Indian Journalist Ravish Kumar Resigns From NDTV Following Adani Takeover – NDTV ਵਿਚ ਰਵੀਸ਼ ਅਕਸਰ ਆਪਣੇ ਸੱਤਾ ਵਿਰੋਧੀ ਸਟੈਂਡ ਲਈ ਚਰਚਾ ਵਿਚ ਰਹਿੰਦੇ ਸੀ

Award-winning Indian journalist Ravish Kumar has stepped down from his role at broadcaster NDTV, which is in the process of a hostile takeover by Indian billionaire Guatam Adani. ਨਵੀਂ ਦਿੱਲੀ: ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਐਨਡੀਟੀਵੀ ਤੋਂ ਅਸਤੀਫਾ ਦੇਣ ਤੋਂ ਬਾਅਦ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਵੀਡੀਓ ਵਿਚ ਉਹਨਾਂ ਕਿਹਾ, “ਭਾਰਤ ਵਿਚ ਪੱਤਰਕਾਰੀ ਦਾ ਸੁਨਹਿਰੀ ਯੁੱਗ ਕਦੇ ਨਹੀਂ ਸੀ ਪਰ ਅੱਜ ਦੇ ਦੌਰ ਦੀ ਤਰ੍ਹਾਂ ਦਾ ਭਸਮ ਯੁੱਗ ਵੀ ਨਹੀਂ ਸੀ, ਜਿਸ ਵਿਚ ਪੱਤਰਕਾਰੀ ਪੇਸ਼ੇ ਦੀ ਹਰ ਚੰਗੀ ਗੱਲ ਤੇਜ਼ ਗਤੀ ਨਾਲ ਭਸਮ ਕੀਤੀ ਜਾ ਰਹੀ ਹੋਵੇ।” ਉਹਨਾਂ ਕਿਹਾ, ‘ਇਹ ਦਿਨ ਆਉਣਾ ਹੀ ਸੀ, ਚੈਨਲਾਂ ਦੇ ਨਾਂਅ ਵੱਖ ਨੇ ਪਰ ਹੈ ਸਭ ਗੋਦੀ ਮੀਡੀਆ’।

His resignation came one day after NDTV co-founders Prannoy and Radhika Roy resigned as directors of RRPR Holding, one of the backers of NDTV. On November 22, the Adani Group started the process of acquiring an additional 26% stake in the broadcaster, which following the acquisition of a 29.18% stake announced in August, gives it a controlling 55% share.ਮੀਡੀਆ ਦੀ ਮੌਜੂਦਾ ਸਥਿਤੀ ਦੀ ਆਲੋਚਨਾ ਕਰਦਿਆਂ ਉਹਨਾਂ ਕਿਹਾ, “ਗੋਡੀ ਮੀਡੀਆ ਅਤੇ ਸਰਕਾਰ ਵੀ ਪੱਤਰਕਾਰੀ ਦੇ ਆਪਣੇ ਅਰਥ ਤੁਹਾਡੇ ਉੱਤੇ ਥੋਪਣਾ ਚਾਹੁੰਦੀ ਹੈ। ਇਸ ਸਮੇਂ ਮੈਂ ਆਪਣੀ ਸੰਸਥਾ ਬਾਰੇ ਕੁਝ ਖਾਸ ਨਹੀਂ ਕਹਾਂਗਾ ਕਿਉਂਕਿ ਤੁਸੀਂ ਭਾਵਨਾਤਮਕਤਾ ਤੌਰ ’ਤੇ ਨਿਰਪੱਖ ਨਹੀਂ ਰਹਿ ਸਕਦੇ। ਐਨਡੀਟੀਵੀ ਵਿਚ 26 – 27 ਸਾਲ ਗੁਜ਼ਾਰੇ, ਬਹੁਤ ਸਾਰੀਆਂ ਸ਼ਾਨਦਾਰ ਯਾਦਾਂ ਹਨ, ਜੋ ਹੁਣ ਕਿੱਸੇ ਸੁਣਾਉਣ ਦੇ ਕੰਮ ਆਉਣਗੀਆਂ”।

