ਫੁੱਟਬਾਲ ਜਗਤ ‘ਚ ਸੋਗ ਦੀ ਲਹਿਰ, ਅਰਜਨਟੀਨਾ ਕਲੱਬ ਦੇ 22 ਸਾਲਾ ਫੁੱਟਬਾਲਰ ਐਂਡਰੇਸ ਬਲਾਂਟਾ ਨੇ ਦੁਨੀਆ ਨੂੰ ਕਿਹਾ ਅਲਵਿਦਾ

Colombian midfielder Andres Balanta has died at the age of 22 after collapsing during a training session with Argentine side Atletico Tucuman.Balanta, who was on loan at Atletico from Deportivo Cali, was rushed to hospital after falling unconscious during the club’s first training session back after a short holiday.ਕੋਲੰਬੀਆ ਦੇ ਸਟਾਰ ਮਿਡਫੀਲਡਰ ਐਂਡਰੇਸ ਬਲਾਂਟਾ (Andres Balanta) ਦੇ ਦੇਹਾਂਤ ਤੋਂ ਬਾਅਦ ਫੁੱਟਬਾਲ ਜਗਤ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਆਂਦਰੇਸ ਬਲਾਂਟਾ ਦੀ ਟ੍ਰੇਨਿੰਗ ਸੈਸ਼ਨ ਦੌਰਾਨ ਡਿੱਗਣ ਤੋਂ ਬਾਅਦ ਮੌਤ ਹੋ ਗਈ। ਇਸ ਫੁੱਟਬਾਲਰ ਦੀ ਉਮਰ ਸਿਰਫ਼ 22 ਸਾਲ ਸੀ

ਕੋਲੰਬੀਆ ਦੇ ਸਟਾਰ ਮਿਡਫੀਲਡਰ ਐਂਡਰੇਸ ਬਲਾਂਟਾ (Andres Balanta) ਦੇ ਦੇਹਾਂਤ ਤੋਂ ਬਾਅਦ ਫੁੱਟਬਾਲ ਜਗਤ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਆਂਦਰੇਸ ਬਲਾਂਟਾ ਦੀ ਟ੍ਰੇਨਿੰਗ ਸੈਸ਼ਨ ਦੌਰਾਨ ਡਿੱਗਣ ਤੋਂ ਬਾਅਦ ਮੌਤ ਹੋ ਗਈ। ਇਸ ਫੁੱਟਬਾਲਰ ਦੀ ਉਮਰ ਸਿਰਫ਼ 22 ਸਾਲ ਸੀ ਅਤੇ ਅਗਲੇ ਮਹੀਨੇ ਭਾਵ 18 ਜਨਵਰੀ ਨੂੰ ਉਨ੍ਹਾਂ ਨੇ 23ਵਾਂ ਜਨਮਦਿਨ ਮਨਾਉਣਾ ਸੀ। ਦੱਸ ਦੇਈਏ ਕਿ ਆਂਦਰੇਸ ਬਲਾਂਟਾ ਅਰਜਨਟੀਨਾ ਦੇ ਫਸਟ ਡਿਵੀਜ਼ਨ ਕਲੱਬ ਐਟਲੇਟਿਕੋ ਟੂਕੁਮੈਨ ਵਿਚ ਟ੍ਰੇਨਿੰਗ ਲੈ ਰਹੇ ਸਨ। ਫਿਰ ਅਚਾਨਕ ਉਹ ਹੇਠਾਂ ਡਿੱਗ ਗਏ।

ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਦੱਸਿਆ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਐਂਡਰੇਸ ਬਲਾਂਟਾ ਜੁਲਾਈ 2021 ਵਿੱਚ ਐਟਲੇਟਿਕੋ ਕਲੱਬ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਹ ਕੋਲੰਬੀਆ ਦੇ ਕਲੱਬ ਡੇਪੋਰਟੀਵੋ ਕਾਲੀ ਨਾਲ ਜੁੜੇ ਹੋਏ ਸਨ। ਐਂਡਰੇਸ ਬਲਾਂਟਾ ਨੇ 2019 ਵਿੱਚ ਕੋਲੰਬੀਆ ਦੇ ਇਸ ਕਲੱਬ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।