ਪੰਜਾਬ ਅਤੇ ਕੈਨੇਡਾ, ਪੰਜਾਬੀਆਂ ਦੇ ਦੋ ਮੁੱਖ ਟਿਕਾਣੇ ਹਨ। ਕੈਨੇਡਾ ਦੇ ਸੁੱਖ-ਦੁੱਖ, ਖੁਸ਼ੀਆਂ, ਬਦਲੇ ਪੰਜਾਬ ‘ਚ ਅਤੇ ਪੰਜਾਬ ਦੇ ਸੁੱਖ-ਦੁੱਖ, ਖੁਸ਼ੀਆਂ, ਬਦਲੇ ਕੈਨੇਡਾ ‘ਚ ਮਾਣੇ ਅਤੇ ਲਏ ਜਾਂਦੇ ਹਨ।

ਸਰੀ ਦੇ ਇੱਕ ਘਰ ‘ਤੇ ਰਾਤ ਚੱਲੀਆਂ ਗੋਲੀਆਂ ਪੰਜਾਬੀ ਗਾਇਕ ਕਰਨ ਔਜਲਾ ਨੂੰ ਮੁੱਖ ਰੱਖ ਕੇ ਮਾਰੀਆਂ ਗਈਆਂ ਹਨ, ਇੱਕ ਵੀਡੀਓ ‘ਚ ਜ਼ੁੰਮੇਵਾਰੀ ਹੈਰੀ ਚੱਠਾ ਗਰੁੱਪ ਲੈ ਰਿਹਾ।


ਘਰ ਦੇ ਮਾਲਕ ਮੁਤਾਬਕ ਕਰਨ ਔਜਲਾ ਦਾ ਦੋਸਤ ਇੱਥੇ ਰਿਹਾ ਕਰਦਾ ਸੀ, ਪਰ 5 ਮਹੀਨੇ ਪਹਿਲਾਂ ਉਨ੍ਹਾਂ ਇਹ ਘਰ ਖਰੀਦ ਲਿਆ ਸੀ, ਜਿਸ ਬਾਰੇ ਸ਼ਾਇਦ ਹਮਲਾਵਰ ਅਨਜਾਣ ਸਨ। ਪੁਲਿਸ ਵੀ ਇਹੀ ਕਹਿ ਰਹੀ ਹੈ ਕਿ ਗੋਲ਼ੀਆਂ ਪੁਰਾਣੇ ਮਾਲਕ ਕਾਰਨ ਵੱਜੀਆਂ ਜਾਪਦੀਆਂ ਹਨ।

ਕਰਨ ਔਜਲਾ ਨਾਲ ਸਬੰਧਤ ਘਰਾਂ ‘ਤੇ ਸਰੀ ਇਲਾਕੇ ‘ਚ ਗੋਲ਼ੀਆਂ ਚੱਲਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਸ਼ੁਕਰ ਹੈ ਕਿ ਅਣਭੋਲ ਟੱਬਰ ਬਚ ਗਿਆ, ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਘਰ ਅਤੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਛਾਨਣੀ ਕਰ ਦਿੱਤੀਆਂ।
ਗਾਣਿਆਂ ਵਿਚਲੀ ਹਿੰ ਸਾ ਬਾਹਰ ਆਉਣ ਲੱਗੀ ਹੈ।