ਰਣਜੀਤ ਸਿੰਘ ਢਿੱਲੋਂ ਆਈਪੀਐੱਸ/ਐੱਸਐੱਸਪੀ ਤਰਨਤਾਰਨ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀ. ਪੀ. ਐੱਸ./ਐੱਸ ਪੀ. ਇਨਵੈਸਟੀਗੇਸ਼ਨ ਤਰਨਤਾਰਨ, ਸ੍ਰੀ ਹਰਮੰਦਰ ਸਿੰਘ ਡੀ. ਐੱਸ. ਪੀ. ਸਪੈਸ਼ਲ ਤੇ ਸ਼੍ਰੀ ਸਤਨਾਮ ਸਿੰਘ ਡੀ. ਐੱਸ. ਪੀ. ਪੱਟੀ ਦੀ ਨਿਗਰਾਨੀ ਹੇਠ ਇੰਸਪੈਕਟਰ ਬਿੰਦਰਜੀਤ ਸਿੰਘ ਇੰਚਾਰਜ ਸੀ. ਆਈ. ਏ. ਪੱਟੀ ਤੇ ਮੁੱਖ ਅਫਸਰ ਥਾਣਾ ਹਰੀਕੇ ਐੱਸ. ਆਈ. ਹਰਜੀਤ ਸਿੰਘ ਸਣੇ ਪੁਲਿਸ ਪਾਰਟੀ ਵੱਲੋਂ ਕਸਬਾ ਹਰੀਕੇ ਵਿਖੇ ਹੋਏ ਪਤੀ-ਪਤਨੀ ਦੇ ਕਤਲ ਨੂੰ ਟਰੇਸ ਕੀਤਾ ਗਿਆ ਹੈ।

ਕਸਬਾ ਹਰੀਕੇ ਵਿਚ ਮਿਤੀ 19-20-2022 ਦੀ ਦਰਮਿਆਨੀ ਰਾਤ ਨੂੰ 3 ਅਣਪਛਾਤੇ ਵਿਅਕਤੀਆਂ ਵੱਲੋਂ ਸੁਖਦੇਵ ਸਿੰਘ ਪੁੱਤਰ ਭਜਨ ਸਿੰਘ ਤੇ ਜਸਬੀਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਹਰੀਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ, ਜੋ ਅਣਪਛਾਤੇ ਵਿਅਕਤੀ ਕਤਲ ਕਰਨ ਤੋਂ ਬਾਅਦ ਜਾਂਦੇ ਸਮੇਂ ਘਰ ਵਿਚੋਂ 12 ਬੋਰ ਲਾਇਸੈਂਸੀ ਰਾਈਫਲ ਦੋਨਾਲੀ, 4-5 ਸੋਨੇ ਦੀਆਂ ਮੁੰਦਰੀਆਂ ਤੇ 30,000 ਨਕਦੀ ਚੋਰੀ ਕਰਕੇ ਲੈ ਗਏ ਸਨ ਜਿਸ ‘ਤੇ ਥਾਣਾ ਹਰੀਕੇ ਪੁਲਿਸ ਵੱਲੋਂ ਮ੍ਰਿਤਕ ਸੁਖਦੇਵ ਸਿੰਘ ਦੀ ਲੜਕੀ ਸਿਮਰਨਜੀਤ ਕੌਰ ਦੇ ਬਿਆਨਾਂ ‘ਤੇ ਮੁੱਕਦਮਾ ਨੰਬਰ 87 ਮਿਤੀ 20.10.2022 ਤਹਿਤ 3 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਤਫਤੀਸ਼ ਤਰਨਤਾਰਨ ਪੁਲਿਸ ਵੱਲੋਂ ਸਰਵੀਲੈਂਸ ਰਾਹੀਂ ਬਹੁਤ ਹੀ ਮਿਹਨਤ ਸਦਕਾ ਇਸ ਕਤਲ ਨੂੰ ਸੁਲਝਾਇਆ ਗਿਆ ਹੈ। ਮ੍ਰਿਤਕ ਸੁਖਦੇਵ ਸਿੰਘ ਦੇ ਭਰਾ ਸਲਵਿੰਦਰ ਸਿੰਘ ਵਾਸੀ ਹਰੀਕੇ ਨੇ ਆਪਣਾ ਬਿਆਨ ਲਿਖਾਇਆ ਕਿ ਉਸ ਦੀ ਭਰਜਾਈ ਜਸਬੀਰ ਕੌਰ ਤੇ ਭਰਾ ਸੁਖਦੇਵ ਸਿੰਘ ਦਾ ਕਤਲ ਇਨ੍ਹਾਂ ਦੀ ਨੂੰਹ ਬਲਜਿੰਦਰ ਕੌਰ ਪਤਨੀ ਕਰਨਜੀਤ ਸਿੰਘ ਪੁੱਤਰੀ ਜਸਬੀਰ ਸਿੰਘ ਵਾਸੀ ਪੱਖੋਪੁਰ ਨੇ ਆਪਣੇ ਮਾਮਾ ਮੁਖਤਿਆਰ ਸਿੰਘ ਉਰਫ ਮੁੱਖਾ ਪੁੱਤਰ ਮੇਜਰ ਸਿੰਘ ਵਾਸੀ ਨਬੀਪੁਰ ਤੇ ਉਸ ਦੇ ਦੋਸਤ ਗੁਰਪ੍ਰਤਾਪ ਸਿੰਘ ਉਰਫ ਪ੍ਰਤਾਪ ਪੁੱਤਰ ਦਰਬਾਰਾ ਸਿੰਘ ਵਾਸੀ ਨਬੀਪੁਰ, ਜਗਰੂਪ ਸਿੰਘ ਵਾਸੀ ਰੂਪਾ ਪੁੱਤਰ ਮਹਿਲ ਸਿੰਘ ਵਾਸੀ ਬੂਹ ਤੇ ਮੇਜਰ ਸਿੰਘ ਪੁੱਤਰ ਅਜੀਤ ਸਿੰਘ ਜਿੰਦਾਵਾਲਾ ਨਾਲ ਰਲ ਕੇ ਕਤਲ ਕੀਤਾ ਹੈ।