ਮੂਸੇਵਾਲਾ ਦੇ ਪਿਤਾ ਨੇ ਪੁਲਿਸ ਨੂੰ ਦਿੱਤਾ ਇੱਕ ਮਹੀਨੇ ਦਾ ਅਲਟੀਮੇਟਮ #SidhuMoosewala #Father #BalkaurSingh #MansaPolice #PunjabPolice
ਸਿੱਧੂ ਮੂਸੇਵਾਲਾ (SIdhu Moosewal) ਦੇ ਪਿਤਾ ਜੀ ਬਲਕੌਰ ਸਿੰਘ ਨੇ ਪ੍ਰੋ-ਪੰਜਾਬ ਟੀਵੀ ‘ਤੇ ਐਕਸਕਿਲੂਸਿਵ ਇੰਟਰਵਿਊ ‘ਚ ਦੱਸਿਆ ਕਿ ਮੈਂ ਅੱਜ ਆਪਣੇ ਬਿਆਨ ਰਾਹੀਂ ਸਰਕਾਰ ਨੂੰ ਇੱਕ ਉਲਾਂਭਾ ਦਿੱਤਾ ਹੈ।ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਕਹਿਣਾ ਹੈ ਕਿ ਲਾਰੇਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਇੱਕ ਥੱਪੜ ਤੱਕ ਨਹੀਂ ਮਾਰਿਆ।ਉਨ੍ਹਾਂ ਦਾ ਕਹਿਣਾ ਹੈ ਕਿ ਜੱਗੂ ਭਗਵਾਨਪੁਰੀਆ ਦਾ ਕਹਿਣਾ ਹੈ ਕਿ ਜੱਗੂ ਅਮਰੀਕਾ ‘ਚ ਫੋਨ ਕਰਕੇ ਕਹਿੰਦਾ ਹੈ ਕਿ ਸਿੱਧੂ ਨੂੰ ਮਾਰਿਆ ਮੈਂ ਹੈ ਇਸਦੀ ਹਾਈਪ ਕੋਈ ਹੋਰ ਲੈ ਲਿਆ ਹੈ।
ਮਰਹੂਮ ਮੂਸੇਵਾਲਾ ਦੇ ਪਿਤਾ ਜੀ ਦਾ ਕਹਿਣਾ ਹੈ ਕਿ ਜੱਗੂ ਫੋਨ ਤੋਂ ਬਿਨ੍ਹਾਂ ਇੱਕ ਮਿੰਟ ਵੀ ਫੋਨ ਤੋਂ ਬਿਨ੍ਹਾਂ ਨਹੀਂ ਸਾਰਦਾ।ਮੂਸੇਵਾਲਾ ਦੇ ਪਿਤਾ ਬਲਾਕੌਰ ਸਿੰਘ ਦਾ ਕਹਿਣਾ ਹੈ ਕਿ ਮੈਂ ਸਰਕਾਰ ਨੂੰ ਉਲਾਂਭਾ ਦਿੰਦਿਆਂ ਕਿਹਾ ਕਿ ਜੇਕਰ ਤੁਹਾਡੇ ਸਿਸਟਮ ‘ਚ, ਸੰਵਿਧਾਨ ਦੇ ਕਾਨੂੰਨਾਂ ‘ਚ ਜੇ ਸਾਨੂੰ ਜਸਟਿਸ ਨਹੀਂ ਮਿਲਦਾ ਤਾਂ ਅਸੀਂ ਇੱਥੇ ਰਹਿ ਕੇ ਕੀ ਕਰਨਾ ਸਾਨੂੰ ਸਾਡੀ ਐਫਆਈਆਰ ਮੋੜ ਦਿਓ।ਅਸੀਂ ਕਿਤੇ ਹੋਰ ਜਾ ਕੇ ਆਪਣਾ ਦਿਹਾੜੀ-ਦੱਪਾ ਕਰਕੇ ਗੁਜ਼ਾਰਾ ਕਰ ਲਵਾਂਗੇ।
ਉਨ੍ਹਾਂ ਦਾ ਕਹਿਣਾ ਹੈ ਕਿ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਕੋਈ ਗੱਲ ਸਿਰੇ ਨਹੀਂ ਲੱਗਦੀ ਤਾਂ ਮੈਂ ਆਵਦੀ ਐਫਆਈਆਰ ਚੱਕ ਲਓਗਾ।ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਸਰਕਾਰ ਨੂੰ ਇਹ ਕਹਿਣਾ ਸੀ ਕਿ ਜੇਕਰ ਤੁਸੀਂ ਇੱਕ ਡਰ ਮੁਕਤ, ਭੈਅ ਮੁਕਤ ਸਮਾਜ ਨਹੀਂ ਸਿਰਜ ਸਕਦੇ ।ਬਲਾਕੌਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜੱਗੂ ਵਰਗਿਆਂ ਸ਼ੂਟਰਾਂ ਨੂੰ ਇਨ੍ਹਾਂ ਨੇ ਰਿਮਾਂਡ ਤੇ ਨਹੀਂ ਸੇਵਾ ਕਰਨ ਨੂੰ ਲਿਆਂਦਾ, ਜੱਗੂ ਦੇ ਕੋਲ ਸੀਆਈਏ ਕਸਟੱਡੀ ‘ਚ ਵੀ ਫੋਨ ਰਹਿੰਦਾ ਹੈ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਇਸ ਦੀ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਇਸ ਵਾਰ ਫਿਰ ਇਸ ਚਰਚਾ ‘ਚ ਨਵਾਂ ਮੋੜ ਆਇਆ ਹੈ। ਦਰਅਸਲ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਦੇ ਬਿਆਨ ਤੋਂ ਬਾਅਦ ਇਹ ਨਵਾਂ ਮੋੜ ਆਇਆ ਹੈ। ਮੂਸੇਵਾਲਾ ਦੇ ਪਿਤਾ ਨੇ ਆਪਣੇ ਬਿਆਨ ਵਿੱਚ ਐਫਆਈਆਰ (FIR) ਵਾਪਸ ਲੈਣ ਦੇ ਨਾਲ-ਨਾਲ ਭਾਰਤ ਛੱਡਣ ਦੀ ਗੱਲ ਕਹੀ ਹੈ।