ਸੁਨਕ ਦੀ ਜੀਵਨੀ ਮੁਤਾਬਕ ਉਨ੍ਹਾਂ ਦੀ ਨਾਨੀ ਨੇ ਆਪਣੇ ਗਹਿਣੇ ਵੇਚ ਕੇ ਪੈਸੇ ਦਾ ਪ੍ਰਬੰਧ ਕੀਤਾ ਅਤੇ ਫਿਰ ਉਨ੍ਹਾਂ ਦਾ ਨਾਨਕਾ ਪਰਿਵਾਰ 1960 ‘ਚ ਯੂਕੇ ਪਹੁੰਚਿਆ। ਜਾਣੋ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੀਆਂ ਹੋਰ ਅਹਿਮ ਗੱਲਾਂ… #RishiSunak #UKpm
ਯੁਨਾਈਟਿਡ ਕਿੰਗਡਮ (ਯੂਕੇ) ਦੀ ਨਵੀਂ ਸਰਕਾਰ ਚੁਣੇ ਜਾਣ ਨਾਲ, ਇੱਥੋਂ ਦੇ ਪਹਿਲੇ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਤ ਨੇਤਾ ਦੀ ਵਿਰਾਸਤ ਬਾਰੇ ਗੱਲਾਂ ਛਿੜ ਰਹੀਆਂ ਹਨ।
ਰਿਸ਼ੀ ਸੁਨਕ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਬ੍ਰਿਟਿਸ਼ ਏਸ਼ੀਅਨ ਹਨ ਅਤੇ ਇਸ ਅਹੁਦੇ ‘ਤੇ ਬੈਠਣ ਵਾਲੇ ਪਹਿਲੇ ਹਿੰਦੂ ਹਨ।ਕੰਜ਼ਰਵੇਟਿਵ ਪਾਰਟੀ, ਜਿਸ ਦੇ ਰਿਸ਼ੀ ਹੁਣ ਨੇਤਾ ਹਨ, ਉਸਦਾ ਵੱਖ-ਵੱਖ ਰੰਗ ਨਸਲ ਦੇ ਲੋਕਾਂ ਨੂੰ ਵੱਡੇ ਅਹੁਦੇ ਦੇਣ ਦਾ ਇਤਿਹਾਸ ਹੈ, ਪਰ ਕਿਸੇ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ।
ਭਾਰਤੀ ਮੂਲ ਦਾ ਇਹ ਸ਼ਖਸ 10 ਡਾਊਨਿੰਗ ਸਟਰੀਟ (ਪੀਐੱਮ ਦਫ਼ਤਰ) ਤੱਕ ਕਿਵੇਂ ਪਹੁੰਚਿਆਂ ਇਸ ਪਿੱਛੇ ਇੱਕ ਦਿਲਚਸਪ ਤੇ ਗੁੰਝਲਦਾਰ ਕਹਾਣੀ ਹੈ, ਜਿਸ ਦੀਆਂ ਤੰਦਾਂ ਵਰਗ, ਨਸਲ, ਬਸਤੀਵਾਦ ਅਤੇ ਬ੍ਰਿਟਿਸ਼ ਰਾਜ ਦੇ ਢਾਂਚੇ ਨਾਲ ਜੁੜੀਆਂ ਹਨ।
