ਦੱਸ ਦਈਏ ਕਿ ਸਿੱਧੂ ਦੇ Same Beef ਨੂੰ ਯੂਟਿਊਬ ‘ਤੇ 400 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ, ਤੇ ਪਲੇਟਫਾਰਮ ਤੋਂ ਇਸ ਦੇ ਅਚਾਨਕ ਗਾਇਬ ਹੋ ਜਾਣ ਨਾਲ ਫੈਨਸ ਨੂੰ ਵੱਡਾ ਝੱਟਕਾ ਲੱਗਿਆ ਹੋਵੇਗਾ।

‘Same Beef’ removed from YouTube: ਸਿੱਧੂ ਮੂਸੇਵਾਲਾ (Sidhu Moosewala) ਤੇ ਬੋਹੇਮੀਆ ਦੋਵੇਂ ਪੰਜਾਬੀ ਮਿਊਜ਼ਿਕ ਇੰਡਸਟਰੀ (Punjabi music industry) ਦੇ ਸਭ ਤੋਂ ਫੇਮਸ ਅਤੇ ਕਾਬਲ ਨਾਂ ਹਨ। ਇਨ੍ਹਾਂ ਦੋਵਾਂ ਨੇ ਆਪਣੇ ਫੈਨਸ ਦਾ ਐਂਟਰਟੇਨ ਕਰਨ ਲਈ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਪਹਿਲਾ ਕਲੈਬ੍ਰੇਸ਼ਨ ਟ੍ਰੈਕ ‘Same Beef’ ਦੋਵਾਂ ਦੇ ਡਿਸਕੋਗ੍ਰਾਫੀ ਵਿੱਚ ਸਭ ਤੋਂ ਪ੍ਰਸਿੱਧ ਟਰੈਕਾਂ ਚੋਂ ਇੱਕ ਹੈ। ਪਰ ਬਦਕਿਸਮਤੀ ਨਾਲ ਇਸ ਗਾਣੇ ਦੀ ਅਧਿਕਾਰਤ ਵੀਡੀਓ ਨੂੰ YouTube ਤੋਂ ਹਟਾ ਦਿੱਤਾ ਗਿਆ ਹੈ।

ਜੀ ਹਾਂ, ਤਾਜ਼ਾ ਜਾਣਕਾਰੀ ਮੁਤਾਬਕ ‘ਸੇਮ ਬੀਫ’ ਗਾਣੇ ਦੀ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗੀਤ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ (Bohemia ) ਦੇ ਸਾਰੇ ਫੈਨਸ ਵਿੱਚ ਬਹੁਤ ਕਾਫੀ ਫੇਮਸ ਸੀ। ਪਰ ਹੁਣ, ਜਦੋਂ ਕੋਈ ਯੂਟਿਊਬ ‘ਤੇ ਗੀਤ ਨੂੰ ਸਰਚ ਤੇ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸਦਾ ਅਧਿਕਾਰਤ ਵੀਡੀਓ ਹੁਣ ਦਿਖਾਈ ਨਹੀਂ ਦੇਵੇਗਾ।

ਗੀਤ ਦੇ ਅਧਿਕਾਰਤ ਲਿੰਕ ਨੂੰ ਫੋਲੋ ਕਰਦਿਆਂ ਇੱਕ ਮੈਸੇਜ ਪੌਪ-ਅੱਪ ਕਰਦਾ ਹੈ ਜਿਸ ਵਿੱਚ ਇਹ ਖੁਲਾਸਾ ਹੁੰਦਾ ਹੈ ਕਿ ਗਾਣੇ ਦੀ ਵੀਡੀਓ ‘ਤੇ ਜੇ. ਹਿੰਦ ਵਲੋਂ ਕਾਪੀਰਾਈਟ ਦੇ ਦਾਅਵੇ ਕਰਨ ਕਾਰਨ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

ਗਾਣੇ ਦੇ ਵੀਡੀਓ ‘ਤੇ ਅਧਿਕਾਰਤ ਮੈਸੇਜ ‘ਚ ਕਿਹਾ ਗਿਆ ਹੈ, ਜਿਸ ‘ਚ ਲਿਖਿਆ ਹੈ, “This video is no longer available due to a copyright claim by Dinesh P. Sharma aka J. Hind”

ਦੱਸ ਦਈਏ ਕਿ ਜੇ. ਹਿੰਦ ਬੋਹੇਮੀਆ ਦਾ ਨਜ਼ਦੀਕੀ ਦੋਸਤ ਹੈ ਤੇ ਇਸ ਜੋੜੀ ਨੇ ਕੁਝ ਸ਼ਾਨਦਾਰ ਪ੍ਰੋਜੈਕਟਾਂ ‘ਤੇ ਇੱਕਠੇ ਕੰਮ ਵੀ ਕੀਤਾ ਹੈ। ਪਰ ਜੇ ਹਿੰਦ ਨੇ ਬੋਹੇਮੀਆ ਅਤੇ ਸਿੱਧੂ ਮੂਸੇਵਾਲਾ ਦੇ ਗੀਤ ‘ਸੇਮ ਬੀਫ’ ‘ਤੇ ਕਾਪੀਰਾਈਟ ਸਟ੍ਰਾਈਕ ਕਿਉਂ ਭੇਜੀ, ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਦੱਸ ਦਈਏ ਕਿ ਸਿੱਧੂ ਦੇ Same Beef ਨੂੰ ਯੂਟਿਊਬ ‘ਤੇ 400 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ, ਤੇ ਪਲੇਟਫਾਰਮ ਤੋਂ ਇਸ ਦੇ ਅਚਾਨਕ ਗਾਇਬ ਹੋ ਜਾਣ ਨਾਲ ਫੈਨਸ ਨੂੰ ਵੱਡਾ ਝੱਟਕਾ ਲੱਗਿਆ ਹੋਵੇਗਾ।