ਤਿਰੰਗੇ ਕਾ ਅਪਮਾਨ, ਨਹੀਂ ਸਹੇਗਾ ਭਗਵੰਤ ਮਾਨ
ਨਿਸ਼ਾਨ ਸਾਹਿਬ ਨਾਲ ਵੀ ਕਿਸੇ ਦਾ ਅਪਮਾਨ ਹੁੰਦਾ ਹੈ ? ਏਨੀ ਨਫ਼ਰਤ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਨਾਲ ??
ਐਹੋ ਜਿਹਾ ਭਗਵੰਤ ਮਾਨ ਸਿਰ ‘ਚ ਮਾਰਨਾ ?

ਭਗਵੰਤ ਮਾਨ ਨੂੰ ਨਿਸ਼ਾਨ ਸਾਹਿਬ ਨਾਲ ਨਫ਼ਰਤ ਹੈ। ਛੱਬੀ ਜਨਵਰੀ ਬਾਰੇ ਦਿੱਲੀ ਦੇ ਝੂਠੇ ਪ੍ਰਚਾਰ ਨੂੰ ਅੱਗੇ ਵਧਾਉਂਦਾ ਹੈ।
ਭਗਵੰਤ ਮਾਨ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਤੇ ਝੂਠ ਬੋਲਦਾ ਹੈ।
ਭਗਵੰਤ ਮਾਨ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰੇਗਾ

ਕੇਜਰੀਵਾਲ ਦਿੱਲੀ ਚ ਪ੍ਰਦੂਸ਼ਣ ਵਾਸਤੇ ਪੰਜਾਬ ਨੂੰ ਬਦਨਾਮ ਕਰੇਗਾ।
ਭਗਵੰਤ ਮਾਨ ਚੁੱਪ ਰਹੇਗਾ।
ਭਾਵੇਂ ਕਸ਼ਮੀਰ ‘ਚ ਧਾਰਾ 370 ਲਾਗੂ ਕਰਵਾਉਣ ਦੀ ਗੱਲ ਹੋਵੇ।

ਭਗਵੰਤ ਮਾਨ ਤੇ ਉਸ ਦੀ ਪਾਰਟੀ ਬੀਜੇਪੀ ਦੀ ਹਿਮਾਇਤ ਕਰੇਗੀ
ਭਗਵੰਤ ਮਾਨ ਸ਼ਹੀਨ ਬਾਗ਼ ਦੇ ਧਰਨੇ ‘ਤੇ ਚੁੱਪ ਰਹੇਗਾ।
ਦਿੱਲੀ ‘ਚ ਟ੍ਰੰਪ ਦੇ ਦੌਰੇ ਦੋਰਨ ਹੋਏ ਦੰਗਿਆਂ ਬਾਰੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਚੁੱਪ ਰਹੇਗਾ।

ਕਰੋਨਾ ਬਹਾਨੇ ਭਗਵੰਤ ਮਾਨ ਦੀ ਆਮ ਆਦਮੀ ਇਕ ਗੁਰੂਦੁਆਰੇ ‘ਤੇ ਐਫ ਆਈ ਆਰ ਕਰਵਾ ਦਿੰਦੀ ਹੈ, ਪਰ ਦਿੱਲੀ ਵਿੱਚ ਹਿੰਦੂ ਰਾਸ਼ਟਰ ਮੰਗਣ ਬਹਾਨੇ ਨਫ਼ਰਤੀ ਭਾਸ਼ਣਾ ਬਾਰੇ ਕੋਈ ਐਕਸ਼ਨ ਨਹੀਂ ਲੈਂਦੀ।
#ਮਹਿਕਮਾ_ਪੰਜਾਬੀ