ਰਿਸ਼ੀ ਸੁਨਕ ਸਾਊਥੈਂਪਟਨ ਦੇ ਸਾਊਥਰਨ ਪੋਰਟ ਸਿਟੀ ਵਿੱਚ ਯਸ਼ਵੀਰ ਅਤੇ ਊਸ਼ਾ ਸੁਨਕ ਦੇ ਘਰ 1980 ਵਿੱਚ ਜੰਮੇ।ਰਿਸ਼ੀ ਦੇ ਮਾਤਾ-ਪਿਤਾ ਦੋਹੇਂ ਪੰਜਾਬੀ ਮੂਲ ਦੇ ਹਨ, ਹਾਲਾਂਕਿ ਉਹ ਪੂਰਬੀ ਅਫ਼ਰੀਕਾ ਦੀਆਂ ਬ੍ਰਿਟਿਸ਼ ਕਲੋਨੀਆਂ ਤੋਂ ਪ੍ਰਵਾਸ ਕਰਕੇ ਯੂਕੇ ਆਏ ਸੀ।ਰਿਸ਼ੀ ਦੇ ਮਾਤਾ ਤੰਗਾਂਇਕਾ (ਅੱਜ-ਕੱਲ੍ਹ ਤਨਜ਼ਾਨੀਆ) ਵਿੱਚ ਪੈਦਾ ਹੋਏ ਸੀ ਅਤੇ ਪਿਤਾ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਣ ਤੋਂ ਪਹਿਲਾਂ ਦੇ ਕੀਨੀਆ ਵਿੱਚ ਜੰਮੇ-ਪਲੇ ਹਨ।
ਰਿਸ਼ੀ ਸੁਨਕ ਦੇ ਨਾਨਾ ਅਤੇ ਦਾਦਾ ਬ੍ਰਿਟਿਸ਼ ਭਾਰਤ ਦੇ ਪੰਜਾਬ ਵਿੱਚ ਜੰਮੇ ਸਨ, ਜਿਸ ਦਾ ਕੁਝ ਹਿੱਸਾ ਇਸ ਵੇਲੇ ਪਾਕਿਸਤਾਨ ਵਿੱਚ ਹੈ।ਇਸ ਤੋਂ ਬਾਅਦ ਉਹ 1930 ਵਿੱਚ ਪੂਰਬੀ ਅਫ਼ਰੀਕਾ ਦੀਆਂ ਬ੍ਰਿਟਿਸ਼ ਕਲੋਨੀਆਂ ਵਿੱਚ ਜਾ ਵਸੇ।ਫਿਰ ਜਦੋਂ ਅਫ਼ਰੀਕੀ ਦੇਸ਼ ਅਜ਼ਾਦ ਹੋਣ ਲੱਗੇ ਤਾਂ ਭਾਰਤੀ ਲੋਕ ਉੱਥੋਂ ਜਾਣ ਲੱਗ ਪਏ ਅਤੇ ਕਈਆਂ ਨੇ ਯੂਕੇ ਦਾ ਰੁਖ਼ ਕੀਤਾ।ਰਿਸ਼ੀ ਸੁਨਕ ਦੀ ਬਾਇਓਗ੍ਰਾਫ਼ੀ ਮੁਤਾਬਕ, ਉਨ੍ਹਾਂ ਦੀ ਨਾਨੀ ਸਰਕਸ਼ਾ ਵੱਲੋਂ ਆਪਣੇ ਗਹਿਣੇ ਵੇਚ ਕੇ ਪੈਸੇ ਦੇ ਕੀਤੇ ਪ੍ਰਬੰਧ ਨਾਲ ਉਨ੍ਹਾਂ ਦਾ ਨਾਨਕਾ ਪਰਿਵਾਰ 1960 ਵਿੱਚ ਯੂਕੇ ਪਹੁੰਚ ਸਕਿਆ।

