Kabaddi player dies mysteriously ਤਰਨਤਾਰਨ – ਇੱਥੋਂ ਦੇ ਪਿੰਡ ਜੋੜਾ ਦੀ ਵਸਨੀਕ ਤੇ ਕੌਮੀ ਪੱਧਰ ਦੀ ਕਬੱਡੀ ਖਿਡਾਰਨ ਵੀਰਪਾਲ ਨੇ ਕੋਈ ਜ਼ਹਿਰੀਵਲੀ ਚੀਜ਼ ਖਾ ਲਈ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਤਕਾ ਦੀ ਮਾਂ ਨੇ ਦੱਸਿਆ ਕਿ ਵੀਰਪਾਲ ਦੀ ਮਾਸੀ ਤੇ ਉਸ ਦੇ ਬੱਚੇ ਵੀਰਪਾਲ ਦੇ ਚਰਿੱਤਰ ‘ਤੇ ਸਵਾਲ ਉਠਾਉਂਦੇ ਸਨ ਜਿਸ ਕਰ ਕੇ ਉਹ ਕਾਫ਼ੀ ਪਰੇਸਾਨ ਰਹਿੰਦੀ ਸੀ ਤੇ ਇਹ ਗੱਲਾਂ ਬਰਦਾਸ਼ਥ ਨਹੀਂ ਕਰ ਪਾਈ ਤੇ ਅਖ਼ੀਰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਤੇ ਉਸ ਨੂੰ ਉਸੇ ਸਮੇਂ ਗੰਭੀਰ ਹਾਲਤ ਵਿਚ ਰਸੂਲਪੁਰ ਦੇ ਪ੍ਰਾਈਵੇਟ ਹਸਪਾਤਲ ਵਿਚ ਦਾਖ਼ਲ ਕਰਵਾਇਆ ਗਿਆ।

ਜਿੱਥੇ ਕੁੱਝ ਦਿਨ ਇਸਲਾਜ ਕੀਤਾ ਗਿਆ ਤੇ ਫਿਰ ਉਸ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਤੇ ਉੱਥੇ ਹੀ ਜੇਰੇ ਇਲਾਜ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵੀਰਪਾਲ ਦੇ ਪਿਤਾ ਦਾ ਦੇਹਾਂਤ ਪਹਿਲਾਂ ਹੀ ਹੋ ਚੁੱਕਾ ਹੈ। ਉਸ ਸਮੇਂ ਵੀਰਪਾਲ 14 ਸਾਲ ਦੀ ਸੀ। ਕੌਮੀ ਪੱਧਰ ਦੀ ਖਿਡਾਰਨ ਹੋਣ ਕਰ ਕੇ ਹਾਲ ਹੀ ਵਿਚ ਉਸ ਨੇ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਦੀ ਭਰਤੀ ਸਬੰਧੀ ਸਾਰੀਆਂ ਮੁੱਢਲੀਆਂ ਮੁਕੰਮਲ ਕਾਰਵਾਈਆਂ ਕੀਤੀਆਂ ਸਨ। ਸਰਹਾਲੀ ਪੁਲਿਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਮਨਜਿੰਦਰ ਕੌਰ, ਗਗਨਦੀਪ ਕੌਰ ਤੇ ਗੁਰਲਾਲ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਵਿਦੇਸ਼ ਜਾਣ ਲਈ ਪੀਟੀਈ PTE ਦੀ ਪੜ੍ਹਾਈ ਕਰ ਰਹੀ 25 ਸਾਲਾ ਲੜਕੀ ਨੇ ਆਪਣੀ ਹੀ ਮਸੇਰੀ ਭੈਣ, ਮਾਸੀ ਤੇ ਮਾਸੀ ਦੇ ਮੁੰਡੇ ਵੱਲੋਂ ਕਥਿਤ ਤੌਰ ’ਤੇ ਚਰਿੱਤਰ ’ਤੇ ਦਾਗ ਲਗਾਉਣ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੂੰ ਇਲਾਜ ਲਈ ਪਹਿਲਾਂ ਤਰਨਤਾਰਨ ਅਤੇ ਫਿਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਬੀਤੀ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਮ੍ਰਿਤਕਾ ਦੀ ਮਾਸੀ ਸਮੇਤ ਉਸ ਦੀ ਕੁੜੀ ਅਤੇ ਮੁੰਡੇ ਖਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

