CAT trailer: Randeep Hooda turns into police informant to bust a #drugnexus in Punjab

Actor Randeep Hooda is all set to star as a police informant in Netflix’s upcoming crime thriller CAT. Directed by Balwinder Singh Janjua, the trailer of the film released on Friday. It promises an action-packed tale that is set in Punjab and focuses on a brother’s love and espionage.

ਬਾਲੀਵੁੱਡ Actor ਰਣਦੀਪ ਹੁੱਡਾ ਵੈੱਬ ਸੀਰੀਜ਼ CAT ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਰਣਦੀਪ ਦੀ ਵੈੱਬ ਸੀਰੀਜ਼ ‘ਕੈਟ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਇਸ ਸੀਰੀਜ਼ ‘ਚ ਰਣਦੀਪ ਪੰਜਾਬ ‘ਚ ਨਸ਼ਾ ਤਸਕਰੀ ‘ਚ ਫਸੇ ਆਪਣੇ ਭਰਾ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ‘ਕੈਟ’ ਮਸ਼ਹੂਰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਵੈਬ ਸੀਰੀਜ਼ ‘ਚ ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਪੇਸ਼ ਕੀਤਾ ਗਿਆ ਹੈ।

ਰਣਦੀਪ ਹੁੱਡਾ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰੀ ਬਣਾ ਕੇ ਰੱਖੇ ਹੋਏ ਸੀ। ਅਜਿਹੇ ‘ਚ ਹੁਣ ਰਣਦੀਪ ਵੈੱਬ ਸੀਰੀਜ਼ ‘ਕੈਟ’ ਰਾਹੀਂ ਵਾਪਸੀ ਕਰਨ ਲਈ ਤਿਆਰ ਹਨ।

ਸ਼ੁੱਕਰਵਾਰ ਨੂੰ, OTT ਪਲੇਟਫਾਰਮ Netflix ਨੇ ਆਪਣੇ ਅਧਿਕਾਰਤ YouTube ਚੈਨਲ ‘ਤੇ ‘ਕੈਟ’ ਦਾ ਨਵੀਨਤਮ ਟ੍ਰੇਲਰ ਰਿਲੀਜ਼ ਕੀਤਾ ਹੈ।

1 ਮਿੰਟ 40 ਸੈਕਿੰਡ ਦੇ ਕੈਟ ਦੇ ਇਸ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਰਣਦੀਪ ਹੁੱਡਾ ਦੀ ਇਸ ਸੀਰੀਜ਼ ‘ਚ ਪੰਜਾਬ ਦੀ ਡਰੱਗ ਤਸਕਰੀ ਦੀ ਕਹਾਣੀ ਦਿਖਾਈ ਗਈ ਹੈ।

ਰਣਦੀਪ ਹੁੱਡਾ ਦਾ ਛੋਟਾ ਭਰਾ ਇਸ ਨਸ਼ਾ ਤਸਕਰੀ ਵਿੱਚ ਫਸ ਜਾਂਦਾ ਹੈ ਅਤੇ ਪੁਲਿਸ ਦੀ ਗ੍ਰਿਫ਼ਤ ਵਿੱਚ ਪਹੁੰਚ ਜਾਂਦਾ ਹੈ।