Batala ਬਟਾਲਾ ਨਜਦੀਕੀ ਕਸਬਾ ਸ਼ੇਖੂਪੁਰਾ ਦੇ ਕੋਲ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਗੋਲੀ ਮਾਰਕੇ ਅਕਾਲੀ ਵਰਕਰ ਅਜੀਤਪਾਲ ( Akali Dal leader Ajitpal Singh) ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਜਾਣਕਾਰੀ ਅਨੁਸਾਰ ਅਜੀਤਪਾਲ ਦਾ ਦੋਸਤ ਅੰਮ੍ਰਿਤਪਾਲ ਹੀ ਉਸਦਾ ਕਾਤਲ ਨਿਕਲਿਆ ਹੈ। ਇਹ ਕਤਲ ਨੇਸ਼ਨਲ ਹਾਈਵੇ ‘ਤੇ ਮੌਜੂਦ ਹੋਟਲ 24 ਹੱਬ ਦੇ ਸਾਹਮਣੇ ਹੋਇਆ, ਜਿਸ ਵਿੱਚ ਹੋਟਲ ਮਾਲਿਕ ਗੁਰਮੁਖ ਸਿੰਘ ਵੱਲੋਂ ਇਸ ਕਤਲ ਵਿੱਚ ਮੁਲਜ਼ਮ ਦਾ ਪੂਰਾ ਸਾਥ ਦਿੱਤਾ ਗਿਆ।

ਅਕਾਲੀ ਵਰਕਰ ਅਜੀਤਪਾਲ ਸਿੰਘ Akali Dal leader Ajitpal Singh ਅਤੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਚੰਗੇ ਦੋਸਤ ਸਨ ਪਰ ਅੰਮ੍ਰਿਤਪਾਲ ਇਹ ਇਤਰਾਜ ਕਰਦਾ ਸੀ ਕਿ ਅਜੀਤਪਾਲ ਉਸਦੇ ਸ਼ਰੀਕੇ ਨਾਲ ਵੀ ਦੋਸਤੀ ਰੱਖਦਾ ਹੈ।ਜਿਸ ਕਾਰਨ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਇਸ ਮਾਮਲੇ ਦੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅੱਜ ਬਟਾਲਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਆਪਣੇ ਦੋਸਤ ਨਾਲ ਕਾਰ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਦੋਸਤ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਉਹ ਅਕਾਲੀ ਆਗੂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਘਟਨਾ ਪਠਾਨਕੋਟ-ਅੰਮ੍ਰਿਤਸਰ ਹਾਈਵੇ ‘ਤੇ ਬਟਾਲਾ ਅਧੀਨ ਪੈਂਦੇ ਪਿੰਡ ਸ਼ੇਖੋਪੁਰ ਦੀ ਹੈ। ਮ੍ਰਿਤਕ ਦੀ ਪਛਾਣ ਅਕਾਲੀ ਆਗੂ ਅਜੀਤਪਾਲ ਸਿੰਘ (50) ਵਜੋਂ ਹੋਈ। ਦੇਰ ਰਾਤ ਉਹ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ। ਦੋਸਤ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਰਾਤ 12 ਵਜੇ ਦੇ ਕਰੀਬ ਪਿੰਡ ਸ਼ੇਖੋਪੁਰ ਨੇੜੇ ਗੱਡੀ ਹਾਈਵੇਅ ’ਤੇ ਰੋਕੀ ਤਾਂ ਇਸ ਦੌਰਾਨ ਪਿੱਛੇ ਤੋਂ ਇਕ ਕਾਰ ‘ਚ ਮੌਜੂਦ ਲੋਕਾਂ ਨੇ ਉਨ੍ਹਾਂ ‘ਤੇ ਕਰੀਬ ਤਿੰਨ ਰਾਉਂਡ ਫਾਇਰ ਕੀਤੇ। ਇਸ ਦਰਮਿਆਨ ਅਕਾਲੀ ਵਰਕਰ ਜ਼ਖਮੀ ਹੋ ਗਿਆ ਤੇ ਉਹ ਉਸਨੂੰ ਤੁਰੰਤ ਹਸਪਤਾਲ ਲੈ ਪਹੁੰਚਿਆ ਜਿੱਥੇ ਡਾਕਟਰਾਂ ਨੇ ਅਜੀਤਪਾਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪੁਲਿਸ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਇਹ ਕੋਈ ਟਾਰਗੇਟ ਕਿਿਲੰਗ ਦਾ ਮਾਮਲਾ ਨਹੀਂ ਸਗੋਂ ਦੋਸਤੀ ‘ਚ ਰੰਜਿਸ਼ ਦਾ ਮਾਮਲਾ ਹੈ। ਕਾਤਲ ਦੋਸਤ ਨੇ ਪਹਿਲਾਂ ਅਕਾਲੀ ਵਰਕਰ ਅਜੀਤਪਾਲ ਨੂੰ ਗੋਲੀਆਂ ਮਾਰੀਆਂ ਫਿਰ ਜਦੋਂ ਉਹ ਮਰ ਗਿਆ ਤਾਂ ਉਸਨੂੰ ਲੈਕੇ ਹਸਪਤਾਲ ਪਹੁੰਚ ਗਿਆ। ਇਸ ਕਤਲ ਵਿੱਚ ਇੱਕ ਹੋਟਲ ਮਲਿਕ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ।