RohitSharma Crying T20WC: ਹਾਰ ਤੋਂ ਬਾਅਦ ਭਾਵੁਕ ਹੋਏ ਰੋਹਿਤ ਸ਼ਰਮਾ, ਨਿਕਲੇ ਹੰਝੂ, ਕੋਹਲੀ ਵੀ ਨਜ਼ਰ ਆਏ ਨਿਰਾਸ਼ #ENGvsIND #ViratKohli #KLRahul #IndianCricketTeam #RohitSharma

ਭਾਰਤ ਨੂੰ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੈਚ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਭਾਵੁਕ ਹੋ ਗਏ।


ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ ਟੀਮ ਇੰਡੀਆ ਦੇ ਖਿਡਾਰੀ ਇੰਗਲੈਂਡ ਟੀਮ ਨਾਲ ਆਪਣੇ ਡਗਆਊਟ ‘ਚ ਪਹੁੰਚੇ ਤਾਂ ਰੋਹਿਤ ਸ਼ਰਮਾ ਭਾਵੁਕ ਹੋ ਗਏ। ਕਾਫੀ ਸਮਾਂ ਰੋਹਿਤ ਸ਼ਰਮਾ ਰਾਹੁਲ ਦ੍ਰਾਵਿੜ ਨਾਲ ਗੱਲਬਾਤ ਕਰਦੇ ਨਜ਼ਰ ਆਏ। ਦੋਵਾਂ ਨੇ ਕੁਝ ਦੇਰ ਤੱਕ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਰੋਹਿਤ ਸ਼ਰਮਾ ਭਾਵੁਕ ਹੋ ਗਏ, ਜਿੱਥੇ ਕੋਚ ਰਾਹੁਲ ਦ੍ਰਾਵਿੜ ਉਨ੍ਹਾਂ ਨੂੰ ਸੰਭਾਲਦੇ ਹੋਏ ਨਜ਼ਰ ਆਏ।

ਇਸ ਦੇ ਨਾਲ ਹੀ ਇਸ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵੀ ਮੈਦਾਨ ‘ਚ ਨਿਰਾਸ਼ ਨਜ਼ਰ ਆਏ। ਵਿਰਾਟ ਕੋਹਲੀ 10 ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਮੈਦਾਨ ‘ਚ ਨਿਰਾਸ਼ ਦਿਖਾਈ ਦੇ ਰਹੇ ਸੀ, ਉਹ ਕੈਪ ਨਾਲ ਆਪਣਾ ਚਿਹਰਾ ਲੁਕਾ ਰਹੇ ਸੀ। ਝੁਕੇ ਮੋਢੇ ਦੱਸ ਰਹੇ ਸੀ ਕਿ ਕਿੰਗ ਕੋਹਲੀ ਇਸ ਹਾਰ ਤੋਂ ਕਿੰਨੇ ਨਿਰਾਸ਼ ਹਨ।


ਦੂਜੇ ਪਾਸੇ ਜੇਕਰ ਸੈਮੀਫਾਈਨਲ ‘ਚ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਨਿਰਾਸ਼ ਕੀਤਾ। ਕਪਤਾਨ ਰੋਹਿਤ ਸ਼ਰਮਾ 28 ਗੇਂਦਾਂ ਵਿੱਚ ਸਿਰਫ਼ 27 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਪਾਰੀ ਦੌਰਾਨ ਉਸ ਦਾ ਸਟ੍ਰਾਈਕ ਰੇਟ ਸਿਰਫ਼ 96.43 ਰਿਹਾ। ਜੋ ਕਿ ਕਾਫੀ ਨਿਰਾਸ਼ਾਜਨਕ ਹੈ।


ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੇ ਸਾਹਮਣੇ 169 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਜਵਾਬ ‘ਚ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਟੀਮ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਅਤੇ ਐਲੇਕਸ ਹੇਲਸ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ।


ਕਪਤਾਨ ਜੋਸ ਬਟਲਰ ਨੇ ਜਿੱਥੇ 80 ਦੌੜਾਂ ਦੀ ਅਜੇਤੂ ਪਾਰੀ ਖੇਡੀ ਉੱਥੇ ਹੀ ਐਲੇਕਸ ਹੇਲਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 86 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਭਾਰਤੀ ਖਿਡਾਰੀਆਂ ਦਾ ਲੱਕ ਤੋੜ ਦਿੱਤਾ।


In the match between India and England, the latter won the toss and opted to bowl first.

India posted 168/6 in 20 overs, owing to knocks of 63 and 50 by Hardik Pandya and Virat Kohli respectively.

However, the bowlers had no answers for the England onslaught, and Buttler and Hales propelled England to a comfortable win. England will now take on Pakistan in the final of the T20 World Cup at the Melbourne Cricket Ground (MCG) on Sunday.