ਬਿਰਯਾਨੀ ਨੂੰ ਲੈ ਕੇ ਹੋਏ ਝਗੜੇ ‘ਚ 74 ਸਾਲਾ ਵਿਅਕਤੀ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਪਤੀ ਵੱਲੋਂ ਅੱਗ ਲਗਾਉਣ ਤੋਂ ਬਾਅਦ ਪਤਨੀ ਨੇ ਪਤੀ ਨੂੰ ਗਲੇ ਲਗਾ ਲਿਆ, ਜਿਸ ਕਾਰਨ ਪਤੀ ਵੀ ਅੱਗ ਦੀ ਲਪੇਟ ‘ਚ ਆ ਗਿਆ।

ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਿਰਯਾਨੀ ਨੂੰ ਲੈ ਕੇ ਹੋਏ ਝਗੜੇ ‘ਚ 74 ਸਾਲਾ ਵਿਅਕਤੀ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਪਤੀ ਵੱਲੋਂ ਅੱਗ ਲਗਾਉਣ ਤੋਂ ਬਾਅਦ ਪਤਨੀ ਨੇ ਪਤੀ ਨੂੰ ਗਲੇ ਲਗਾ ਲਿਆ, ਜਿਸ ਕਾਰਨ ਪਤੀ ਵੀ ਅੱਗ ਦੀ ਲਪੇਟ ‘ਚ ਆ ਗਿਆ। ਇਸ ਘਟਨਾ ‘ਚ ਦੋਵੇਂ ਝੁਲਸ ਗਏ। ਇਸ ਤੋਂ ਬਾਅਦ ਦੋਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਦੋਵਾਂ ਪਤੀ-ਪਤਨੀ ਦੀ ਮੌਤ ਹੋ ਗਈ।

ਘਟਨਾ ਚੇਨਈ ਦੇ ਅਯਾਨਾਵਰਮ ਦੀ ਹੈ। ਇੱਥੇ ਸੇਵਾਮੁਕਤ ਰੇਲਵੇ ਕਰਮਚਾਰੀ ਕਰੁਣਾਕਰਨ ਅਤੇ ਉਸ ਦੀ ਪਤਨੀ ਪਦਮਾਵਤੀ ਟੈਗੋ ਨਗਰ ਵਿੱਚ ਰਹਿੰਦੇ ਸਨ। ਜੋੜੇ ਦੇ 4 ਬੱਚੇ ਹਨ। ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਗੁਆਂਢੀਆਂ ਨੇ ਜੋੜੇ ਦੇ ਘਰੋਂ ਚੀਕਾਂ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਆਪਣੇ ਘਰ ਵੱਲ ਭੱਜੇ। ਜਿੱਥੇ ਪਤੀ-ਪਤਨੀ ਬੇਹੋਸ਼ੀ ਦੀ ਹਾਲਤ ‘ਚ ਮਿਲੇ। ਗੁਆਂਢੀਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।

ਪੁਲਸ ਪਹਿਲਾਂ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਸੀ ਪਰ ਕਿਲਪੌਕ ਹਸਪਤਾਲ ‘ਚ ਮੌਤ ਤੋਂ ਪਹਿਲਾਂ ਪਦਮਾਵਤੀ ਨੇ ਜੋ ਕਾਰਨ ਦੱਸਿਆ ਸੀ, ਉਹ ਕਾਫੀ ਡਰਾਉਣਾ ਸੀ। ਪਦਮਾਵਤੀ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਰਾਤ ਕਰੀਬ 8 ਵਜੇ ਕਰੁਣਾਕਰਨ ਨੇ ਬਿਰਯਾਨੀ ਖਰੀਦੀ ਅਤੇ ਉਹ ਇਕੱਲੇ ਹੀ ਖਾਣ ਲੱਗਾ। ਇਸ ‘ਤੇ ਪਤਨੀ ਨੇ ਕਰੁਣਾਕਰਨ ਨੂੰ ਪੁੱਛਿਆ ਕਿ ਉਸ ਨੇ ਉਸ ਲਈ ਖਾਣਾ ਕਿਉਂ ਨਹੀਂ ਖਰੀਦਿਆ। ਪਦਮਾਵਤੀ ਨੇ ਬਿਰਯਾਨੀ ਦੇਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਗੁੱਸੇ ‘ਚ ਆ ਕੇ ਕਰੁਣਾਕਰਨ ਨੇ ਪਦਮਾਵਤੀ ‘ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਪਦਮਾਵਤੀ ਨੇ ਵੀ ਆਪਣੇ ਪਤੀ ਨੂੰ ਜੱਫੀ ਪਾ ਲਈ ਅਤੇ ਦੋਵੇਂ ਝੁਲਸ ਗਏ। ਅਯਾਨਾਵਰਮ ਪੁਲਿਸ ਨੇ ਪੂਰੇ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।