ਸਿੰਗਾਪੁਰ, 5 ਫਰਵਰੀ (ਏਜੰਸੀ)- ਭਾਰਤੀ ਮੂਲ ਦੇ ਇਕ ਮਲੇਸ਼ੀਅਨ ਵਿਅਕਤੀ ਨੂੰ ਇੱਥੇ ਇਕ ਅਦਾਲਤ ਨੇ ਸਿੰਗਾਪੁਰ ‘ਚ ਹੈਰੋਇਨ ਪਹੁੰਚਾਉਣ ਅਤੇ ਨਸ਼ਾ ਤਸਕਰਾਂ ਲਈ ਵਿਚੋਲੇ ਵਜੋਂ ਕੰਮ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਹੈ | ਮੀਡੀਆ ਰਿਪੋਰਟ ਅਨੁਸਾਰ ਕਿਸ਼ੋਰ ਕੁਮਾਰ ਰਾਗੁਆਨ (41) ਜੁਲਾਈ 2016 ‘ਚ 900 ਗ੍ਰਾਮ ਤੋਂ ਵੱਧ ਪਾਊਡਰੀ ਪਦਾਰਥ ਵਾਲਾ ਇਕ ਬੈਗ ਦੇਣ ਲਈ ਆਪਣੇ ਮੋਟਰਸਾਈਕਲ ‘ਤੇ ਸਿੰਗਾਪੁਰ ਗਿਆ ਸੀ | ਬਾਅਦ ‘ਚ ਲਿਆਂਦੇ ਬੈਗ ਅੰਦਰ ਚਾਰ ਬੰਡਲਾਂ ਦੀ ਜਾਂਚ ਕੀਤੀ ਗਈ ਤਾਂ ਉਸ ‘ਚ 36.5 ਗ੍ਰਾਮ ਹੈਰੋਇਨ ਸੀ | ਹੈਰੋਇਨ ਦੀ ਤਸਕਰੀ ਦੀ ਮਾਤਰਾ 15 ਗ੍ਰਾਮ ਤੋਂ ਵੱਧ ਹੋਣ ‘ਤੇ ਕਾਨੂੰਨ ਮੌਤ ਦੀ ਸਜ਼ਾ ਦੀ ਵਿਵਸਥਾ ਕਰਦਾ ਹੈ | ਰਾਗੁਆਨ ਤੋਂ ਬੈਗ ਪ੍ਰਾਪਤ ਕਰਨ ਵਾਲੇ ਚੀਨੀ ਮੂਲ ਦੇ ਸਿੰਗਾਪੁਰੀ ਨਾਗਰਿਕ ਪੁੰਗ ਅਹ ਕੀਆਂਗ (61) ਨੂੰ ਤਸਕਰੀ ਦੇ ਉਦੇਸ਼ ਲਈ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ | ਸ਼ੁੱਕਰਵਾਰ ਨੂੰ ਜਾਰੀ ਲਿਖਤੀ ਆਧਾਰਾਂ ‘ਚ ਹਾਈਕੋਰਟ ਜਸਟਿਸ ਔਡਰੀ ਲਿਮ ਨੇ ਕਿਹਾ ਕਿ ਉਸ ਨੇ ਪਾਇਆ ਕਿ ਰਾਗੁਆਨ ਅਤੇ ਪੁੰਗ ਦੋਵੇਂ ਜਾਣਦੇ ਸਨ ਕਿ ਬੰਡਲਾਂ ‘ਚ ਹੈਰੋਇਨ ਹੈ |

ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਮਲੇਸ਼ੀਆਈ ਨੂੰ ਡਰੱਗਜ਼ ਤਸਕਰੀ ’ਚ ਮੌਤ ਦੀ ਸਜ਼ਾ ਸੁਣਾਈ ਹੈ। ਉਸ ’ਤੇ ਹੈਰੋਇਨ ਦੀ ਸਪਲਾਈ ਕਰਨ ਤੇ ਡਰੱਗਜ਼ ਤਸਕਰਾਂ ਵਿਚਕਾਰ ਕੜੀ ਦੀ ਭੂਮਿਕਾ ਨਿਭਾਉਣ ਦੇ ਦੋਸ਼ ਲਗਾਏ ਗਏ ਸਨ। 41 ਸਾਲਾ ਕਿਸ਼ੋਰ ਕੁਮਾਰ ਰਾਗੁਆਨ ਨੇ ਜੁਲਾਈ 2016 ’ਚ ਆਪਣੀ ਮੋਟਰਸਾਈਕਲ ਰਾਹੀਂ ਇਕ ਬੈਗ ਪਹੁੰਚਾਇਆ ਸੀ, ਜਿਸ ’ਚ ਚਾਰ ਪੈਕਟਾਂ ’ਚ 900 ਗ੍ਰਾਮ ਤੋਂ ਜ਼ਿਆਦਾ ਪਾਊਡਰ ਸੀ।

ਜਾਂਚ ਕਰਨ ’ਤੇ 36.5 ਗ੍ਰਾਮ ਹੈਰੋਇਨ ਮਿਲੀ ਸੀ। ਸਿੰਗਾਪੁਰ ਦੇ ਕਾਨੂੰਨ ’ਚ 15 ਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੀ ਤਸਕਰੀ ਪਾਏ ਜਾਣ ’ਤੇ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਚੀਨੀ ਮੂਲ ਦੇ ਸਿੰਗਾਪੁਰ ਦੇ ਨਾਗਰਿਕ 61 ਸਾਲਾ ਪੁੰਗ ਅਹ ਕਿਆਂਗ ਨੇ ਕਿਸ਼ੋਰ ਤੋਂ ਬੈਗ ਲਿਆ ਸੀ। ਪੁੰਗ ਨੂੰ ਹੈਰੋਇਨ ਤਸਕਰੀ ਲਈ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਕਿਸ਼ੋਰ ਤੇ ਪੁੰਗ ਦੋਵੇਂ ਜਾਣਦੇ ਸਨ ਕਿ ਪੈਕਟ ’ਚ ਹੈਰੋਇਨ ਹੈ।