ਮਿਸੀਸਾਗਾ ਵਿਚ ਹਿਟ ਐਂਡ ਰਨ ਮਾਮਲੇ ‘ਚ 70 ਸਾਲ ਦਾ ਬਜ਼ੁਰਗ ਗ੍ਰਿਫ਼ਤਾਰ,ਨਵਨੀਤ ਕੌਰ ਦੀ ਹੋਈ ਸੀ ਮੌਤ

ਮਿਸੀਸਾਗਾ, ਉਨਟਾਰੀਓ: ਮਿਸੀਸਾਗਾ ਵਿਖੇ ਕੁੱਝ ਦਿਨ ਪਹਿਲਾ ਸੜਕ ਹਾਦਸੇ ਹਾਦਸੇ ਦੌਰਾਨ 19 ਸਾਲਾ ਨਵਨੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ 70 ਸਾਲਾ ਕਲੌਡ ਮਾਰਟਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਈ ਹਫਤਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਸ਼ੱਕੀ ਤੱਕ ਪਹੁੰਚਣ ਵਿਚ ਸਫ਼ਲ ਹੋ ਸਕੀ ਹੈ, ਲੰਘੀ 13 ਅਕਤੂਬਰ ਨੂੰ ਸ਼ਾਮ 5 ਵਜੇ ਮਿਸੀਸਾਗਾ ਦੇ ਟੌਮਕੈਨ ਰੋਡ ਅਤੇ ਬ੍ਰਿਟਾਨੀਆ ਰੋਡ ਇਲਾਕੇ ਵਿਚ ਵਾਪਰੇ ਹਾਦਸੇ ਦੌਰਾਨ ਨਵਨੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ ਤੇ ਬਾਅਦ ਚ ਨਵਨੀਤ ਕੌਰ ਦੀ ਮੌਤ ਹੋ ਗਈ ਸੀ।


ਚੋਰੀ ਦੀ ਗੱਡੀ ਨਾਲ ਭੰਨਤੋੜ ਕਰ ਰਹੇ ਤਿੰਨ ਪੰਜਾਬੀ ਗ੍ਰਿਫਤਾਰ
ਬਰੈਂਪਟਨ,ਉਨਟਾਰੀਓ: ਬਰੈਂਪਟਨ ਦੇ ਨਾਲ ਸਬੰਧਤ ਤਿੰਨ ਨੌਜਵਾਨਾਂ ਜਿੰਨਾ ਦੀ ਪਛਾਣ ਸੁਖਜੀਤ ਢਿੱਲੋਂ, ਨਵਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਵਜੋ ਹੋਈ ਹੈ ਨੂੰ ਯਾਰਕ ਰੀਜਨਲ ਪੁਲਿਸ ਵੱਲੋ ਈਸਟ ਗਵਿਲਮਬਰੀ ਦੇ ਇਲਾਕੇ ਚ ਵੱਖ-ਵੱਖ ਬਿਜ਼ਨਸ ਅਦਾਰਿਆ ਚ ਚੋਰੀ ਦੇ ਮਕਸਦ ਨਾਲ ਭੰਨ-ਤੋੜ ਕਰਨ ਅਤੇ ਦਾਖਲ ਹੋਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਜਾਂਚ ਦੌਰਾਨ, ਅਧਿਕਾਰੀਆਂ ਨੂੰ ਇਹ ਵੀ ਪਤਾ ਲੱਗਾ ਕਿ ਇੰਨਾ ਦੇ ਕੋਲ ਚੋਰੀ ਹੋਇਆ ਵਹੀਕਲ ਵੀ ਸੀ।
ਕੁਲਤਰਨ ਸਿੰਘ ਪਧਿਆਣਾ