12 ਦਿਨਾਂ ਤੋਂ ਲਗਾਤਾਰ ਗੋਲ-ਗੋਲ ਘੁੰਮ ਰਹੀਆਂ ਇਹ ਭੇਡਾਂ ਨੇ ਕੀਤਾ ਸਭ ਨੂੰ ਹੈਰਾਨ, ਵਿਗਿਆਨੀ ਵੀ ਪਏ ਭੰਬਲਭੂਸੇ ‘ਚ (ਵੀਡੀਓ)
ਹਰ ਜੀਵ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ, ਇਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੁੰਦੀ ਹੈ। ਜੋ ਇਨ੍ਹਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਪਰ ਕਈ ਵਾਰ ਕੁਝ ਹੈਰਾਨ ਕਰਨ ਵਾਲਿਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਬਾਰੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ।

ਹਰ ਜੀਵ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ, ਇਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੁੰਦੀ ਹੈ। ਜੋ ਇਨ੍ਹਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਪਰ ਕਈ ਵਾਰ ਕੁਝ ਹੈਰਾਨ ਕਰਨ ਵਾਲਿਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਬਾਰੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਜਿਸ ‘ਚ ਪਿਛਲੇ ਕਈ ਦਿਨਾਂ ਤੋਂ ਕਿਸੇ ਅਣਜਾਣ ਕਾਰਨਾਂ ਇਹ ਭੇਡਾਂ ਲਗਾਤਾਰ ਘੁੰਮ ਰਹੀਆਂ ਹਨ। ਉਨ੍ਹਾਂ ਦੇ ਇਸ ਰਹੱਸ ਨੂੰ ਅੱਜੇ ਤੱਕ ਕੋਈ ਸੁਲਝਾ ਨਹੀਂ ਜਾ ਸਕਿਆ।

ਦੱਸ ਦਈਏ ਕਿ ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ‘ਚ ਪਿਛਲੇ 12 ਦਿਨਾਂ ਤੋਂ ਗੋਲ-ਗੋਲ ਘੁੰਮਦੀਆਂ ਭੇਡਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਭੇਡਾਂ ਹਮੇਸ਼ਾ ਸਿੱਧੀਆਂ ਤੁਰਦਿਆਂ ਹਨ, ਉਹ ਅਚਾਨਕ ਇੱਕ ਚੱਕਰ ‘ਚ ਘੁੰਮਣ ਲੱਗ ਜਾਣ ਤਾਂ ਇਹ ਇੱਕ ਰਹੱਸ ਵਾਂਗ ਲੱਗਣ ਲੱਗ ਜਾਂਦਾ ਹੈ। ਕਿਉਂਕਿ 12 ਦਿਨਾਂ ਤੋਂ ਭੇਡਾਂ ਦਾ ਝੁੰਡ ਬਗੈਰ ਕੁਝ ਖਾਧੇ-ਪੀਤੇ ਇਸੇ ਤਰ੍ਹਾਂ ਚੱਲ ਰਿਹਾ ਹੈ।

ਚੀਨ ਤੋਂ ਸਾਹਮਣੇ ਆਈ ਭੇਡਾਂ ਦੀ ਅਜੀਬੋ-ਗਰੀਬ ਵੀਡੀਓ ਲੋਕਾਂ ਨੂੰ ਹੈਰਾਨ ਕਰ ਰਹੀ ਹੈ।ਕਈ ਦਿਨਾਂ ਤੋਂ ਲੋਕ ਘੁੰਮ ਰਹੀਆਂ ਭੇਡਾਂ ਦੇ ਪਿੱਛੇ ਦਾ ਰਾਜ਼ ਜਾਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ, ਪਰ ਹੁਣ ਤੱਕ ਵਿਗਿਆਨੀ ਵੀ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੇ। ਇੱਕ ਟਵਿਟਰ ਅਕਾਊਂਟ ‘ਤੇ ਸ਼ੇਅਰ ਹੋਈ ਇਹ ਵੀਡੀਓ ਜਿਸਦਾ ਕੈਪਸ਼ਨ ਹੈ – The Great Sheep Mystery! ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ‘ਚ ਸੈਂਕੜੇ ਭੇਡਾਂ 10 ਦਿਨਾਂ ਤੋਂ ਵੱਧ ਇੱਕ ਚੱਕਰ ਵਿੱਚ ਚੱਲ ਰਹੀਆਂ ਹਨ।

ਇਨ੍ਹਾਂ ਭੇਡਾਂ ਦੇ ਮਾਲਕ ਵੀ ਇਨ੍ਹਾਂ ਦੇ ਇਸ ਨਵੇਂ ਕਾਰਨਾਮੇ ਤੋਂ ਕਾਫੀ ਪਰੇਸ਼ਾਨ ਹੈ। ਇਹ ਭੇਡਾਂ ਲਗਾਤਾਰ 12 ਦਿਨਾਂ ਤੋਂ ਘੁੰਮ ਰਹੀਆਂ ਨੇ ਅਤੇ ਇਸ ਦੌਰਾਨ ਨਾ ਤਾਂ ਇਨ੍ਹਾਂ ਨੇ ਕੁਝ ਖਾਧਾ ਅਤੇ ਨਾ ਹੀ ਪੀਤਾ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭੇਡਾਂ ਪੂਰੀ ਤਰ੍ਹਾਂ ਸਿਹਤਮੰਦ ਦਿਖਾਈ ਦੇ ਰਹੀਆਂ ਹਨ।


ਕੁਝ ਵਿਗਿਆਨੀਆਂ ਮੁਤਾਬਕ, ਜਾਨਵਰਾਂ ਵਿੱਚ ਲਿਸਟੀਰੀਓਸਿਸ ਨਾਮਕ ਇੱਕ ਬੈਕਟੀਰੀਆ ਜਾਨਵਰਾਂ ਦੇ ਵਿਵਹਾਰ ਵਿੱਚ ਅਜਿਹੀ ਤਬਦੀਲੀ ਦਾ ਕਾਰਨ ਬਣਦਾ ਹੈ। ਕੁਝ ਦਿਨਾਂ ਤੱਕ ਉਨ੍ਹਾਂ ਦੀਆਂ ਹਰਕਤਾਂ ਦੇਖੀਆਂ ਗਈਆਂ ਪਰ ਜਦੋਂ ਉਨ੍ਹਾਂ ‘ਚ ਕੋਈ ਬਦਲਾਅ ਨਾ ਆਇਆ ਤਾਂ ਮਾਮਲਾ ਸੁਰਖੀਆਂ ‘ਚ ਆਉਣ ਲਗਿਆ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਅਤੇ ਸ਼ੇਅਰ ਕੀਤੀ ਵੀਡੀਓ ਨੂੰ 6 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।