Prannoy Roy and Radhika Roy resign from NDTV promoter firm RRPR after the takeover of the firm by Adani Group

Prannoy Roy and his wife Radhika Roy has resigned from the board of RRPR Holding Private Limited, the holding company of the NDTV promoters through which they owned more than a quarter of New Delhi Television Limited shares. The move came after 99.5% of equity of RRPR Holding was transferred to Vishvapradhan Commercial Vishvapradhan Commercial private limited (VCPL) owned by the Adani group.

ਐੱਨਡੀਟੀਵੀ ’ਤੇ ਅਡਾਨੀ ਗਰੁੱਪ ਦੇ ਕਬਜ਼ੇ ਮਗਰੋਂ ਮੰਗਲਵਾਰ ਦੇਰ ਰਾਤ ਵਾਪਰੇ ਨਾਟਕੀ ਘਟਨਾਕ੍ਰਮ ਵਿੱਚ ਪ੍ਰਣੌਏ ਰਾਏ ਅਤੇ ਰਾਧਿਕਾ ਰਾਏ ਵੱਲੋਂ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਦਿੱਤੇ ਅਸਤੀਫ਼ੇ ਨੂੰ ਐੱਨਡੀਟੀਵੀ ਦੇ ਨਵੇਂ ਬੋਰਡ ਨੇ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਨਵੇਂ ਬੋਰਡ ਨੇ ਸੰਜੈ ਪੁਗਲੀਆ ਅਤੇ ਸੈਂਥਿਲ ਚੈਂਗਲਵਰਾਇਣ ਨੂੰ ਤੁਰੰਤ ਪ੍ਰਭਾਵ ਤੋਂ ਆਰਆਰਪੀਆਰਐੱਚ ਬੋਰਡ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐੱਨਡੀਟੀਵੀ ਦੀ ਪ੍ਰੋਮੋਟਰ ਫਰਮ ਆਰਆਰਪੀਆਰ ਹੋਲਡਿੰਗ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਇਸ ਨੇ ਆਪਣੀ ਇਕੁਇਟੀ ਪੂੰਜੀ ਦਾ 99.5 ਫ਼ੀਸਦ ਹਿੱਸਾ ਅਡਾਨੀ ਗਰੁੱਪ ਦੀ ਮਲਕੀਅਤ ਵਾਲੇ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਡ (ਵੀਸੀਪੀਐੱਲ) ਨੂੰ ਤਬਦੀਲ ਕਰ ਦਿੱਤਾ ਸੀ।