ਬਰੈਂਮਪਟਨ ਦੇ ਸ਼ੈਰਡਨ ਕਾਲਜ ਦੇ 20 ਸਾਲਾਂ ਅੰਤਰਰਾਸ਼ਟਰੀ ਵਿਦਿਆਰਥੀ ਕਾਰਤਿਕ ਸੈਣੀ ਦੀ ਟੋਰਾਂਟੋ ‘ਚ ਸਾਈਕਲ ਚਲਾਉਂਦੇ ਹੋਏ ਟਰੱਕ ਨਾਲ ਟੱਕਰ ਹੋਣ ਕਾਰਨ ਹੋਈ ਮੌਤ।

ਟਰਾਂਟੋ,ਉਨਟਾਰੀਓ: ਟਰਾਂਟੋ ਵਿਖੇ ਸੜਕ ਹਾਦਸੇ ਦੌਰਾਨ ਭਾਰਤ ਤੋਂ ਆਏ ਅੰਤਰ- ਰਾਸ਼ਟਰੀ ਵਿਦਿਆਰਥੀ 20 ਸਾਲਾਂ ਕਾਰਤਿਕ ਸੈਣੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕਾਰਤਿਕ ਸੈਣੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋ ਕੈਨੇਡਾ ਆਇਆ ਸੀ ਅਤੇ ਬੁਧਵਾਰ ਨੂੰ ਸਵੇਰੇ ਸਾਇਕਲ ਚਲਾਉਂਦੇ ਸਮੇਂ ਪਿੱਕ-ਅਪ ਟਰੱਕ ਨਾਲ ਟੱਕਰ ਦੌਰਾਨ ਓਸਦੀ ਦੀ ਮੌਤ ਹੋ ਗਈ ਹੈ। ਕਾਰਤਿਕ ਸੈਣੀ ਇੰਡੀਆ ਤੋਂ ਕਰਨਾਲ ਦਾ ਰਹਿਣ ਵਾਲਾ ਸੀ ਤੇ 2021 ਵਿੱਚ ਕੈਨੇਡਾ ਪੜਾਈ ਲਈ ਆਇਆ ਸੀ।

ਨੌਜਵਾਨ ਕਾਰਤਿਕ ਸੈਣੀ ਉਨਟਾਰੀਓ ਦੇ ਸ਼ੈਰੀਡਨ ਕਾਲਜ਼ ਦਾ ਵਿਦਿਆਰਥੀ ਸੀ। ਇਹ ਘਟਨਾ ਬੁਧਵਾਰ ਨੂੰ ਸਵੇਰੇ 4:30 ਵੱਜੇ ਟਰਾਂਟੋ ਵਿਖੇ ਵਾਪਰੀ ਹੈ। ਦੱਸਣਯੋਗ ਹੈ ਕਿ ਸੜਕ ਦੁਰਘਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ , ਅੱਜ ਸ਼ੁੱਕਰਵਾਰ ਵਾਲੇ ਦਿਨ ਬਰੈਂਪਟਨ ਵਿਖੇ ਵੀ ਤੜਕੇ ਸੜਕ ਪਾਰ ਕਰਨ ਦੌਰਾਨ ਇੱਕ ਔਰਤ ਦੀ ਗੱਡੀ ਨਾਲ ਟੱਕਰ ਦੌਰਾਨ ਮੌਤ ਹੋਈ ਹੈ ਅਤੇ ਇੱਕ ਜਣਾ ਸਖ਼ਤ ਜ਼ਖਮੀ ਹੋਇਆ ਹੈ।

ਕੁਲਤਰਨ ਸਿੰਘ ਪਧਿਆਣਾ