National level Kabaddi player Veerpal Kaur (25), a resident of Jaura village, died on Saturday. She was under mental stress as her aunt (mother’s sister), son and daughter questioned her character some days back. ਲਖਵਿੰਦਰ ਕੌਰ ਵਿਧਵਾ ਹਰਜਿੰਦਰ ਸਿੰਘ ਪਿੰਡ ਜੌੜਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ ਲੜਕੀ ਵੀਰਪਾਲ ਕੌਰ (25 ਸਾਲ) ਜੋ ਕਬੱਡੀ ਦੀ ਖਿਡਾਰਨ ਰਹੀ ਹੈ, ਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਅੰਮ੍ਰਿਤਸਰ ਦੇ ਇਕ ਸੈਂਟਰ ਤੋਂ ਪੀਟੀਈ ਕਰ ਰਹੀ ਸੀ। ਉਸ ਦੀ ਭਣੇਵੀਂ ਗਗਨਦੀਪ ਕੌਰ ਵੀ ਉਸ ਦੇ ਨਾਲ ਹੀ ਜਾਂਦੀ ਸੀ। ਗਗਨਦੀਪ ਕੌਰ ਦਾ ਚਾਲ-ਚਲਣ ਠੀਕ ਨਹੀਂ ਸੀ। ਜਦੋਂ ਵੀਰਪਾਲ ਕੌਰ ਨੂੰ ਗਗਨਦੀਪ ਕੌਰ ਦੇ ਕਥਿਤ ਤੌਰ ’ਤੇ ਚੱਲ ਰਹੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਤਾਂ ਉਸ ਨੇ ਉਲਟਾ ਵੀਰਪਾਲ ਕੌਰ ਦੇ ਚਰਿੱਤਰ ’ਤੇ ਹੀ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ। ਉਸ ਦੀ ਭਣੇਵੀਂ ਗਗਨਦੀਪ ਕੌਰ, ਭਣੇਵੇਂ ਗੁਰਲਾਲ ਸਿੰਘ ਤੇ ਭੈਣ ਮਨਜੀਤ ਕੌਰ ਨੇ ਰਿਸ਼ਤੇਦਾਰਾਂ ‘ਚ ਇਹ ਗੱਲ ਘੁਮਾ ਦਿੱਤੀ ਕਿ ਉਸ ਦੀ ਲੜਕੀ ਦੇ ਕਈ ਲੜਕਿਆਂ ਨਾਲ ਨਾਜਾਇਜ਼ ਸਬੰਧ ਹਨ, ਜਿਸ ਤੋਂ ਤੰਗ ਹੋ ਕੇ ਉਸ ਦੀ ਲੜਕੀ ਨੇ 17 ਨਵੰਬਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਪਹਿਲਾਂ ਰਸੂਲਪੁਰ ਨਹਿਰਾਂ ਦੇ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। 25 ਨਵੰਬਰ ਨੂੰ ਉਸ ਦੀ ਲੜਕੀ ਨੇ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਦਮ ਤੋੜ ਦਿੱਤਾ। ਉਧਰ ਪੁਲਿਸ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਇੰਚਾਰਜ ਏਐੱਸਆਈ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਕੌਰ ਦੀ ਸ਼ਿਕਾਇਤ ’ਤੇ ਗਗਨਦੀਪ ਕੌਰ, ਮਨਜੀਤ ਕੌਰ ਅਤੇ ਗੁਰਲਾਲ ਸਿੰਘ ਵਾਸੀ ਮੁੰਡਾਪਿੰਡ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Veerpal Kaur had reportedly consumed an insecticide on November 17 at her home. She was admitted in a serious condition to a private hospital in Rasulpur village but was later referred to a private hospital in Amritsar where she breathed her last on Saturday.Following a complaint by Sukhwinder Kaur, mother of the deceased, the Sarhali police registered a case against Manjinder Kaur (Sukhwinder Kaur’s sister), her daughter Gagandeep Kaur and Gurlal Singh, her son.The post-mortem was conducted at the local Civil Hospital. The IO said the accused were absconding.