ਅਧਿਕਾਰੀਆਂ ਨੇ ਦੱਸਿਆ ਕਿ ਫਾਤਿਮਾ ਵ੍ਹਾਈਟਫੀਲਡ ਟ੍ਰੈਫਿਕ ਪੁਲਿਸ ਸੀਮਾ ਦੇ ਕਨਮੰਗਲਾ ਰੋਡ ਉਤੇ ਦੁਪਹਿਰ ਕਰੀਬ 2 ਵਜੇ ਕਰੇਨ ਦੇ ਅਗਲੇ ਪਹੀਏ ਹੇਠ ਆ ਗਈ। ਹਾਦਸੇ ਦੀ ਇਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਕਰਨਾਟਕ ਦੇ ਬੈਂਗਲੁਰੂ ਤੋਂ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਵ੍ਹਾਈਟਫੀਲਡ ਇਲਾਕੇ ‘ਚ ਸੜਕ ਉਤੇ ਜਾ ਰਹੀ ਇਕ ਲੜਕੀ ਨੂੰ ਪਿੱਛੇ ਤੋਂ ਆ ਰਹੀ ਕਰੇਨ ਨੇ ਕੁਚਲ ਦਿੱਤਾ।

19 ਸਾਲਾ ਨੂਰ ਫਾਤਿਮਾ ਕਥਿਤ ਤੌਰ ‘ਤੇ ਕਾਲਜ ਤੋਂ ਘਰ ਵਾਪਸ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਇਕ ਨਿੱਜੀ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਕਰੇਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਫਾਤਿਮਾ ਵ੍ਹਾਈਟਫੀਲਡ ਟ੍ਰੈਫਿਕ ਪੁਲਿਸ ਸੀਮਾ ਦੇ ਕਨਮੰਗਲਾ ਰੋਡ ਉਤੇ ਦੁਪਹਿਰ ਕਰੀਬ 2 ਵਜੇ ਕਰੇਨ ਦੇ ਅਗਲੇ ਪਹੀਏ ਹੇਠ ਆ ਗਈ। ਹਾਦਸੇ ਦੀ ਇਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਫੁਟੇਜ ‘ਚ ਦੁਪਹਿਰ 1 ਵਜੇ ਦੇ ਕਰੀਬ ਲੜਕੀ ਸੜਕ ਦੇ ਖੱਬੇ ਪਾਸੇ ਜਾਂਦੀ ਦਿਖਾਈ ਦੇ ਰਹੀ ਹੈ। ਇਸੇ ਸੜਕ ‘ਤੇ ਇਕ ਤੇਜ਼ ਰਫਤਾਰ ਕਰੇਨ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਹ ਹੇਠਾਂ ਆ ਗਈ।