ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੀ ਫਰਾਰੀ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਟੀਨੂੰ ਲਗਭਗ ਇਕ ਮਹੀਨੇ ਪਹਿਲਾਂ ਮਾਨਸਾ ਵਿਚ ਸੀ. ਆਈ. ਸਟਾਫ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੇ ਘਰੋਂ ਅਚਾਨਕ ਨਹੀਂ ਭੱਜਿਆ ਸੀ, ਸਗੋਂ ਇਸ ਦੀ ਪੂਰੀ ਪਲਾਨਿੰਗ ਕੀਤੀ ਗਈ ਸੀ। ਇਸ ਦੇ ਸਬੂਤ ਚੰਡੀਗੜ੍ਹ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੋਹਿਤ ਭਾਰਦਵਾਜ ਤੋਂ ਮਿਲੇ ਹਨ। ਮੋਹਿਤ ਨੂੰ ਟੀਨੂੰ ਦਾ ਖਾਸਮਖਾਸ ਹੈ ਅਤੇ ਉਸ ਲਈ ਹੀ ਕੰਮ ਕਰਦਾ ਸੀ, ਨੇ ਪੁੱਛਗਿੱਛ ਵਿਚ ਦੱਸਿਆ ਕਿ ਟੀਨੂੰ ਨੂੰ ਭਜਾਉਣ ਦੀ ਪਲਾਨਿੰਗ ਉਸ ਸਮੇਂ ਕੀਤੀ ਜਾ ਰਹੀ ਸੀ ਜਦੋਂ ਉਸ ਨੂੰ 4 ਜੁਲਾਈ ਨੂੰ ਦਿੱਲੀ ਦੀ ਤਿਹਾੜ ਜੇਲ ਤੋਂ ਟ੍ਰਾਜ਼ਿਟ ਰਿਮਾਂਡ ’ਤੇ ਮਾਨਸਾ ਲਿਆਂਦਾ ਗਿਆ ਸੀ। ਇਸ ਦੇ ਬਦਲੇ ਸਬ-ਇੰਸਪੈਕਟਰ ਪ੍ਰਿਤਪਾਲ ਨੂੰ 13 ਅਤੇ 14 ਜੁਲਾਈ ਨੂੰ ਚੰਡੀਗੜ੍ਹ ਦੇ ਡਿਸਕੋਥੈੱਕ ਵਿਚ ਐਸ਼ ਕਰਵਾਉਣ, ਸ਼ਾਪਿੰਗ ਕਰਵਾਉਣ, ਹੋਟਲ ਵਿਚ ਰੁਕਵਾਉਣ ਦੀ ਜ਼ਿੰਮੇਵਾਰੀ ਮੋਹਿਤ ਨੂੰ ਹੀ ਦਿੱਤੀ ਗਈ ਸੀ। ਮੋਹਿਤ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਡਿਸਟ੍ਰਿਕ ਕ੍ਰਾਈਮ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਜ਼ਦੀਕੀ ਮੋਹਿਤ ਭਾਰਦਵਾਜ (32) ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਕਬਜ਼ੇ ਵਿਚੋਂ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਗੈਂਗਸਟਰ ਦੀਪਕ ਉਰਫ਼ ਟੀਨੂੰ ਦਾ ਵੀ ਕਾਫ਼ੀ ਨਜ਼ਦੀਕ ਹੈ। ਟੀਨੂੰ ਹਾਲ ਹੀ ਵਿਚ ਪੰਜਾਬ ਪੁਲਸ ਦੀ ਹਿਰਾਸਤ ’ਚੋਂ ਭੱਜ ਗਿਆ ਸੀ ਅਤੇ ਉਸ ਨੂੰ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਮੁਲਜ਼ਮ ਹੈ। ਦੱਸਣਯੋਗ ਹੈ ਕਿ ਟੀਨੂ ਮਾਨਸਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋਇਆ ਸੀ। ਦਿੱਲੀ ਪੁਲਸ ਨੇ ਉਸ ਨੂੰ ਫੜ੍ਹਿਆ ਸੀ। ਪੁਲਸ ਨੇ ਮੋਹਿਤ ਖਿਲਾਫ਼ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੋਹਿਤ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਪੜ੍ਹਦਾ ਸੀ। ਸੰਪਤ ’ਤੇ ਐਕਟਰ ਸਲਮਾਨ ਖਾਨ ਦੇ ਕਤਲ ਲਈ ਰੇਕੀ ਕਰਨ ਦਾ ਦੋਸ਼ ਵੀ ਹੈ। ਮੋਹਿਤ ਲਾਰੈਂਸ ਗਿਰੋਹ ਦਾ ਸਰਗਰਮ ਮੈਂਬਰ ਹੈ। ਪੁਲਸ ਮੋਹਿਤ ਤੋਂ ਅੱਗੇ ਅਹਿਮ ਜਾਣਕਾਰੀਆਂ ਹਾਸਲ ਕਰਨ ਵਿਚ ਲੱਗੀ ਹੋਈ ਹੈ।

ਡਿਸਟ੍ਰਿਕ ਕ੍ਰਾਈਮ ਸੈੱਲ ਦੇ ਹੱਥ 14 ਜੁਲਾਈ ਦੀ ਇਕ ਵੀਡੀਓ ਵੀ ਲੱਗੀ ਹੈ। ਇਸ ਵਿਚ ਦੋਸ਼ੀ ਮੋਹਿਤ ਭਾਰਦਵਾਜ ਅਤੇ ਪ੍ਰਿਤਪਾਲ ਡਿਸਕੋਥੈੱਕ ਵਿਚ ਨਜ਼ਰ ਆ ਰਹੇ ਹਨ। ਕੁੱਲ 41 ਸੈਕੰਡ ਦੀ ਇਹ ਵੀਡੀਓ ਮੋਹਿਤ ਆਪਣੇ ਫੋਨ ਵਿਚ ਬਣਾ ਰਿਹਾ ਹੈ, ਜਿਸ ਵਿਚ ਉਹ ਅਤੇ ਸੋਫੇ ’ਤੇ ਬੈਠਾ ਪ੍ਰਿਤਪਾਲ ਸਿੰਘ ਵੀ ਨਜ਼ਰ ਆ ਰਿਹਾ ਹੈ। ਪ੍ਰਿਤਪਾਲ ਹੱਥ ਅਤੇ ਸਿਰ ਹਿਲਾਉਂਦਾ, ਵਿਕਟ੍ਰੀ ਸਾਈਨ ਬਣਾਉਂਦਾ ਦਿਖ ਰਿਹਾ ਹੈ।

ਮੋਹਿਤ ਨੇ ਪੁੱਛਗਿੱਛ ਖੁਲਾਸਾ ਕੀਤਾ ਕਿ ਜੁਲਾਈ ਵਿਚ ਉਸ ਨੂੰ ਜੇਲ ਤੋਂ ਦੀਪਕ ਟੀਨੂੰ ਦਾ ਫੋਨ ਆਇਆ ਸੀ। ਫੋਨ ’ਤੇ ਉਸ ਨੇ ਕਿਹਾ ਕਿ ਉਸ ਦਾ ਬਹੁਤ ਹੀ ਖਾਸ ਮਹਿਮਾਨ ਸਬ ਇੰਸਪੈਸਟਰ ਪ੍ਰਿਤਪਾਲ ਸਿੰਘ ਚੰਡੀਗੜ੍ਹ ਆ ਰਿਹਾ ਹੈ। ਉਸ ਨੂੰ ਖਰੜ ਤੋਂ ਜਾ ਕੇ ਲੈ ਆਣਾ ਅਤੇ ਚੰਡੀਗੜ੍ਹ ਵਿਚ ਪੂਰੀ ਐਸ਼ ਕਰਵਾਉਣਾ। ਇਸ ਤੋਂ ਬਾਅਦ ਮੋਹਿਤ ਪ੍ਰਿਤਪਾਲ ਨੂੰ ਲੈ ਕੇ ਆਇਆ। ਪ੍ਰਿਤਪਾਲ ਇਥੇ ਦੋ ਦਿਨ 13 ਅਤੇ 14 ਜੁਲਾਈ ਨੂੰ ਰੁਕਿਆ। ਉਸ ਨੂੰ ਜ਼ੀਰਕਪੁਰ ਦੇ ਇਕ ਨਾਮੀ ਹੋਟਲ ਵਿਚ ਠਹਿਰਾਇਆ ਗਿਆ। ਉਥੇ ਉਸ ਨੂੰ ਕੰਪਨੀ ਦੇਣ ਲਈ ਦੋ ਕੁੜੀਆਂ ਵੀ ਭੇਜੀਆਂ ਗਈਆਂ। ਮੋਹਿਤ ਪ੍ਰਿਤਪਾਲ ਨੂੰ ਚੰਡੀਗੜ੍ਹ ਦੇ ਨਾਮੀ ਡਿਸਕੋਥੈੱਕ ਵਿਚ ਲੈ ਗਿਆ। ਇਸ ਤੋਂ ਇਲਾਵਾ ਪ੍ਰਿਤਪਾਲ ਨੂੰ ਚੰਡੀਗੜ੍ਹ ਦੇ ਮਸ਼ਹੂਰ ਮਾਲ ਵਿਚ ਸ਼ਾਪਿੰਗ ਵੀ ਕਰਵਾਈ ਗਈ। ਜਿੱਥੇ ਉਸ ਦਾ ਬਿੱਲ ਲਗਭਗ ਸਵਾ ਲੱਖ ਰੁਪਏ ਬਣਿਆ। ਡਿਸਕੋ ਵਿਚ ਮਹਿੰਗੀ ਸ਼ਰਾਬ ਪਿਲਾਈ ਗਈ, ਖਾਣੇ ਦੇ ਬਿੱਲ ਵੀ ਮੋਟਾ ਬਣਿਆ। ਇਸ ਸਾਰੇ ਮਾਮਲੇ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਗੈਂਗਸਟਰ ਟੀਨੂੰ ਦੇ ਪੈਸਿਆਂ ‘ਤੇ ਪ੍ਰਿਤਪਾਲ ਦੀ ਅਯਾਸ਼ੀ !… ਚੰਡੀਗੜ੍ਹ ਦੇ ਕਲੱਬ ‘ਚ NIGHT OUT ਦੀਆਂ ਤਸਵੀਰਾਂ #GangsterMohit #pritpalsingh #deepaktinu #lawrencebishnoi

ਗੈਂਗਸਟਰ ਟੀਨੂੰ ਦਾ ਯਾਰ ਸਾਬਕਾ CIA ਇੰਸਪੈਕਟਰ ਪ੍ਰਿਤਪਾਲ ਤੇ ਗੈਂਗਸਟਰ ਮੋਹਿਤ ਦੀ ਅਯਾਸ਼ੀ ਵਾਲੀ ਵੀਡੀਓ ਆਈ ਸਾਹਮਣੇ #Gangster #DeepakTinu #CIA #Inspector #Pritpal