ਭਾਰਤੀ ਲੋਕ ਅਫ਼ਰੀਕੀ ਕਲੋਨੀਆਂ ਵਿੱਚ ਕਿਉਂ ਗਏ ਸੀ ? -ਹਜ਼ਾਰਾਂ ਪਰਿਵਾਰ ਬ੍ਰਿਟਿਸ਼ ਭਾਰਤ ਤੋਂ ਅਫ਼ਰੀਕੀ ਕਲੋਨੀਆਂ ਅਤੇ ਉੱਥੋਂ ਯੂਕੇ ਪਹੁੰਚੇ, ਪਰ ਇਸ ਪਿੱਛੇ ਇਤਿਹਾਸ ਕੀ ਹੈ ?ਉੱਨੀਵੀਂ ਸਦੀ ਦੀ ਸ਼ੁਰੂਆਤ ਵਿੱਚ ਬ੍ਰਿਟਿਸ਼ ਰਾਜ ਬਹੁਤ ਤੇਜ਼ੀ ਨਾਲ ਉਦਯੋਗੀਕਰਨ ਵੱਲ ਵਧ ਰਿਹਾ ਸੀ ਅਤੇ ਗੁਲਾਮੀ ਦੇ ਖ਼ਾਤਮੇ ਨਾਲ ‘ਲੇਬਰ ਗੈਪ’ ਕਾਫ਼ੀ ਵਧ ਗਿਆ ਸੀ।ਵਿਸ਼ਵ ਇਤਿਹਾਸ ਦੀ ਅਧਿਆਪਕ ਐਮਿਲੀ ਗਲੈਂਕਲਰ (ਜਿਨ੍ਹਾਂ ਦੀ ਇਸ ਵਿਸ਼ੇ ‘ਤੇ ਟਿਕਟੌਕ ਵੀਡੀਓ ਵਾਇਰਲ ਹੋਈ ਸੀ) ਨੇ ਦੱਸਿਆ।ਉਨ੍ਹਾਂ ਦੱਸਿਆ, “ਉੱਥੇ ਖ਼ਲਾਅ ਪੈਦਾ ਹੋ ਗਿਆ ਸੀ, ਜਿੱਥੇ ਭਾਰਤੀ ਲੋਕਾਂ ਨੂੰ ਬਿਨ੍ਹਾਂ ਪੈਸੇ ਤੋਂ ਮਜ਼ਦੂਰੀ ਕਰਵਾਉਣ ਦੇ ਸਿਸਟਮ ਵਿੱਚ ਸਸਤੇ ਮਜ਼ਦੂਰਾਂ ਵਜੋਂ ਵਰਤਿਆ ਜਾਂਦਾ ਸੀ।””ਜਿੱਥੇ ਉਨ੍ਹਾਂ ਨੂੰ ਰੇਲਮਾਰਗ ਬਣਾਉਣ ਦਾ ਠੇਕਾ ਦਿੱਤਾ ਜਾਂਦਾ ਸੀ, ਪਰ ਉਹ ਅਕਸਰ ਇਕਰਾਰਨਾਮੇ ਦੀਆਂ ਸ਼ਰਤਾਂ ਵਿੱਚ ਫਸ ਜਾਂਦੇ ਸੀ।”
ਸਮੇਂ ਦੇ ਨਾਲ ‘ਡਾਇਸਪੋਰਾ’ ਨੇ ਤਰੱਕੀ ਕੀਤੀ ਅਤੇ ਬਿਨ੍ਹਾਂ ਮਿਹਨਤਾਨੇ ਦੀ ਮਜ਼ਦੂਰੀ ਬੰਦ ਹੋ ਗਈ, ਬਹੁਤ ਸਾਰੇ ਲੋਕ ਵਾਪਸ ਭਾਰਤ ਚਲੇ ਗਏ।ਫਿਰ ਬਿਹਤਰ ਜ਼ਿੰਦਗੀ ਅਤੇ ਆਰਥਿਕ ਮੌਕਿਆਂ ਦੇ ਵਾਅਦੇ ਨਾਲ ਦੱਖਣੀ ਏਸ਼ੀਆਈ ਲੋਕਾਂ ਨੂੰ ਪੂਰਬੀ ਅਫ਼ਰੀਕਾ ਸੱਦਿਆ ਗਿਆ।ਗਰੈਂਕਲਰ ਨੇ ਕਿਹਾ, “ਲੋਕਾਂ ਦੀ ਦਰਜਾਬੰਦੀ ਵਾਲੀਆਂ ਇਨ੍ਹਾਂ ਕਲੋਨੀਆਂ ਵਿੱਚ ਬ੍ਰਿਟਿਸ਼ ਲੋਕਾਂ ਨੂੰ ਸਭ ਤੋਂ ਉੱਤੇ ਮੰਨਿਆਂ ਜਾਂਦਾ ਸੀ।””ਅਫ਼ਰੀਕੀ ਲੋਕਾਂ ਨੂੰ ਸਭ ਤੋਂ ਹੇਠਾਂ ਅਤੇ ਦੱਖਣੀ ਏਸ਼ੀਆਈ (ਜਿਨ੍ਹਾਂ ਵਿੱਚ ਭਾਰਤੀ ਆਉਂਦੇ ਹਨ) ਨੂੰ ਇਨ੍ਹਾਂ ਦੇ ਵਿਚਕਾਰ।”
“ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਅਕਸਰ ਪੇਸ਼ੇਵਰ ਅਤੇ ਪ੍ਰਬੰਧਕੀ ਕੰਮ ਦਿੱਤੇ ਜਾਂਦੇ ਸੀ ਅਤੇ ਇਹ ਲੋਕ ਬ੍ਰਿਟਿਸ਼ ਅਤੇ ਸਥਾਨਕ ਅਫ਼ਰੀਕੀਆਂ ਦਰਮਿਆਨ ਮਿਡਲਮੈਨ ਵਜੋਂ ਕੰਮ ਕਰਦੇ ਸੀ।”ਗਲੈਂਕਲਰ ਨੇ ਕਿਹਾ, “ਬਹੁਤ ਸਾਰੇ ਭਾਰਤੀ ਲੋਕਾਂ ਨੇ ਆਰਥਿਕ ਮੌਕੇ ਦੇਖਦਿਆਂ ਉਧਰ ਦਾ ਰੁਖ ਕਰ ਲਿਆ ਸੀ।”ਕੁਝ ਹੀ ਸਮੇਂ ਵਿੱਚ ਅਫ਼ਰੀਕਾ ਦੇ ਭਾਰਤੀ ਭਾਈਚਾਰੇ ਨੇ ਉੱਥੇ ਚੰਗੀ ਤਾਕਤ ਹਾਸਲ ਕਰ ਲਈ।ਉਦਾਹਰਨ ਵਜੋਂ ਯੁਗਾਂਡਾ ਵਿੱਚ ਸਾਲ 1920 ਤੋਂ ਉਹ ਜ਼ਮੀਨ ਦੇ ਮਾਲਕ ਵੀ ਬਣਨ ਲੱਗੇ ਸੀ, ਜੋ ਕਿ ਯੁਗਾਂਡਾ ਦੇ ਸਥਾਨਕ ਲੋਕ ਹਾਲੇ ਹਾਸਿਲ ਨਹੀਂ ਕਰ ਸਕੇ ਸੀ।
1960ਵਿਆਂ-70ਵਿਆਂ ਤੱਕ ਬ੍ਰਿਟਿਸ਼ ਰਾਜ ਘਟ ਰਿਹਾ ਸੀ ਅਤੇ ਦੇਸ਼ ਅਜ਼ਾਦ ਹੋ ਰਹੇ ਸੀ ਅਤੇ ਅਫ਼ਰੀਕੀ ਲੀਡਰ ਸਥਾਪਿਤ ਹੋ ਰਹੇ ਸੀ।ਕਲੋਨੀਆਂ ਤੋਂ ਭਾਰਤੀ ਲੋਕਾਂ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ ਸੀ।ਸਾਲ 1972 ਵਿੱਚ ਯੂਗਾਂਡਾ ਦੇ ਤਤਕਾਲੀ ਰਾਸ਼ਟਰਪਤੀ ਇਦੀ ਅਮੀਨ ਨੇ, ਯੂਗਾਂਡਾ ਰਹਿੰਦੇ ਏਸ਼ੀਆਏ ਮੂਲ ਦੇ ਲੋਕਾਂ ਖ਼ਾਸ ਕਰਕੇ ਭਾਰਤੀਆਂ ਨੂੰ ਉੱਥੋਂ ਜਾਣ ਲਈ ਕਿਹਾ ਅਤੇ ਦੇਸ਼ ਛੱਡਣ ਲਈ 90 ਦਿਨਾਂ ਦਾ ਸਮਾਂ ਦਿੱਤਾ।ਉਨ੍ਹਾਂ ਲੋਕਾਂ ਵਿੱਚ ਇੱਕ ਸੀ ਭਗਤੀ ਕੰਸਾਰਾ ਜੋ ਕਿ 14 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਦੇ 15 ਲੋਕਾਂ ਨਾਲ ਯੁਗਾਂਡਾ ਛੱਡ ਕੇ ਯੂਕੇ ਪਹੁੰਚੀ ਸੀ।
