ਦਾਦੀ ਨੇ ਜੰਮੀ ਪੋਤੀ, ਪੁੱਤ ਦੀ 5ਵੇਂ ਬੱਚੇ ਦੀ ਇੱਛਾ ਵਾਸਤੇ 56 ਸਾਲਾਂ ਮਾਂ ਬਣੀ ਸੈਰੋਗੇਟ ਮਦਰ – Grandmother, 56, Gives Birth to Her Son and Daughter-in-Law’s Baby: ‘We Are Feeling So Blessed’

ਅਮਰੀਕਾ ਦੇ ਉਟਾਹ ਵਿੱਚ ਇੱਕ 56 ਸਾਲਾ ਔਰਤ ਨੈਨਸੀ ਹਾਕ ਨੇ ਆਪਣੇ ਹੀ ਪੁੱਤਰ ਅਤੇ ਨੂੰਹ ਦੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਹੈ। ਸਰੋਗੇਸੀ ਰਾਹੀਂ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਇਸ ਲਈ ਲੈਣਾ ਪਿਆ ਕਿਉਂਕਿ ਉਸ ਦੀ ਨੂੰਹ ਕੈਮਬਰੀਆ ਦੀ ਹਿਸਟਰੇਕਟੋਮੀ (ਬੱਚੇਦਾਨੀ ਕੱਢਣ ਦੀ ਸਰਜਰੀ) ਹੋ ਚੁੱਕੀ ਸੀ।

ਨੈਨਸੀ ਜੋ ਉਟਾਹ ਟੈਕ ਯੂਨੀਵਰਸਿਟੀ ਵਿੱਚ ਕੰਮ ਕਰਦੀ ਹੈ, ਨੂੰ ਹੰਨਾ ਦੇ ਜਨਮ ਤੋਂ 9 ਘੰਟੇ ਪਹਿਲਾਂ ਲੇਬਰ ਪੇਨ ਹੋਇਆ। ਦੂਜੇ ਪਾਸੇ ਡਾਕਟਰ ਰਸਲ ਫਾਲਕ ਮੁਤਾਬਕ ਇੱਕ ਔਰਤ ਲਈ ਆਪਣੀ ਪੋਤੀ ਨੂੰ ਜਨਮ ਦੇਣਾ ਆਮ ਗੱਲ ਨਹੀਂ ਹੈ, ਪਰ ਇਸ ਵਿੱਚ ਉਮਰ ਕੋਈ ਫੈਕਟਰ ਨਹੀਂ ਹੈ। ਇਹ ਪੂਰੀ ਤਰ੍ਹਾਂ ਸਿਹਤ ‘ਤੇ ਆਧਾਰਿਤ ਹੈ। ਯਾਨੀ 56 ਸਾਲਾਂ ਨੈਨਸੀ ਬੱਚੇ ਨੂੰ ਜਨਮ ਦੇਣ ਲਈ ਸਰੀਰਕ ਤੌਰ ‘ਤੇ ਫਿੱਟ ਸੀ।

ਜਨਮ ਤੋਂ ਬਾਅਦ ਨੈਨਸੀ ਹੰਨਾ ਨੂੰ ਆਪਣੇ ਨਾਲ ਨਹੀਂ ਲੈ ਕੇ ਆਈ, ਉਸ ਨੇ ਉਸ ਨੂੰ ਆਪਣੀ ਨੂੰਹ ਕੈਂਬਰੀਆ ਦੇ ਹਵਾਲੇ ਕਰ ਦਿੱਤਾ। ਨੈਨਸੀ ਨੇ 11 ਫਰਵਰੀ 2022 ਨੂੰ ਪੈਦਾ ਹੋਈ ਆਪਣੀ ਪੋਤੀ ਦਾ ਨਾਂ ਹੰਨਾ ਰੱਖਿਆ ਹੈ। ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਇਹ ਮੀਡੀਆ ‘ਚ ਆ ਗਈ ਹੈ।

ਨੈਨਸੀ ਦੀ ਨੂੰਹ ਕੈਮਬਰੀਆ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੀ ਸੱਸ ਦਾ ਧੰਨਵਾਦ ਕਰਨ ਲਈ ਆਪਣੀ ਧੀ ਦਾ ਨਾਮ ਹੰਨਾ ਰੱਖਿਆ ਹੈ। ਨੈਨਸੀ ਅਤੇ ਹੰਨਾ ਦਾ ਅਰਥ ਇੱਕੋ ਹੀ ਹੈ- ਗ੍ਰੇਸ ਜਾਂ ਕਿਰਪਾ। ਜੈਫ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਇਕ ਰਾਤ ਅਚਾਨਕ ਉਸ ਦੀ ਮਾਂ ਘਬਰਾਹਟ ਵਿਚ ਰਾਤ ਨੂੰ ਉੱਠ ਗਈ। ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ- ਮੇਰਾ ਨਾਮ ਹੰਨਾ ਹੈ।