ਫੇਰ ਵੋਟ ਕਿੰਨੂ ਪਾਈਏ ?
ਅਕਾਲੀ ਦਲ ਤੇ ਕਾਂਗਰਸ ਦੇ ਕਿਸੇ ਆਗੂ ਦੀ ਅਲੋਚਨਾ ਜਾਂ ਇੰਟਰਨੈਟ ਟਰੌਲਿੰਗ ਨੂੰ ਜਾਇਜ਼ ਕਰਾਰ ਦਿੱਤਾ ਹੋਇਆ ਹੈ। ਸੁੱਖੇ ਗੱਪੀ ਤੋੰ ਠੋਕੋ ਤਾਲੀ, ਅਲਾਨਜੀਤ ਤੇ ਚਿੱਟੇ ਵਾਲਾ ਆਦਿ ਜੋ ਮਰਜੀ ਕਹੀ ਜਾਓ। ਹਰਸਿਮਰਤ ਬਾਦਲ, ਬੀਬੀ ਜਗੀਰ ਕੌਰ, ਭੱਠਲ ਵਰਗੀਆਂ ਜ਼ਨਾਨਾ ਸਿਆਸਤਦਾਨਾਂ ਤੋੰ ਜ਼ਨਾਨੀ ਹੋਣ ਦੇ ਹੱਕ ਵੀ ਖੋਹ ਲਏ ਜਾਂਦੇ ਨੇ। ਜਿੰਨਾ ਗੰਦ ਕੋਈ ਬਕ ਲਵੇ ਥੋੜਾ ਏ। ਭਾਜਪਾ ਦੇ ਕਿਸੇ ਆਗੂ ਦੀ ਟਰੌਲਿੰਗ ਜਸ਼ਨ ਵਾਂਗ ਮਨਾਈ ਜਾਂਦੀ ਏ।

ਪਰ ਇਸ ਦੇ ਉਲਟ ਤੁਸੀੰ ਆਮ ਆਦਮੀ ਪਾਰਟੀ ਦੇ ਕਿਸੇ ਆਗੂ ‘ਤੇ ਸਵਾਲ ਵੀ ਨਹੀੰ ਚੁੱਕ ਸਕਦੇ। ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲਈ ਪੈਸੇ ਦੇਕੇ ਭਰਤੀ ਕੀਤੇ ਬੰਦਿਆਂ ਦਾ ਵੱਗ ਟੁੱਟ ਕੇ ਪੈ ਜਾਂਦਾ ਏ। ਪ੍ਰੋਫੈਸਰ ਭੁੱਲਰ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਲਗਾਤਾਰ ਝੂਠ ਮਾਰ ਕੇ ਅਸਲ ਗੱਲ ਲੁਕਾ ਰਹੀ ਹੈ। ਭੁੱਲਰ ਦਾ ਮਾਮਲਾ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ, ਪੰਜਾਬ ਦੇ ਸੰਘਰਸ਼ੀਲ ਲੋਕਾਂ ਦਾ ਮਾਮਲਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਤੇ ਰਾਘਵ ਚੱਢੇ ਵਰਗੇ ਇਨਾਂ ਸਵਾਲਾਂ ਤੋੰ ਭੱਜਦੇ ਤੇ ਲੁੱਕਦੇ ਫਿਰਦੇ ਨੇ।

ਟਰੌਲ ਆਰਮੀ ਨੂੰ ਦੋ ਪਹਿਰੇ ਲਿਖ ਬੋਲ ਕੇ ਦੱਸ ਦਿੱਤੇ ਨੇ। ਉਹ ਹਰ ਥਾਂ ਚੇਪ ਦਿੰਦੇ ਨੇ, “ਭੁੱਲਰ ਦਾ ਚੇਤਾ ਵੋਟਾਂ ਵੇਲੇ ਈ ਆਇਆ?, ਇਹ ਕੇੰਦਰ ਦੇ LG ਦੇ ਹੱਥ ਏ, ਅਕਾਲੀਆਂ ਦੀ ਸ਼ਾਜਿਸ ਆ, ਕਾਂਗਰਸੀਆਂ ਨੇ ਕਿਉੰ ਨਹੀੱ ਛੱਡਿਆ ਭੁੱਲਰ?” ਆਦਿ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਵਕੀਲਾਂ ਨੇ ਏਨਾ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਸਾਫ ਕਰ ਦਿੱਤਾ ਹੈ ਕਿ ਇਹ ਵੋਟਾਂ ਦਾ ਮੁੱਦਾ ਨਹੀੰ, ਲਗਾਤਾਰਤਾ ਵਿਚ ਚੱਲਦਾ ਆ ਰਿਹਾ ਹੈ, ਅੱਗੇ ਵੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਇਲ ਦਿੱਲੀ ਸਰਕਾਰ ਦਾ ਗ੍ਰਹਿ ਮੰਤਰਾਲਾ ਨਕਾਰ ਚੁੱਕਾ ਹੈ। ਹੁਣ ਇਹ ਕੇਜਰੀਵਾਲ ਦੇ ਹੱਥ ਹੈ ਜੋ ਹਿੰਦੂ ਵੋਟਾਂ ਨੂੰ ਨਰਾਜ ਨਹੀੰ ਕਰਨਾ ਚਾਹੁੰਦਾ, ਸੋ ਚੁੱਪ ਧਾਰੀ ਹੋਈ ਏ।ਆਖਰ ਹਾਰ ਕੇ ਫੇਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਇਕ ਸਵਾਲ ਹੁੰਦਾ ਕਿ ‘ਦੱਸੋ ਫੇਰ ਵੋਟਾਂ ਕਿੰਨੂ ਪਾਈਏ ?’

