ਨੋਇਡਾ ਵਿਚ ਇਕ ਸਿਰਫਿਰੇ ਆਸ਼ਿਕ ਨੇ ਮੰਗਲਵਾਰ ਨੂੰ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੋਸਤੀ ਤੋਂ ਇਨਕਾਰ ਕਰਨ ‘ਤੇ ਨੌਜਵਾਨ ਹੁਸ਼ਿਆਰਪੁਰ ਬਾਜ਼ਾਰ ਦੀ ਸ਼ਰਮਾ ਮਾਰਕੀਟ ਤੋਂ 22 ਸਾਲਾ ਕੁੜੀ ਨੂੰ ਤੀਜੀ ਮੰਜ਼ਿਲ ਤੋਂ ਧੱਕਾ ਦੇ ਕੇ ਉਸ ਦੀ ਲਾਸ਼ ਨੂੰ ਲੈ ਕੇ ਫਰਾਰ ਹੋ ਗਿਆ। ਦੋਸ਼ੀ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਜਾਣਕਾਰੀ ਮੁਤਾਬਕ ਸੈਕਟਰ-49 ਥਾਣਾ ਖੇਤਰ ਦੇ ਹੁਸ਼ਿਆਰਪੁਰ ਪਿੰਡ ਦੀ 22 ਸਾਲਾ ਕੁੜੀ ਸ਼ੀਤਲ ਹੁਸ਼ਿਆਰਪੁਰ ਦੀ ਸ਼ਰਮਾ ਮਾਰਕੀਟ ਵਿਚ ਇਕ ਇੰਸ਼ੋਰੈਂਸ ਕੰਪਨੀ ਵਿਚ ਕੰਮ ਕਰਦੀ ਸੀ। ਗੌਰਵ ਨਾਂ ਦੇ ਨੌਜਵਾਨ ਨਾਲ ਉਸ ਦੀ ਬਹਿਸ ਹੋਈ। ਇਸ ਦੇ ਬਾਅਦ ਗੌਰਵ ਨੇ ਲੜਕੀ ਨੂੰ ਧੱਕਾ ਦੇ ਦਿੱਤਾ ਤੇ ਬਾਅਦ ਵਿਚ ਉਹ ਹੇਠਾਂ ਆਇਆ ਤੇ ਖੁਦ ਨੂੰ ਕੁੜੀ ਦਾ ਭਰਾ ਦੱਸਦੇ ਹੋਏ ਉਸ ਨੂੰ ਹਸਪਤਾਲ ਲੈ ਜਾਣ ਦੀ ਗੱਲ ਕਹਿੰਦੇ ਹੋਏ ਉਥੋਂ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁੜੀ ਦਾ ਗੌਰਵ ਨਾਂ ਦਾ ਕੋਈ ਭਰਾ ਨਹੀਂ ਹੈ। ਇਸ ਦੇ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਤੇ ਮੇਰਠ ਵਿਚ ਕੰਕਰਖੇੜਾ ਕੋਲ ਐਂਬੂਲੈਂਸ ਵਿਚ ਸ਼ੀਤਲ ਦੀ ਲਾਸ਼ ਹੇਠ ਉਸ ਨੂੰ ਫੜ ਲਿਆ।

ਪੁਲਿਸ ਮੁਤਾਬਕ ਮੁਲਜ਼ਮਾਂ ਨੇ ਬਿਜਨੌਰ ਵਿੱਚ ਲਾਸ਼ ਨੂੰ ਸਾੜਨ ਦੀ ਯੋਜਨਾ ਬਣਾਈ ਸੀ। ਲੜਕੀ ਨੇ 29 ਸਤੰਬਰ ਨੂੰ ਸੈਕਟਰ-49 ਥਾਣੇ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਸੀ। ਇਸੇ ਆਧਾਰ ’ਤੇ ਪੁਲਿਸ ਨੇ ਗੌਰਵ ਨੂੰ ਜੇਲ੍ਹ ਵੀ ਭੇਜ ਦਿੱਤਾ ਸੀ। ਉਸ ਨੇ ਇਹ ਵਾਰਦਾਤ ਜੇਲ੍ਹ ਤੋਂ ਵਾਪਸ ਆ ਕੇ ਕੀਤੀ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਲੜਕੀ ਨਾਲ ਵਿਆਹ ਕੀਤਾ ਸੀ।