ਉਹਨਾਂ ਕਿਹਾ, “ਮੈਨੂੰ ਸਾਰਿਆਂ ਤੋਂ ਕੁਝ ਨਾ ਕੁਝ ਮਿਲਿਆ ਹੈ, ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਇਕ ਦਾ ਜ਼ਿਕਰ ਕਰਨਾ ਅਤੇ ਬਾਕੀ ਨੂੰ ਛੱਡਣਾ ਉਚਿਤ ਨਹੀਂ ਹੋਵੇਗਾ। ਜਦੋਂ ਇਕ ਧੀ ਜਾਂਦੀ ਹੈ ਤਾਂ ਉਹ ਦੂਰ ਤੱਕ ਪਿੱਛੇ ਮੁੜ ਕੇ ਆਪਣੇ ਪੇਕੇ ਘਰ ਵੱਲ ਦੇਖਦੀ ਹੈ। ਮੈਂ ਉਸ ਸਥਿਤੀ ਵਿਚ ਹਾਂ”। ਐਨਡੀਟੀਵੀ ਵਿਚ ਆਪਣੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਰਵੀਸ਼ ਕੁਮਾਰ ਨੇ ਕਿਹਾ ਕਿ ਉਹ ਰਸਮੀ ਤੌਰ ’ਤੇ ਅਗਸਤ 1996 ਵਿਚ ਅਨੁਵਾਦਕ ਵਜੋਂ ਐਨਡੀਟੀਵੀ ਵਿਚ ਸ਼ਾਮਲ ਹੋਏ ਸੀ, ਪਰ ਇਸ ਤੋਂ ਪਹਿਲਾਂ ਉਹਨਾਂ ਨੇ ਲੰਬਾ ਸਮਾਂ ਚਿੱਠੀਆਂ ਛਾਂਟਣ ਦਾ ਕੰਮ ਵੀ ਕੀਤਾ। ਇਹਨਾਂ ਚਿੱਠੀਆਂ ਦੇ ਆਉਣ-ਜਾਣ ਦਾ ਕੰਮ ਅੱਜ ਵੀ ਜਾਰੀ ਹੈ ਅਤੇ ਅੱਗੇ ਵੀ ਜਾਰੀ ਰਹੇਗਾ।

ਉਹਨਾਂ ਦੱਸਿਆ, “ਜਦੋਂ ਤੋਂ ਮੈਂ ਤੁਹਾਡੇ ਵਿਚਕਾਰ ਗਿਆ, ਮੈਂ ਘਰ ਵਾਪਸ ਨਹੀਂ ਆਇਆ। ਮੈਂ ਆਪਣੇ ਨਾਲ ਨਹੀਂ ਰਿਹਾ। ਸ਼ਾਇਦ ਹੁਣ ਮੈਨੂੰ ਆਪਣੇ ਨਾਲ ਰਹਿਣ ਲਈ ਕੁਝ ਸਮਾਂ ਮਿਲ ਜਾਵੇਗਾ। ਇਹ ਸ਼ਾਮ ਅਜਿਹੀ ਸ਼ਾਮ ਹੈ ਜਿੱਥੇ ਪੰਛੀ ਨੂੰ ਆਪਣਾ ਆਲ੍ਹਣਾ ਨਜ਼ਰ ਨਹੀਂ ਆ ਰਿਹਾ। ਸ਼ਾਇਦ ਕੋਈ ਹੋਰ ਉਸ ਦਾ ਆਲ੍ਹਣਾ ਲੈ ਗਿਆ ਪਰ ਉਸ ਦੇ ਸਾਹਮਣੇ ਇਕ ਖੁੱਲ੍ਹਾ ਆਸਮਾਨ ਜ਼ਰੂਰ ਨਜ਼ਰ ਆ ਰਿਹਾ ਹੈ”। ਉਹਨਾਂ ਨੇ ਅੱਗੇ ਕਿਹਾ, “ਭਾਵੇਂ ਮੈਂ ਚਿੱਠੀਆਂ ਦੀ ਛਾਂਟੀ ਕੀਤੀ ਹੈ, ਉਸ ਨਾਲ ਹਮਦਰਦੀ ਨਾ ਕਰੋ ਕਿਉਂਕਿ ਮੈਂ ਉਹਨਾਂ ਵਰਗਾ ਨਹੀਂ ਹਾਂ ਜੋ ਗੱਲ ਕਰਦੇ ਨੇ ਚਾਹ ਵੇਚਣ ਦੀ ਅਤੇ ਉਤਰਦੇ ਜਹਾਜ਼ ਤੋਂ ਨੇ। ਮੈਂ ਆਪਣੇ ਸੰਘਰਸ਼ ਨੂੰ ਸ਼ਾਨਦਾਰ ਬਣਾਉਣ ਲਈ ਅਜਿਹਾ ਨਹੀਂ ਕਰਨਾ ਚਾਹੁੰਦਾ”।

ਰਵੀਸ਼ ਕੁਮਾਰ ਨੇ ਕਿਹਾ, “ਮੇਰੇ ਸਾਹਮਣੇ ਦੁਨੀਆ ਬਦਲਦੀ ਰਹੀ, ਮੈਂ ਟੈਸਟ ਮੈਚ ਦੇ ਖਿਡਾਰੀ ਦੀ ਤਰ੍ਹਾਂ ਟਿਕਿਆ ਰਿਹਾ ਪਰ ਹੁਣ ਕਿਸੇ ਨੇ ਮੈਚ ਹੀ ਖਤਮ ਕਰ ਦਿੱਤਾ ਹੈ। ਇਸ ਨੂੰ ਟੀ-20 ‘ਚ ਬਦਲ ਦਿੱਤਾ ਗਿਆ ਹੈ। ਜਨਤਾ ਨੂੰ ਚਵੰਨੀ ਸਮਝਣ ਵਾਲੇ ਜਗਤ ਸੇਠ ਹਰ ਦੇਸ਼ ਵਿਚ ਹਨ, ਇਸ ਦੇਸ਼ ਵਿਚ ਵੀ ਨੇ। ਜੇਕਰ ਉਹ ਦਾਅਵਾ ਕਰਨ ਕਿ ਉਹ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੀ ਜੇਬ ਵਿਚ ਡਾਲਰ ਰੱਖ ਕੇ, ਤੁਹਾਡੀ ਜੇਬ ਵਿਚ ਚਵੰਨੀ ਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ, “ਜਦੋਂ ਕੋਈ ਪੱਤਰਕਾਰ ਖ਼ਬਰ ਲਿਖਦਾ ਹੈ ਤਾਂ ਜਗਤ ਸੇਠ ਕੇਸ ਦਾਇਰ ਕਰਦਾ ਹੈ ਅਤੇ ਫਿਰ ਸਤਿਸੰਗ ਵਿਚ ਜਾ ਕੇ ਪ੍ਰਚਾਰ ਕਰਦਾ ਹੈ ਕਿ ਉਹ ਤੁਹਾਡੇ ਪੱਤਰਕਾਰਾਂ ਦੀ ਭਲਾਈ ਚਾਹੁੰਦਾ ਹੈ। ਤੁਸੀਂ ਦਰਸ਼ਕ ਇੰਨਾ ਤਾ ਸਮਝਦੇ ਹੋਵੋਗੇ”।

