ਜਲੰਧਰ : ਮਹਾਨਗਰ ’ਚ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਸ ’ਚ ਇਕ ਨੌਜਵਾਨ ਦਾ ਕੁਝ ਕਾਰ ਸਵਾਰ ਲੜਕੀਆਂ ਨੇ ਅਗਵਾ ਕਰ ਉਸ ਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ, ਨੌਜਵਾਨ ਨੂੰ ਅਗਵਾ ਕਰਕੇ ਉਸ ਨਾਲ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਹਨ। ਘਟਨਾ ਜਲੰਧਰ-ਕਪੂਰਥਲਾ ਰੋਡ ’ਤੇ ਲੈਦਰ ਕੰਪਲੈਕਸ ਨੇੜੇ ਦੀ ਦੱਸੀ ਜਾ ਰਹੀ ਹੈ, ਜਿਥੇ ਇਕ ਨੌਜਵਾਨ ਨੂੰ ਕੁਝ ਕਾਰ ਸਵਾਰ ਲੜਕੀਆਂ ਨੇ ਅਗਵਾ ਕਰ ਲਿਆ ਅਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।

ਫੈਕਟਰੀ ’ਚ ਕੰਮ ਕਰਨ ਵਾਲੇ ਪੀੜਤ ਨੌਜਵਾਨ ਨੇ ਦੱਸਿਆ ਕਿ ਕਾਰ ’ਚ ਮੌਜੂਦ 4 ਲੜਕੀਆਂ ਨੇ ਉਸ ਤੋਂ ਪਤਾ ਪੁੱਛਿਆ ਅਤੇ ਜਦੋਂ ਉਹ ਪਤਾ ਦੱਸਣ ਲੱਗਾ ਤਾਂ ਇਸ ਦੌਰਾਨ ਉਸ ਨੂੰ ਜ਼ਬਰਦਸਤੀ ਕਾਰ ’ਚ ਬਿਠਾਇਆ ਤੇ ਬੇਹੋਸ਼ ਕਰ ਆਪਣੇ ਨਾਲ ਲੈ ਗਈਆਂ। ਬਾਅਦ ’ਚ ਉਸ ਦਾ ਸਰੀਰਕ ਸ਼ੋਸ਼ਣ ਕਰ ਛੱਡ ਦਿੱਤਾ। ਹਾਲਾਂਕਿ ਪੰਜਾਬ ਸਪੈੱਕਟ੍ਰਮ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਹੈ ਅਤੇ ਨਾ ਹੀ ਇਸ ਘਟਨਾ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਪੁਲਸ ਕੇਸ ਦਰਜ ਹੋਇਆ ਹੈ।