“ਭਾਰਤੀ ਫੌ ਜ ਦੇ ਬਲੂ ਸਟਾਰ ਹ ਮ ਲੇ ਨੂੰ ਜਾਇਜ਼ ਠਹਿਰਾਉਣ ਲਈ (ਇੰਦਰਾ ਗਾਂਧੀ ਅਤੇ ਸਟੇਟ ਵਲੋਂ ) ਸਿਰਜਿਆ ਬਿ ਰ ਤਾਂ ਤ ਝੂਠ ਦਾ ਪਲੰਦਾ ਸੀ।”

ਇਹ ਗੱਲ ਕਿਸੇ ਸਿੱਖ ਨੇ ਨਹੀੰ ਬਲਕਿ ਮੌਕੇ ਦੇ ਗਵਰਨਰ ਬੀ.ਡੀ. ਪਾਂਡੇ ਨੇ ਅਪਣੀ ਸਵੈਜੀਵਨੀ IN THE SERVICE OF FREE INDIA ਵਿਚ ਲਿਖੀ ਹੈ। ਕਿਤਾਬ ਪਾਂਡੇ ਦੀ ਧੀ ਨੇ ਛਾਪੀ ਹੈ। ਧੀ ਰਤਨਾ ਸੁਦਰਸ਼ਨ ਨੂੰ ਪਾਂਡੇ ਦੀ ਹਦਾਇਤ ਸੀ ਕਿ ਕਿਤਾਬ ਉਸ ਦੇ ਮਰਨ ਤੋੰ ਪੰਜ ਸਾਲ ਬਾਅਦ ਛਾਪੀ ਜਾਵੇ।

ਪਾਂਡੇ 10 ਅਕਤੂਬਰ 1983 ਤੋੰ 27 ਜੂਨ 1984 ਤਕ ਪੰਜਾਬ ਦਾ ਗਵਰਨਰ ਰਿਹਾ। ਹਾਲਾਤ ਦੇ ਉਭਾਰ ਪਿਛਲੀ ਰਾਜਨੀਤੀ ਤੋੰ ਪਰੇਸ਼ਾਨ ਗਵਰਨਰ ਨੇ ਅੱਠ ਮਹੀਨਿਆਂ ਦੇ ਸੰਖੇਪ ਅਰਸੇ ਵਿਚ ਤਿੰਨ ਵਾਰ ਵਾਪਸ ਜਾਣ ਲਈ ਕਿਹਾ ਪਰ ਹਰ ਵਾਰ ਉਸ ਦੀ ਬੇਨਤੀ ਰੱਦ ਕਰ ਦਿਤੀ ਗਈ।

ਪਾਂਡੇ ਅਪਣੀ ਕਹਾਣੀ ਰਾਹੀੰ ਸਿੱਖਾਂ ਦੀ ਭਰਪੂਰ ਪ੍ਰਸੰਸਾ ਕਰਦਾ ਹੈ ਅਤੇ ਖਾਲਿਸਤਾਨ ਅਤੇ ਪੰਜਾਬ ਦੇ ਗਲੀਆਂ ਬਾਜ਼ਾਰਾਂ ਵਿਚ ਮਾ ਰ ਧਾ ੜ ਦੇ ਸਿਰਜੇ ਗਏ ਝੂਠੇ ਬਿਰਤਾਂਤ ਦੀ ਭਰਪੂਰ ਨਿਖੇਧੀ ਕਰਦਾ ਹੈ। ਇੰਦਰਾ ਗਾਂਧੀ ਨਾਲ ਪੰਜਾਬ ਦੀ ਨਿਯੁਕਤੀ ਤੋੰ ਪਹਿਲਾਂ ਹੋਈ ਮੀਟਿੰਗ ਦੌਰਾਨ ਇੰਦਰਾ ਗਾਂਧੀ ਦੀਆਂ ਟਿੱਪਣੀਆਂ ਤੋੰ ਪਾਂਡੇ ਬਹੁਤ ਪਰੇਸ਼ਾਨ ਹੋਇਆ। ਉਸ ਨੇ ਕਿਹਾ ਗਾਂਧੀ ਉਹ ਸ਼ਖਸੀਅਤ ਉਭਰੀ ਜੋ ਸਿਰਫ ਤਾਕਤ ਹਥਿਆਉਣ ਲਈ ਕੋਈ ਵੀ ਹ ਥਿ ਆ ਰ ਅਤੇ ਸਾਧਨ ਵਰਤਣ ਲਈ ਤਿਆਰ ਸੀ।

ਪਾਂਡੇ ਲਿਖਦਾ, “ਮੈੰ ਦਿੱਲੀ ਵਿਚ ਰਹਿੰਦੇ ਕਈ ਜਾਣਕਾਰਾਂ ਤੋੰ ਸੁਣਦਾ ਸੀ ਜੋ ਕਹਿੰਦੇ ਸੀ ਨਾ ਬਾਬਾ ਅਸੀੰ ਚੰਡੀਗੜ ਨਹੀੰ ਆਉਣਾ…ਜਦ ਬੰਦਾ ਅਸਲੀ ਪੰਜਾਬ, ਅਮਿ੍ਤਸਰ, ਜਲੰਧਰ, ਲੁਧਿਆਣਾ ਜਾਂਦਾ ਤਦ ਪਤਾ ਚਲਦਾ ਜਨਤਕ ਪੱਧਰ ਤੇ ਕੁਛ ਵੀ ਆਸਾਧਾਰਨ ਨਹੀੰ ਸੀ… ਹਿੰਦੂ ਸਿੱਖ ਇਕੱਠੇ ਵਿਚਰ ਰਹੇ ਸਨ … ਬ ਦ ਮਾ ਸ਼ੀ ਦੀ ਜੜ ਕੁਛ ਹਿੰਦੂ ਅੱ ਤ ਵਾ ਦੀ ਅਤੇ ਫਿ ਰ ਕੂ ਖੇਤਰੀ ਮੀਡੀਆ ਅਤੇ ਕਾਂਗਰਸ ਦੇ ਕੁਛ ਰਾਜਨੀਤੀਵਾਨ ਸਨ …”।