ਉਨ੍ਹਾਂ ਨੇ ਦੱਸਿਆ, “ਮੈਂ ਉਦੋਂ ਘਰੇ ਸੀ ਜਦੋਂ ਮੇਰੇ ਪਿਤਾ ਅਤੇ ਭਰਾਵਾਂ ਨੇ ਕਿਹਾ ਕਿ ਸਾਨੂੰ ਆਪਣਾ ਸਮਾਨ ਬੰਨ੍ਹ ਕੇ ਇੱਥੋਂ ਜਾਣਾ ਪਵੇਗਾ। ਅਸੀਂ ਹੁਣ ਯੁਗਾਂਡਾ ਵਿੱਚ ਨਹੀਂ ਰਹਿ ਸਕਦੇ।”ਉਨ੍ਹਾਂ ਕਿਹਾ, “ਮੈਨੂੰ ਬੱਸ ਇਨ੍ਹਾਂ ਯਾਦ ਹੈ ਕਿ ਮੇਰੀ ਮਾਂ ਪਰੇਸ਼ਾਨ ਸੀ। ਮੈਨੂੰ ਯਾਦ ਹੈ ਕਿ ਮੈਂ ਖੁਸ਼ ਸੀ। ਮੈਂ ਸੋਚ ਰਹੀ ਸੀ ਕਿ ਵਾਹ, ਮੈਂ ਲੰਡਨ ਜਾ ਰਹੀ ਹਾਂ। ਕੀ ਹੋ ਰਿਹਾ ਸੀ, ਇਹ ਪਤਾ ਨਹੀਂ ਸੀ।””ਅਸੀਂ ਦੋ ਕਾਰਾਂ ਵਿੱਚ ਗਏ ਸੀ ਅਤੇ ਫ਼ੌਜੀ ਸਾਨੂੰ ‘ਏਨਟੇਬੇ ਏਅਰਪੋਰਟ’ ਤੱਕ ਛੱਡ ਕੇ ਆਏ ਸੀ। ਉਦੋਂ ਮੈਨੂੰ ਮਹਿਸੂਸ ਹੋਇਆ ਕਿ ਕੁਝ ਗ਼ਲਤ ਸੀ, ਨਹੀਂ ਤਾਂ ਫ਼ੌਜੀ ਸਾਨੂੰ ਏਅਰਪੋਰਟ ਤੱਕ ਛੱਡਣ ਕਿਉਂ ਆਉਂਦੇ।”ਉਹ ਯੂਕੇ ਵਿੱਚ ਰਿਫਿਊਜੀ ਬਣ ਕੇ ਪਹੁੰਚੇ, ਪਰ ਕਈ ਅਫ਼ਰੀਕੀ ਕਲੋਨੀਆਂ ਤੋਂ ਆਏ ਕਈ ਪਰਵਾਸੀਆਂ ਵਾਂਗ ਭਾਵੇਂ ਉਹ ਆਪਣੇ ਨਵੇਂ ਘਰਾਂ ਵਿੱਚ ਚੰਗੀ ਤਰ੍ਹਾਂ ਵਸ ਗਏ, ਪਰ ਅਕਸਰ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਅਤੇ ਸੁਰੱਖਿਆ ਖ਼ਾਤਰ ਭੱਜ ਕੇ ਆਉਣ ਦਾ ਸਦਮਾ ਰਿਹਾ।
ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਨਿਯੁਕਤ ਹੋਣ ਨਾਲ, ਕੰਜ਼ਰਵੇਟਿਵ ਪਾਰਟੀ ਦੇ ਐਮਪੀ, ਆਪਣੀ ਪਾਰਟੀ ਦੇ ਅਗਾਂਹਵਧੂ ਹੋਣ ਨੂੰ ਲਗਾਤਾਰ ਪ੍ਰਚਾਰ ਰਹੇ ਹਨ।
