ਸਰੀ, ਬ੍ਰਿਟਿਸ਼ ਕੋਲੰਬੀਆ : ਕੈਨੇਡਾ ਵਿਖੇ ਪੜਾਈ ਕਰਨ ਆਏ ਅੰਤਰ- ਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਸਿੰਘ ਖੋਸਾ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਅਰਸ਼ਦੀਪ ਸਿੰਘ ਖੋਸਾ ਦੀ ਉਮਰ 22 ਸਾਲ ਸੀ ਤੇ ਉਹ ਇੱਕ ਸਾਲ ਪਹਿਲਾ ਪੰਜਾਬ ਤੋ ਕੈਨੇਡਾ ਸਟੂਡੈਂਟ ਵੀਜ਼ੇ ਤੇ ਆਇਆ ਸੀ। ਅਰਸ਼ਦੀਪ ਸਿੰਘ ਖੋਸਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ ਜਿੱਥੇ ਲੰਘੇ ਵੀਰਵਾਰ 18 ਨਵੰਬਰ 2022 ਨੂੰ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ ਹੈ, ਮ੍ਰਿਤਕ ਨੌਜਵਾਨ ਪੰਜਾਬ ਦੇ ਫ਼ਿਰੋਜ਼ਪੁਰ ਜਿਲੇ ਦੇ ਪਿੰਡ ਕੋਟ ਕਰੋੜ ਕਲਾ ਦਾ ਮਾਪਿਆ ਦਾ ਇਕਲੌਤਾ ਪੁੱਤਰ ਸੀ ਜਿਸ ਦੇ ਪਿੱਛੇ ਮਾਤਾ ਪਿਤਾ ਪੰਜਾਬ ਵਿੱਚ ਹਨ। ਨੌਜਵਾਨ ਦੇ ਦੋਸਤਾ ਰਿਸ਼ਤੇਦਾਰਾ ਵੱਲੋ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਲਈ ਗੋਫੰਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਕੁਲਤਰਨ ਸਿੰਘ ਪਧਿਆਣਾ

ਕੈਨੇਡਾ ਸਰਕਾਰ ਨੇ ਐਕਸਪ੍ਰੈੱਸ ਐਂਟਰੀ ਚ 16 ਨਵੇਂ ਕਿੱਤਿਆ ਨੂੰ ਸ਼ਾਮਲ ਕੀਤਾ
ਔਟਵਾ , ਕੈਨੇਡਾ : ਕੈਨੇਡੀਅਨ ਸਰਕਾਰ ਨੇ ਦੇਸ਼ ਵਿੱਚ ਚੱਲ ਰਹੀ ਲੇਬਰ ਦੀ ਘਾਟ ਨੂੰ ਖ਼ਤਮ ਕਰਨ ਅਤੇ ਉਨਾਂ ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ ਜਿਹੜੇ ਅਰਥਚਾਰੇ ਦੀ ਮਦਦ ਲਈ ਆਪਣੇ ਨਾਲ ਹੁਨਰ ਦਾ ਪਿਟਾਰਾ ਵੀ ਲਿਆਉਣਗੇ।ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਵੱਲੋਂ ਨੈਸ਼ਨਲ ਓਕਿਊਪੇਸ਼ਨਲ ਕਲਾਸੀਫਿਕੇਸ਼ਨ (ਐਨਓਸੀ) 2021 ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਇਮੀਗ੍ਰੇਸ਼ਨ ਪ੍ਰੋਗਰਾਮ ਐਕਸਪ੍ਰੈੱਸ ਐਂਟਰੀ ਸਿਸਟਮ ਤਹਿਤ ਮੈਨੇਜ ਕੀਤੇ ਜਾਣਗੇ।ਐਨਓਸੀ ਦੀਆਂ ਨਵੀਆਂ ਵੰਨਗੀਆਂ ਦੀ ਵਰਤੋਂ ਕਰਨ ਨਾਲ ਕੈਨੇਡਾ ਨੂੰ ਹੈਲਥ ਕੇਅਰ, ਕੰਸਟ੍ਰਕਸ਼ਨ ਤੇ ਟਰਾਂਸਪੋਰਟੇਸ਼ਨ ਵਰਗੇ ਸੈਕਟਰਜ਼ ਲਈ ਗਲੋਬਲ ਟੇਲੈਂਟ ਹਾਸਲ ਹੋ ਸਕੇਗਾ।

ਐਕਸਪ੍ਰੈੱਸ ਐਂਟਰੀ ਵਿੱਚ 16 ਨਵੇਂ ਕਿੱਤੇ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਨਰਸ, ਲਾਂਗ ਟਰਮ ਕੇਅਰ ਵਰਕਰ, ਹਸਪਤਾਲ ਅਟੈਂਡੈਂਟਸ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਟੀਚਰ ਅਸਿਸਟੈਂਟਸ ਤੇ ਟਰਾਂਸਪੋਰਟ ਟਰੱਕ ਡਰਾਈਵਰ ਆਦਿ ਮੁੱਖ ਹਨ। ਐਨਓਸੀ ਸਿਸਟਮ ਦੀ ਵਰਤੋਂ ਕੈਨੇਡੀਅਨ ਲੇਬਰ ਮਾਰਕਿਟ ਵਿੱਚ ਹਰ ਕਿਸਮ ਦੀ ਜੌਬ ਤਲਾਸ਼ਣ ਤੇ ਉਸ ਦਾ ਟਰੈਕ ਰੱਖਣ ਲਈ ਕੀਤੀ ਜਾ ਸਕਦੀ ਹੈ। ਇਹ ਅਰਚਥਾਰੇ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਨਾਲ ਨਾਲ ਕੰਮ ਦੀ ਤਫਸੀਲ ਬਾਰੇ ਵੀ ਜਾਣਕਾਰੀ ਦਿੰਦਾ ਹੈ।