ਜ਼ਾਹਰ ਹੈ ਕਿ ਕੋਈ ਅਕਾਲੀਆਂ, ਕਾਂਗਰਸੀਆਂ ਜਾਂ ਭਾਜਪਾਈਆਂ ਨੂੰ ਵੋਟ ਪਾਉਣ ਦੀ ਵਕਾਲਤ ਨਹੀੰ ਕਰਦਾ। ਪਰ ਆਪ ਦੇ ਸਮਰਥਕ ਸਿਰਫ ਇਹ ਦੱਸਣ ਕਿ ਆਮ ਆਦਮੀ ਪਾਰਟੀ ਦੇ ਰਾਜ ‘ਚ ਫਰਕ ਕੀ ਹੈ ? ਉਹ ਵੀ ਅਕਾਲੀਆ, ਕਾਂਗਰਸੀਆਂ ਤੇ ਭਾਜਪਾਈਆ ਵਰਗੇ ਜ਼ੁਲਮੀ ਨੇ।

ਪ੍ਰੋਫੈਸਰ ਭੁੱਲਰ ਨੂੰ ਰਿਹਾਅ ਨਾ ਕਰੋ, ਪਰ ਆਪਣੇ ਆਪ ਨੂੰ ਆਕਲੀਆਂ ਤੇ ਕਾਂਗਰਸੀਆਂ ਤੋੰ ਵਧੀਆ ਜਾਂ ਅੱਡ ਵੀ ਨਾ ਮੰਨੋ। ਆਮ ਆਦਮੀ ਪਾਰਟੀ ਵੀ ਉਵੇੰ ਦੀ ਹੈ ਜਿਵੇੰ ਦੇ ਅਕਾਲੀ, ਕਾਂਗਰਸੀ ਤੇ ਭਾਜਪਾਈ। ਸਿਰਫ ਏਨੀ ਗੱਲ ਮੰਨ ਜਾਓ। ਵੋਟ ਪਾਉਣ ਜਾਂ ਨਾ ਪਾਉਣ ਨਾਲ ਆਮ ਲੁਕਾਈ ਨੂੰ ਕੋਈ ਫਰਕ ਨਹੀੰ ਪੈੰਦਾ। ਪੰਜਾਬ ਦੇ ਕੁਝ ਘਰਾਣਿਆਂ ਤੇ 117 ਕੁ ਬੰਦਿਆ ਦੀ ਜਿੰਦਗੀ ‘ਚ ਵੱਡੀ ਤਬਦੀਲੀ ਆਉੰਦੀ ਹੈ। ਆਮ ਬੰਦੇ ਦੀ ਜਿੰਦਗੀ ਬਦਲਣ ਦੀ ਯੋਗਤਾ ਇਹਨਾ ਸਰਕਾਰਾਂ ਕੋਲ ਹੈ ਹੀ ਨਹੀੰ।
#ਮਹਿਕਮਾ_ਪੰਜਾਬੀ