ਹੋਟਲ ‘ਚ ਰੋਹਿਤ ਸ਼ਰਮਾ ਨੇ ਕਰਤੀ ਮੇਰੀ ਬੇਇੱਜ਼ਤੀ, ਮੈਂ ਤਾਂ ਅਰਸ਼ਦੀਪ ਨੂੰ ਮਿਲਣਾ ਸੀ, ‘ਰੋਹਿਤ ਦੀ ਆਕੜ ਨੇ ਹਰਾ’ਤੀ ਇੰਡੀਆ’: ਗੈਰੀ ਸੰਧੂ
ਵੀਡੀਓ ‘ਚ ਗੈਰੀ ਸੰਧੂ ਕਹਿੰਦੇ ਦਿਖਾਈ ਦਿੰਦੇ ਹਨ ਕਿ, ‘ਇੰਡੀਆ ਕੱਲ੍ਹ ਵਰਲਡ ਕੱਪ ਤੋਂ ਬਾਹਰ ਹੋਗੀ ਜੀ, ਹੋਣੀ ਨੀਂ ਸੀ ਉਹੋ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ ਤਾਂ #GarrySandhu #PunjabiSinger #RohitSharma #Cricketer #IndiaTeam #ArshdeepSingh
ਬੀਤੇ ਦਿਨ ਭਾਰਤ ਬਨਾਮ ਇੰਗਲੈਂਡ ਟੀ20 ਵਰਲਡ ਕੱਪ ਮੈਚ ਹੋਇਆ ਜਿਸ ‘ਚ ਭਾਰਤ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਜਿਸ ਦੀ ਪੰਜਾਬੀ ਸਿੰਗਰ ਗੈਰੀ ਸੰਧੂ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਇੰਗਲੈਂਡ ਜਿੱਤੇਗਾ ਤੇ ਭਾਰਤ ਹਾਰੇਗਾ।
ਦੱਸਣਯੋਗ ਹੈ ਕਿ ਮੈਚ ਤੋਂ ਬਾਅਦ ਭਾਰਤ ਦੇ ਹਾਰਨ ਤੋਂ ਬਾਅਦ ਗੈਰੀ ਸੰਧੂ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਇੱਕ ਵਾਕਿਆ ਸਾਂਝਾ ਕੀਤਾ।ਉਨਾਂ੍ਹ ਦੱਸਿਆ ਕਿ ਭਾਰਤ ਕਿਉਂ ਹਾਰਿਆ।
ਵੀਡੀਓ ‘ਚ ਗੈਰੀ ਸੰਧੂ ਕਹਿੰਦੇ ਦਿਖਾਈ ਦਿੰਦੇ ਹਨ ਕਿ, ‘ਇੰਡੀਆ ਕੱਲ੍ਹ ਵਰਲਡ ਕੱਪ ਤੋਂ ਬਾਹਰ ਹੋਗੀ ਜੀ, ਹੋਣੀ ਨੀਂ ਸੀ ਉਹੋ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ ਤਾਂ, ਗੈਰੀ ਸੰਧੂ ਦੱਸਦੇ ਹਨ ਕਿ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਸੀ ਤੇ ਉੱਥੇ ਕੋਈ ਸਕਿਉਰਿਟੀ ਕੋਈ ਕੁਝ ਨੀਂ ਮੈਂ ਸਿੱਧਾ ਬਾਈ ਵੱਲ ਨੂੰ ਗਿਆ ਤੇ ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ, ਪਰ ਮੇਰੀ ਸਾਸਰੀ ਕਾਲ ਉਹਨੇ ਕਿਤੇ ਦੇਖੀ ਨੀਂ, ਇੱਕ ਵਾਰੀ ਮੇਰੇ ਵੱਲ ਦੇਖਿਆ ਸ਼ਾਇਦ ਉਹਨੂੰ ਮੇਰੀ ਸਾਸਰੀਕਾਲ ਨੀਂ ਚੰਗੀ ਲੱਗੀ!ਜਿੰਨੇ ਵੀ ਲੋਕ ਮੇਰੀ ਸਨੈਪ ਚੈਟ ਦੇਖਦੇ ਆ ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ ਕਿੰਨੇ ਜਤਾਇਆ ਦਾਸ ਨੇ, ਵੀਡੀਓ ‘ਚ ਗੈਰੀ ਸੰਧੂ ਨੇ ਦੱਸਿਆ ਕਿ ਇਨਸਾਈਡ ਮੈਂ ਵੇਟ ਕਰ ਰਿਹਾ ਸੀ ਅਰਸ਼ਦੀਪ ਦੀ ਕਿਉਂਕਿ ਮੈਨੂੰ ਸੁਨੇਹਾ ਆਇਆ ਸੀ ਕਿ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ, ਗੈਰੀ ਸੰਧੂ ਨੇ ਦੱਸਿਆ ਕਿ ਅਸੀਂ ਸੇਮ ਹੋਟਲ ‘ਚ ਠਹਿਰੇ ਸੀ ਟੀਮ ਇੰਡੀਆ ਜਿਸ ਹੋਟਲ ਠਹਿਰੀ ਸੀ ਅਸੀਂ ਵੀ ਉਥੇ ਹੀ ਠਹਿਰੇ ਸੀ ਉਨਾਂ੍ਹ ਦੱਸਿਆ ਕਿ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀ ਰੋਹਿਤ ਸ਼ਰਮਾ ਬਾਹਰ ਨੂੰ ਆ ਰਹੇ ਸੀ।
ਦੱਸ ਦੇਈਏ ਕਿ ਇੰਗਲੈਂਡ ਤੇ ਇੰਡੀਆ ਦੇ ਮੈਚ ਤੋਂ ਇੱਕ ਦਿਨ ਪਹਿਲਾਂ ਗੈਰੀ ਸੰਧੂ ਨੇ ਇਕ ਵੀਡੀਓ ‘ਚ ਕਿਹਾ ਸੀ ਕਿ ਇੰਡੀਆ ਇੰਗਲੈਂਡ ਤੋਂ ਹਾਰ ਜਾਏਗੀ।ਗੈਰੀ ਸੰਧੂ ਵੀਡੀਓ ‘ਚ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਆਪਾਂ ਇੰਗਲੈਂਡ ਨੂੰ ਮਾੜਾ ਨਹੀਂ ਕਹਿਣਾ, ਕਿਉਂਕਿ ਆਪਾਂ ਇੰਗਲੈਂਡ ਰਹਿਣੇ।ਦੱਸ ਦੇਈਏ ਕਿ ਅਜਿਹਾ ਹੀ ਹੋਇਆ ਗੈਰੀ ਸੰਧੂ ਦੀ ਮੈਚ ਨੂੰ ਲੈ ਕੇ ਕੀਤੀ ਹੋਈ ਭਵਿੱਖਬਾਣੀ ਸੱਚ ਨਿਕਲੀ ਇੰਡੀਆ ਨੂੰ ਇੰਗਲੈਂਡ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ।