#Rajasthan: Teacher undergoes gender change surgery to marry student | ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ

राजस्थान : प्यार के लिए महिला टीचर ने कराया जेंडर चेंज, फिर अपनी स्टूडेंट से की शादी #rajasthan

ਭਰਤਪੁਰ– ਕਹਿੰਦੇ ਹਨ ਕਿ ਪਿਆਰ ਵਿਚ ਸਭ ਕੁਝ ਜਾਇਜ਼ ਹੈ। ਸ਼ਾਇਦ ਇਸੇ ਕਾਰਨ ਰਾਜਸਥਾਨ ਦੀ ਇਕ ਔਰਤ ਨੇ ਆਪਣੇ ਪਿਆਰ ਦੇ ਪਰਵਾਨ ਚੜ੍ਹਾਉਣ ਖਾਤਿਰ ਆਪਣਾ ਲਿੰਗ ਬਦਲ ਕੇ ਵਿਆਹ ਕਰਵਾਇਆ। ਅਧਿਆਪਕਾ ਮੀਰਾ ਨੂੰ ਆਪਣੇ ਹੀ ਸਕੂਲ ਦੀ ਵਿਦਿਆਰਥਣ ਕਲਪਨਾ ਨਾਲ ਪਿਆਰ ਹੋ ਗਿਆ। ਪਿਆਰ ਇੰਨਾ ਪਰਵਾਨ ਚੜ੍ਹਿਆ ਕਿ ਅਧਿਆਪਕਾ ਆਪਣਾ ਲਿੰਗ ਬਦਲ ਕੇ ਮੁੰਡਾ ਬਣ ਗਈ। ਉਸਨੇ ਕਲਪਨਾ ਨਾਲ 2 ਦਿਨ ਪਹਿਲਾਂ ਵਿਆਹ ਰਚਾ ਲਿਆ। ਵਿਆਹ ਕਰਨ ਤੋਂ ਬਾਅਦ ਦੋਨੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉਥੇ ਦੋਨਾਂ ਦੇ ਵਿਆਹ ਨਾਲ ਦੋਨਾਂ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ।

ਲਿੰਗ ਬਦਲਕੇ ਮੀਰਾ ਤੋਂ ਆਰਵ ਬਣੇ ਲਾੜੇ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ’ਚ ਅਧਿਆਪਕ ਹੈ। ਇਸੇ ਪਿੰਡ ਦੀ ਵਿਦਿਆਰਥਣ ਕਲਪਨਾ ਖੇਡਣ ਵਿਚ ਬਹੁਤ ਚੰਗੀ ਹੈ। ਉਨ੍ਹਾਂ ਦੋਨਾਂ ਦਰਮਿਆਨ ਪਿਆਰ ਹੋ ਗਿਆ ਸੀ। ਉਸਨੇ ਕਿਹਾ ਕਿ ਉਹ ਕੁੜੀ ਦੇ ਰੂਪ ਵਿਚ ਪੈਦਾ ਹੋਈ ਪਰ ਉਸਨੂੰ ਲਗਦਾ ਸੀ ਕਿ ਉਹ ਕੁੜੀ ਨਾ ਹੋ ਕੇ ਮੁੰਡਾ ਹੈ ਇਸ ਲਈ ਉਸਨੇ ਆਪਣਾ ਲਿੰਗ ਬਦਲ ਲਿਆ ਅਤੇ ਆਪਣੀ ਵਿਦਿਆਰਥਣ ਨਾਲ ਵਿਆਹ ਕਰਵਾ ਲਿਆ। ਲਾੜੀ ਕਲਪਨਾ ਨੇ ਕਿਹਾ ਕਿ ਅਸੀਂ ਦੋਨਾਂ ਵਿਚਾਲੇ ਪਿਆਰ ਸੀ ਇਸ ਲਈ ਅਸੀਂ ਦੋਨਾਂ ਨੇ ਵਿਆਹ ਕਰਵਾ ਲਿਆ। ਇਹ ਮਾਮਲਾ ਡੀਗ ਤਹਿਸੀਲ ਦਾ ਹੈ।