ਕੰਜ਼ਰਵੇਟਿਵ ਪਾਰਟੀ ਨੇ 1874 ਵਿੱਚ ਪਹਿਲੇ ਯਹੂਦੀ ਪ੍ਰਧਾਨਮੰਤਰੀ ਵਜੋਂ ਬੈਂਜਾਮਿਨ ਡੀਜ਼ਰੇਲ ਨੂੰ ਚੁਣਿਆ ਸੀ ਅਤੇ ਕਰੀਬ ਇੱਕ ਸਦੀ ਬਾਅਦ 1979 ਵਿੱਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਬਣਾਇਆ ਸੀ।ਹੁਣ ਕਰੀਬ ਅੱਧੀ ਸਦੀ ਬਾਅਦ ਪਹਿਲੇ ‘ਬਰਾਊਨ’ ਪ੍ਰਧਾਨ ਮੰਤਰੀ ਨੂੰ ਚੁਣਿਆ।ਪਿਛਲੇ ਕੁਝ ਸਾਲਾਂ ਵਿੱਚ ਬ੍ਰਿਟਿਸ਼ ਸਿਆਸਤ ਵਿੱਚ ਕਾਫ਼ੀ ਵਿਭਿੰਨਤਾ ਆਈ ਹੈ ਅਤੇ ਕੰਜ਼ਰਵੇਟਿਵ ਕੈਬਨਿਟ ਵਿੱਚ ਵੀ।ਉਦਾਹਰਨ ਵਜੋਂ, ਮੌਜੂਦਾ ਅਤੇ ਸਾਬਕਾ ਗ੍ਰਹਿ ਸਕੱਤਰ ਕ੍ਰਮਵਾਰ ਸੁਏਲਾ ਬ੍ਰੇਵਰਮੈਨ ਅਤੇ ਪ੍ਰੀਤੀ ਪਟੇਲ, ਦੋਹੇਂ ਹੀ ਭਾਰਤੀ ਮੂਲ ਦੇ ਪੂਰਬੀ ਅਫ਼ਰੀਕੀ ਮਾਪਿਆਂ ਘਰ ਯੂਕੇ ਵਿੱਚ ਪੈਦਾ ਹੋਏ ਸੀ।ਰੇਹਾ ਨੇ ਕਿਹਾ, “ਸੋਸ਼ਲ ਮੀਡੀਆ ‘ਤੇ ਇਸ ਬਾਰੇ ਚਰਚਾ ਵਿੱਚ ਇੱਕ ਹੋਰ ਗੱਲ ਦਾ ਜ਼ਿਕਰ ਹੋ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਸਾਰੇ ਏਸ਼ੀਅਨ ਐਮਪੀ ਪੂਰਬੀ ਅਫ਼ਰੀਕੀ ਹਨ।””ਇਹ ਕੁਝ ਹੱਦ ਤੱਕ ਉਸ ਕਲਾਸ ਸਿਸਟਮ ਨੂੰ ਦਰਸਾਉਂਦਾ ਹੈ, ਜਿਸ ਵਿੱਚ ਉਹ ਵੱਡੇ ਹੋਏ ਹਨ।”ਅਖੀਰ, ਰਿਸ਼ੀ ਸੁਨਕ ਦਾ ਪ੍ਰਧਾਨ ਮੰਤਰੀ ਬਣਨਾ, ਯੂਕੇ ਲਈ ਅਹਿਮ ਪਲ ਹੈ।