ਸਾਡੇ ਸੂਰੀ ਬਾਬਾ ਜੀ ਦਾ ਅੰਮ੍ਰਿਤਸਰ ‘ਚ ਲੱਗੇ ਬੁੱਤ ! Shehnaaz Gill ਦੇ ਪਿਤਾ ਨੇ ਸਰਕਾਰ ਅੱਗੇ ਰੱਖੀ ਮੰਗ ਮੈਨੂੰ ਮਾਰਨ ਵਾਲਿਓ ਦੱਸ ਕੇ ਆਇਓ, ਸੂਰੀ ਬਾਬਾ ਵਾਂਗ ਨਾ ਕਰਿਓ
#ShehnaazGill #Father #ShivSena #SudhirSuri #ShivSenaLeader #Amritsar #PunjabPolice
ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਸੰਤੋਖ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਪਾਲ ਮੰਦਰ ਕੋਲ ਧਰਨਾ ਦਿੱਤਾ ਗਿਆ ਸੀ, ਅਸੀਂ ਵੀ ਉੱਥੇ ਜਾਣਾ ਸੀ। ਇਕ ਪ੍ਰੋਗਰਾਮ ਕਾਰਨ ਸਾਨੂੰ ਜਾਣ ’ਚ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਧਰਨੇ ’ਤੇ ਜਾਣ ਤੋਂ ਪਹਿਲਾਂ ਹੀ ਮੈਨੂੰ ਫੋਨ ਆਇਆ ਕਿ ਸੁਰੀ ਸਾਬ੍ਹ ਨੂੰ ਗੋਲ਼ੀਆਂ ਮਾਰੀਆਂ ਗਈਆਂ ਹਨ।
ਸੰਤੋਖ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਅਸੀਂ ਜਦੋਂ ਹਸਪਤਾਲ ਪਹੁੰਚੇ ਤਾਂ ਪ੍ਰਸ਼ਾਸਨ ਨੇ ਸਾਡੇ ਨਾਲ ਇਕ ਘੰਟਾ ਡਰਾਮਾ ਕੀਤਾ ਕਿ ਸੂਰੀ ਸਾਬ੍ਹ ਦੇ ਸਾਹ ਚੱਲ ਰਹੇ ਹਨ। ਉਨ੍ਹਾਂ ਕਿਹਾ ਪਰ ਮੈਨੂੰ ਨਹੀਂ ਲਗਦਾ ਜਿਸ ਬੰਦੇ ਦੇ 5 ਗੋਲ਼ੀਆਂ ਲੱਗੀਆਂ ਹੋਣ ਉਹ ਬੰਦਾ ਬਚ ਸਕਦਾ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਹਸਪਤਾਲ ਤੋਂ ਬਾਹਰ ਆਉਂਦੇ ਕਿਹਾ ਕਿ ਸੁਧੀਰ ਸੂਰੀ ਦਾ ਦਿਹਾਂਤ ਹੋ ਗਿਆ ਹੈ।
ਸੰਤੋਖ ਸਿੰਘ ਨੇ ਅੱਗੇ ਕਿਹਾ ਸੂਰੀ ਸਾਬ੍ਹ ਮਰੇ ਨਹੀਂ ਸ਼ਹੀਦ ਹੋਏ ਹਨ। ਪ੍ਰਸ਼ਾਸਨ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਪਰ ਫ਼ਿਰ ਵੀ ਬੁਲੇਟ ਪਰੂਫ਼ ਗੱਡੀ ਨਹੀਂ ਦਿੱਤੀ ਗਈ। ਇਸ ਦੇ ਨਾਲ 20-20 ਗੰਨਮੈਨ ਹੋਣ ਦੇ ਬਾਵਜੂਦ ਇਕ ਨੇ ਗੋਲੀ ਨਹੀਂ ਚਲਾਈ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਸ਼ਿਵ ਸੈਨਾ ਨਾਲ ਜੁੜੇ ਹੋਏ ਹੋ ਤਾਂ ਉਨ੍ਹਾਂ ਕਿਹਾ ਕਿ ਮੈਂ 2017 ਤੋਂ ਸ਼ਿਵ ਸੈਨਾ ਨਾਲ ਜੁੜਿਆ ਹਾਂ ਅਤੇ ਮੈਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਇਨਾਂ ਹੀ ਨਹੀਂ ਮੇਰੇ ’ਤੇ ਵੀ ਦੋ ਵਾਰ ਫ਼ਾਈਰਿੰਗ ਹੋਈ ਹੈ ਪਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ’ਚ ਸੁੱਤਾ ਹੈ।