ਰਵੀਸ਼ ਕੁਮਾਰ ਐਨਡੀਟੀਵੀ ਨਿਊਜ਼ ਨੈਟਵਰਕ ਦੇ ਹਿੰਦੀ ਨਿਊਜ਼ ਚੈਨਲ ‘ਐਨਡੀਟੀਵੀ ਇੰਡੀਆ’ ਵਿਚ ਸੰਪਾਦਕ ਸੀ। ਰਵੀਸ਼ ‘ਹਮ ਲੋਗ’ ਅਤੇ ‘ਰਵੀਸ਼ ਕੀ ਰਿਪੋਰਟ’ ਵਰਗੇ ਚੈਨਲ ਦੇ ਫਲੈਗਸ਼ਿਪ ਪ੍ਰੋਗਰਾਮਾਂ ਦੇ ਹੋਸਟ ਸਨ। ਇਹ ਦੋਵੇਂ ਪ੍ਰੋਗਰਾਮ ਬਹੁਤ ਮਸ਼ਹੂਰ ਹੋਏ ਹਨ। ਰਵੀਸ਼ ਕੁਮਾਰ ਦਾ ਪ੍ਰਾਈਮ ਟਾਈਮ ਸ਼ੋਅ ‘ਦੇਸ ਕੀ ਬਾਤ’ ਵੀ ਬਹੁਤ ਮਸ਼ਹੂਰ ਪ੍ਰੋਗਰਾਮ ਰਿਹਾ ਹੈ। ਉਹ NDTV ਇੰਡੀਆ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿਚੋਂ ਇਕ ਸੀ। NDTV ਵਿਚ ਰਵੀਸ਼ ਅਕਸਰ ਆਪਣੇ ਸੱਤਾ ਵਿਰੋਧੀ ਸਟੈਂਡ ਲਈ ਚਰਚਾ ਵਿਚ ਰਹਿੰਦੇ ਸੀ। ਉਹ ਆਪਣੀਆਂ ਰਿਪੋਰਟਾਂ ਵਿਚ ਦੇਸ਼ ਵਿਚ ਬੇਰੁਜ਼ਗਾਰੀ, ਸਿੱਖਿਆ ਅਤੇ ਫਿਰਕਾਪ੍ਰਸਤੀ ਦੇ ਸਵਾਲ ਉਠਾਉਂਦੇ ਰਹੇ।

“ਦ ਇੰਡੀਅਨ ਐਕਸਪ੍ਰੈਸ” ਨੇ ਉਹਨਾਂ ਨੂੰ 2016 ਵਿਚ ‘100 ਸਭ ਤੋਂ ਪ੍ਰਭਾਵਸ਼ਾਲੀ ਭਾਰਤੀਆਂ’ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਸੀ। ਰਵੀਸ਼ ਕੁਮਾਰ ਨੂੰ ਸਾਲ 2019 ਵਿਚ ਵੱਕਾਰੀ ਰੈਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ ਸੀ। ਇਹ ਸਨਮਾਨ ਏਸ਼ੀਆ ਵਿਚ ਦਲੇਰ ਅਤੇ ਪਰਿਵਰਤਨਸ਼ੀਲ ਲੀਡਰਸ਼ਿਪ ਲਈ ਦਿੱਤਾ ਜਾਂਦਾ ਹੈ। ਰੈਮਨ ਮੈਗਸੇਸੇ ਸੰਸਥਾ ਨੇ ਕਿਹਾ ਸੀ ਕਿ ‘ਜੇਕਰ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਹੋ, ਤਾਂ ਤੁਸੀਂ ਪੱਤਰਕਾਰ ਹੋ’।“Ravish has been an integral part of NDTV for decades, his contribution has been immense, and we know he will be successful as he embarks on a new beginning,” Kumar, who hosted NDTV shows including Hum Log, Ravish Ki Report, Des Ki Baat and Prime Time, has won the Ramnath Goenka Excellence in Journalism Award twice, as well as the Ramon Magsaysay Award in 2019.