ਹਾਲਾਂਕਿ, ਇਸ ਬਾਰੇ ਬ੍ਰਿਟਿਸ਼ ਏਸ਼ੀਅਨ ਭਾਈਚਾਰਾ ਵੰਡਿਆ ਹੋਇਆ ਹੈ, ਇੱਕ ਉਹ ਜੋ ਸੁਨਕ ਨੂੰ ਪ੍ਰਧਾਨ ਮੰਤਰੀ ਅਹੁਦੇ ‘ਤੇ ਦੇਖ ਕੇ ਖੁਸ਼ ਹਨ ਅਤੇ ਇੱਕ ਉਹ ਜੋ ਖੁਸ਼ ਨਹੀਂ ਹਨ।ਰੇਹਾ ਮੁਤਾਬਕ ਉਸ ਨੇ ਦੇਖਿਆ ਹੈ ਕਿ ਸੁਨਕ ਦੇ ਪੂਰਬੀ ਅਫ਼ਰੀਕੀ ਪਿਛੋਕੜ ਨੂੰ ਇਹ ਪੇਸ਼ ਕਰਨ ਲਈ ਵਰਤਿਆ ਜਾ ਰਿਹਾ ਹੈ ਕਿ ਕਿਵੇਂ ਸੁਨਕ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕਰਦੇ।ਰੇਹਾ ਨੇ ਕਿਹਾ, “ਇਹ ਮੇਰੇ ਨਾਲ ਵੀ ਹੋ ਚੁੱਕਿਆ ਹੈ। ਭਾਰਤ ਵਿੱਚ ਕੁਝ ਲੋਕ ਹਨ, ਕੁਝ ਹਿੰਦੂ ਰਾਸ਼ਟਰਵਾਦੀ ਜੋ ਮੈਨੂੰ ਕਹਿੰਦੇ ਹਨ ਕਿ ਮੈਂ ਭਾਰਤੀ ਨਹੀਂ ਹਾਂ ਕਿਉਂਕਿ ਮੇਰਾ ਪਰਿਵਾਰ ਵੰਡ ਤੋਂ ਪਹਿਲਾਂ ਪੂਰਬੀ ਅਫ਼ਰੀਕਾ ਚਲਾ ਗਿਆ ਸੀ, ਅਤੇ ਮੇਰਾ ਭਾਰਤੀ ਪਿਛੋਕੜ ਨਹੀਂ ਹੈ ਕਿਉਂਕਿ ਉਦੋਂ ਭਾਰਤ ਹੈ ਹੀ ਨਹੀਂ ਸੀ।””ਇਹ ਸੰਵਾਦ ਜਾਰੀ ਹੈ, ਜਿਸ ਵਿੱਚ ਤੁਸੀਂ ਅਜਿਹੇ ਵਿਅਕਤੀ ਹੋ ਜੋ ਕਿਸੇ ਵੀ ਥਾਂ ਨਾਲ ਵੀ ਸਬੰਧਤ ਨਹੀਂ ਅਤੇ ਤੁਸੀਂ ਭਾਰਤੀ ਵਿਰਾਸਤ ਦਾ ਦਾਅਵਾ ਨਹੀਂ ਕਰ ਸਕਦੇ।””ਪਰ ਮੈਂ ਆਪਣੀ ਪਛਾਣ ਬਾਰੇ ਸੁਰੱਖਿਅਤ ਮਹਿਸੂਸ ਕਰਦੀ ਹਾਂ ਅਤੇ ਮੰਨਦੀ ਹਾਂ ਕਿ ਤੁਸੀਂ ਇੱਕੋ ਵੇਲੇ ਬ੍ਰਿਟਿਸ਼, ਭਾਰਤੀ ਅਤੇ ਅਫ਼ਰੀਕੀ ਸਭ ਕੁਝ ਹੋ ਸਕਦੇ ਹੋ।”ਬਹੁਤ ਸਾਰੇ ‘ਸਾਊਥ ਏਸ਼ੀਅਨ’ ਲੋਕ ਖੁਸ਼ ਹਨ ਕਿ ਸੁਨਕ ਭਾਰਤ ਨਾਲ ਸਬੰਧਤ ਹਨ।”ਉਹ ਇਤਿਹਾਸ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ‘ਬਰਾਊਨ’, ਪਹਿਲੇ ਹਿੰਦੂ ਹਨ।”